ਸਿਵਲ ਸਰਜਨ ਵੱਲੋਂ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼ ਮੀਟਿੰਗ

0
91
ਸਿਵਲ ਸਰਜਨ ਵੱਲੋਂ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼ ਮੀਟਿੰਗ
ਸਾਰੇ ਨਰਸਿੰਗ ਕਾਲਜ ਪੰਜਾਬ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨ:  ਡਾ. ਕਿਰਪਾਲ ਸਿੰਘ
ਸੰਗਰੂਰ,
ਡਾਇਰੈਕਟਰ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮ ਅਨੁਸਾਰ ਜਿਲ੍ਹਾ ਸੰਗਰੂਰ ਦੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਕਲੀਨੀਕਲ ਟ੍ਰੇਨਿੰਗ ਦੇਣ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਿਖਿਆਰਥੀਆਂ ਦੀ ਕਲੀਨੀਕਲ ਟ੍ਰੇਨਿੰਗ ਅਤੇ ਡਿਊਟੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਡਾ: ਕਿਰਪਾਲ ਸਿੰਘ ਨੇ ਪ੍ਰਿੰਸੀਪਲਾਂ ਅਤੇ ਨਰਸਿੰਗ ਕਾਲਜਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਧਿਆਨ ਵਿੱਚ ਇਹ ਦੇਖਣ ਵਿੱਚ ਆਇਆ ਕਿ ਸਰਕਾਰੀ ਹਸਪਤਾਲਾਂ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਵੱਲੋਂ ਕਈ ਵਾਰ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਵੱਡੀ ਗਿਣਤੀ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਹਸਪਤਾਲ ਵਿੱਚ ਕੋਈ ਵੀ ਸਿਖਿਆਰਥੀ ਮੌਜੂਦ ਹੀ ਨਹੀਂ ਹੁੰਦਾ ਜਿਸ ਕਾਰਨ ਜਿੱਥੇ ਸਿਖਿਆਰਥੀ ਨੂੰ ਟ੍ਰੇਨਿੰਗ ਦੇਣ ਵਿੱਚ ਮੁਸ਼ਕਿਲ ਆਉਂਦੀ ਹੈ ਉੱਥੇ ਹੀ ਹਸਪਤਾਲਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਇਸ ਲਈ ਸਿਹਤ ਵਿਭਾਗ ਪੰਜਾਬ ਨੇ ਨਿਰਦੇਸ਼ ਦਿੱਤੇ ਹਨ ਕਿ ਏ. ਐਨ .ਐਮ., ਜੀ. ਐਨ .ਐਮ .,ਬੀਐਸਸੀ ਨਰਸਿੰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰੈਕਟਿਕਲ ਜਾਂ ਕਲੀਨੀਕਲ ਟ੍ਰੇਨਿੰਗ ਇੱਕ ਵਾਰ ਇੱਕ ਇੱਕਠੀ ਨਾ ਕਰਵਾ ਕੇ ਸ਼ਿਫਟਾਂ ਵਿੱਚ ਸਵੇਰ, ਦੁਪਹਿਰ ਅਤੇ ਸ਼ਾਮ ਵਿੱਚ ਕਾਰਵਾਈ ਜਾਵੇ ਅਤੇ ਵਿਦਿਅਰਥੀਆਂ ਦਾ ਡਿਊਟੀ ਰੋਸਟਰ ਪੀ .ਐਨ. ਆਰ .ਸੀ . ਵੱਲੋਂ ਸਮੇ ਸਮੇਂ ਜਾਰੀ ਕੀਤੀਆਂ ਗਾਈਡਲਾਈਨਜ ਦੇ ਅਧਾਰ ਤੇ ਸਾਲਾਨਾ ਇਸ ਤਰਾਂ ਮੈਂਟੇਨ ਕੀਤਾ ਜਾਵੇ ਕਿ ਛੁੱਟੀਆਂ ਦੌਰਾਨ ਵੀ ਸਿਖਿਆਰਥੀਆਂ ਨੂੰ ਛੋਟੇ ਗਰੁੱਪਾਂ ਨੂੰ ਲਗਾਤਾਰ ਟ੍ਰੇਨਿੰਗ ਲਈ ਭੇਜਿਆ ਜਾਵੇ। ਉਹਨਾਂ ਪੰਜਾਬ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾ: ਰਾਹੁਲ, ਡਾ: ਹਰਬੰਸ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ, ਨਰੇਸ਼ ਕੁਮਾਰ, ਰਾਜਿੰਦਰ ਕੁਮਾਰ ਅਤੇ ਵੱਖ ਵੱਖ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਦੇ ਹਾਜ਼ਰ ਹੈ।
ਫ਼ੋਟੋ ਕੈਪਸਨ: ਸਿਵਲ ਸਰਜਨ ਡਾ. ਕਿਰਪਾਲ ਸਿੰਘ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।

LEAVE A REPLY

Please enter your comment!
Please enter your name here