ਸਿਵਲ ਸਰਜਨ ਨੇ ਕੀਤੀ ਜਿਲ੍ਹਾ ਪੱਧਰੀ ਮਾਤਰੀ ਮੌਤ ਰੀਵਿਉ ਕਮੇਟੀ ਦੀ ਮੀਟਿੰਗ ਹਾਈ ਰਿਸਕ ਗਰਭਵਤੀ ਔਰਤਾਂ ਦਾ ਰੱਖਿਆ ਜਾਵੇ ਪੂਰਾ ਖਿਆਲ: ਡਾ. ਕਿਰਪਾਲ ਸਿੰਘ

0
22
ਸਿਵਲ ਸਰਜਨ ਨੇ ਕੀਤੀ ਜਿਲ੍ਹਾ ਪੱਧਰੀ ਮਾਤਰੀ ਮੌਤ ਰੀਵਿਉ ਕਮੇਟੀ ਦੀ ਮੀਟਿੰਗ ਹਾਈ ਰਿਸਕ ਗਰਭਵਤੀ ਔਰਤਾਂ ਦਾ ਰੱਖਿਆ ਜਾਵੇ ਪੂਰਾ ਖਿਆਲ: ਡਾ. ਕਿਰਪਾਲ ਸਿੰਘ

ਸਿਵਲ ਸਰਜਨ ਨੇ ਕੀਤੀ ਜਿਲ੍ਹਾ ਪੱਧਰੀ ਮਾਤਰੀ ਮੌਤ ਰੀਵਿਉ ਕਮੇਟੀ ਦੀ ਮੀਟਿੰਗ
ਹਾਈ ਰਿਸਕ ਗਰਭਵਤੀ ਔਰਤਾਂ ਦਾ ਰੱਖਿਆ ਜਾਵੇ ਪੂਰਾ ਖਿਆਲ: ਡਾ. ਕਿਰਪਾਲ ਸਿੰਘ
ਦਲਜੀਤ ਕੌਰ
ਸੰਗਰੂਰ, 30 ਅਪ੍ਰੈਲ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਾਤਰੀ ਮੌਤ ਰੀਵਿਊ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਿਰਪਾਲ ਸਿੰਘ ਨੇ ਸਮੂਹ ਕਮੇਟੀ ਮੈਂਬਰਾਂ ਨੂੰ ਮਾਤਰੀ ਮੌਤ ਦਰ ਘਟਾਉਣ ਲਈ ਅਹਿਮ ਉਪਰਾਲੇ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਹਰ ਇਕ ਗਰਭਵਤੀ ਦੇ ਜਣੇਪੇ ਨੂੰ ਸੁਰੱਖਿਅਤ ਬਣਾਉਣ ਲਈ ਗਰਭਵਤੀ ਦੇ ਜਣੇਪੇ ਸਬੰਧੀ ਸਤਵੇਂ ਮਹੀਨੇ ਤੋਂ ਹੀ ਉਸਦੀ ਡਲਿਵਰੀ ਸਬੰਧੀ ਪਲਾਨ ਬਣਾਇਆ ਜਾਵੇ ਤੇ ਇਸ ਸਬੰਧੀ ਗਰਭਵਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਜਾਵੇ, ਔਰਤ ਦੇ ਖਾਣ ਪੀਣ ਅਤੇ ਉਸਦੇ ਟੀਕਾਕਰਨ ਸਬੰਧੀ ਉਸਨੂੰ ਜਾਗਰੂਕ ਕੀਤਾ ਜਾਵੇ । ਉਹਨਾਂ ਹਾਈ ਰਿਸਕ ਗਰਭਵਤੀ ਔਰਤਾਂ ਤੇ ਵੱਧ ਧਿਆਨ ਦੇਣ ਦੀ ਹਿਦਾਇਤ ਕਰਦਿਆਂ ਕਿਹਾ ਕਿ ਉਹ ਹਰ ਲੋੜਵੰਦ ਹਾਈ ਰਿਸਕ ਗਰਭਵਤੀਆਂ ਨੂੰ ਉਹਨਾਂ ਦੇ ਘਰਾਂ ਅੰਦਰ ਲੋੜੀਂਦੀਆਂ ਸੰਭਵ ਸਿਹਤ ਸੇਵਾਵਾਂ ਉਪਲਬਧ ਕਰਾਉਣੀਆਂ ਯਕੀਨੀ ਬਣਾਉਣ ਅਤੇ ਉਨਾ ਦਾ ਜਣੇਪਾ ਢੁਕਵੀਂ ਸਿਹਤ ਸੰਸਥਾਂ ਵਿਚ ਕਰਵਾਉਣ ਲਈ ਉਨ੍ਹਾਂ ਨੂੰ ਪਹਿਲਾ ਹੀ ਉਤਸ਼ਾਹਿਤ ਕਰਨ ਤਾਂ ਜੋ ਐਮਰਜੈਸੀ ਹਾਲਾਤ ਪੈਂਦਾ ਹੀ ਨਾ ਹੋਣ। ਉਨ੍ਹਾਂ  ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵਤੀ ਮਾਵਾਂ ਨੂੰ ਗੁੰਝਲਦਾਰ ਡਲਿਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ  ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲਿਵਰੀ ਤੋਂ ਬਾਅਦ ਜਿਆਦਾ ਖੂਨ ਪੈਣਾ, ਇੰਫੈਕਸ਼ਨ ਹੋਣਾ, ਜਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਅਬਾਰਸ਼ਨ ਆਦਿ ਹੋ ਸਕਦੇ ਹਨ, ਪਰ ਮਾਤਰੀ ਮੌਤ ਦਰ ਨੂੰ ਘਟਾਉਣਾ ਸਾਡਾ ਮੁੱਖ ਟੀਚਾ ਹੈ। ਉਨਾਂ ਨੇ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਦੀ ਲਿਸਟ ਹਰ ਸਮੇਂ ਸਿਹਤ ਸੈਂਟਰ ਵਿੱਚ ਉਪਲੱਬਧ ਹੋਣੀ ਯਕੀਨੀ ਬਣਾਈ ਜਾਵੇ ਅਤੇ ਅਜਿਹੀਆਂ ਔਰਤਾਂ ਦੇ ਸਾਰੇ ਨਿਰਧਾਰਿਤ ਐਂਟੀਨੇਟਲ ਚੈੱਕ-ਅਪ, ਪਹਿਲ ਦੇ ਆਧਾਰ ਤੇ ਕਰਵਾਏ ਜਾਣ। ਉਹਨਾਂ ਕਿਹਾ ਕਿ ਅਜਿਹੀਆਂ ਔਰਤਾਂ ਦੇ ਖਾਣ ਪੀਣ, ਟੀਕਾਕਰਨ ਅਤੇ ਸਿਹਤ ਸਬੰਧੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਮੀਟਿੰਗ ਦੌਰਾਨ ਬਲੱਡ ਸਟੋਰੇਜ ਯੂਨਿਟ ਦੀ ਵਰਕਿੰਗ ਸਬੰਧੀ ਰਿਵਿਊ ਵੀ ਕੀਤਾ ਗਿਆ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸੰਜੇ ਮਾਥੁਰ, ਸੀਨੀਅਰ ਮੈਡੀਕਲ ਅਫਸਰ ਭਵਾਨੀਗੜ੍ਹ, ਡਾ. ਵਿਨੋਦ ਕੁਮਾਰ, ਔਰਤ ਰੋਗਾ ਦੇ ਮਾਹਰ ਡਾ. ਰਮਨਬੀਰ ਕੌਰ ਬੋਪਾਰਾਏ, ਡਾ. ਹਰਪ੍ਰੀਤ ਕੌਰ ਰੇਖੀ, ਮੈਡੀਕਲ ਸਪੈਸ਼ਲਿਸਟ ਡਾ. ਹਿਮਾਂਸ਼ੂ ਗਰਗ, ਸਬੰਧਿਤ ਸਿਹਤ ਕੇਂਦਰਾਂ ਦੇ ਮੈਡੀਕਲ ਅਫਸਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ, ਡੀ. ਪੀ. ਐੱਮ. ਵੈਸਾਲੀ ਬਾਂਸਲ, ਡਿਪਟੀ ਮਾਸ ਮੀਡਿਆ ਤੇ ਸੂਚਨਾ ਅਫਸਰ ਸਰੋਜ ਰਾਣੀ, ਡੀ.ਸੀ.ਐਮ. ਦੀਪਕ ਸ਼ਰਮਾ,  ਡੀ.ਐਸ.ਏ. ਨੀਤੂ ਰਾਣੀ, ਵੱਖ ਵੱਖ ਬਲਾਕਾਂ ਤੋਂ ਐਲ.ਐਚ. ਵੀ, ਬੀ. ਐਸ. ਏ.’ ਆਈ. ਏ., ਏ.ਐਨ.ਐਮ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮਾਤਰੀ ਮੌਤ ਰੀਵਿਉ ਸਬੰਧੀ ਮੀਟਿੰਗ ਕਰਦੇ ਸਿਵਲ ਸਰਜਨ ਡਾ. ਕਿਰਪਾਲ ਸਿੰਘ

LEAVE A REPLY

Please enter your comment!
Please enter your name here