ਸੀਨੀਅਰ ਨੈਸ਼ਨਲ ਵੁਮੈਨ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ 28 ਜੂਨ ਨੂੰ ਚੈਂਪੀਅਨਸ਼ਿਪ ਦੇ 26 ਜੂਨ ਨੂੰ ਹੋਣਗੇ ਸੈਮੀਫਾਈਨਲ ਮੈਚ

0
200

ਹਰਿਆਣਾ, ਰੇਲਵੇ, ਤਾਮਿਲਨਾਡੂ ਤੇ ਉਡੀਸਾ ਦੀਆਂ ਟੀਮਾਂ ਪੁੱਜੀਆਂ ਸੈਮੀਫਾਈਨਲ ‘ਚ
ਅੰਮ੍ਰਿਤਸਰ, 24 ਜੂਨ 2023- ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪਹਿਲੀ ਵਾਰ ਪੰਜਾਬ ਫੁੱਟਬਾਲ ਅੇਸੋਸੀਏਸ਼ਨ ਵਲੋਂ ਜ਼ਿਲ਼੍ਹਾ ਫੂੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਹੀਰੋ 27ਵੀਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦਾ ਸੈਮੀਫਾਈਨਲ ਮੈਚ 26 ਜੂਨ ਅਤੇ ਫਾਈਨਲ ਮੈਚ 28 ਜੂਨ ਨੂੰ ਅੰਮ੍ਰਿਤਸਰ ਦੇ ਗੁਰੁ ਨਾਨਕ ਖੇਡ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ 14 ਜੂਨ ਤੋਂ ਸ਼ੁਰੂ ਚੈਂਪੀਅਨਸ਼ਿਪ ਦੇ ਪੂਲ ਮੈਚਾਂ ਦੀ ਸਮਾਪਤੀ ਤੇ ਗਰੁੱਪ-ਏ ਦੀਆਂ ਛੇ ਟੀਮਾਂ ਜਿਨਾਂ ਵਿਚ ਤਾਮਿਲਨਾਡੂ, ਉਡੀਸਾ, ਝਾਰਖੰਡ, ਚੰਡੀਗੜ, ਕਰਨਾਟਕਾ ਤੇ ਪੰਜਾਬ ਸ਼ਾਮਿਲ ਸਨ ਜਿੰਨਾਂ ਵਿਚੋਂ ਤਾਮਿਲਨਾਡੂ ਦੀ ਟੀਮ ਨੇ 15 ਅੰਕ ਹਾਸਲ ਕਰਕੇ ਪੂਲ ਵਿਚੋਂ ਮੋਹਰੀ ਰਹੀ ਜਦਕਿ 12 ਅੰਕਾਂ ਨਾਲ ਉਡੀਸਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ ਵਿੱਚ ਜਗਾ ਬਣਾਈ। ਇਸੇ ਤਰਾਂ ਗਰੁੱਪ-ਬੀ ਵਿਚੋਂ ਹਰਿਆਣਾ, ਰੇਲਵੇ, ਪੱਛਮੀ ਬੰਗਾਲ, ਮਣੀਪੁਰ, ਹਿਮਾਚਲ ਤੇ ਮਹਾਂਰਾਸ਼ਟਰਾ ਦੀਆਂ ਟੀਮਾਂ ਵਿਚੋਂ ਹਰਿਆਣਾ ਤੇ ਰੇਲਵੇ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਸ਼੍ਰੀ ਕੁਮਾਰ ਦੇ ਦੱਸਿਆ ਕਿ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੈਚਾਂ੍ਰ ਵਿੱਚ ਹਰਿਆਣਾ ਦੀ ਟੀਮ ਉਡੀਸਾ ਅਤੇ ਰੇਲਵੇ ਦੀ ਟੀਮ ਤਾਮਿਲਨਾਡੂ ਨਾਲ ਟੱਕਰ ਲਵੇਗੀ। ਇਸ ਸੈਮੀਫਾਈਨਲ ਮੈਚ 26 ਜੂਨ ਨੂੰ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ ਖੇਡੇ ਜਾਣਗੇ।
ਇਸ ਸਮੇਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਵਿਜੈ ਬਾਲੀ ਤੇ ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਪ੍ਰਧਾਨ ਸੁਖਚੈਨ ਸਿੰਘ ਔਲਖ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਹਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਫਾਈਨਲ ਮੈਚ 28 ਜੂਨ ਨੂੰ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ ਹੋਵੇਗਾ। ਇਸ ਸਮੇਂ ਜੇਤੂ ਟੀਮਾਂ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਪ੍ਰਧਾਨ ਕਲਿਆਣ ਚੌਬੇ ਮੈਂਬਰ ਪਾਰਲੀਮੈਂਟ ਵਲੋਂ ਤਕਸੀਮ ਕੀਤੇ ਜਾਣਗੇ। ਇਸ ਤੋਂ ਪਹਿਲਾਂ ਅੱਜ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ Çੁਵਖੇ ਖੇਡੇ ਗਏ ਮੈਚ ਦੌਰਾਨ ਉਡੀਸਾ ਨੇ ਚੰਡੀਗੜ੍ਹ ਨੂੰ ਦੋ ਗੋਲਾਂ ਨਾਲ ਮਾਤ ਦਿਤੀ ਜਦਕਿ ਝਾਰਖੰਡ ਦੀ ਟੀਮ ਨੇ ਕਰਨਾਟਕਾ ਨੂੰ ਸਿਫਰ ਦੇ ਮੁਕਾਬਲੇ ਦੋ ਨਾਲ ਹਰਾ ਕੇ ਅਖੀਰਲੇ ਪੂਲ ਮੈਚ ਵਿੱਚ ਜਿਤ ਹਾਸਲ ਕੀਤੀ। ਇਸ ਸਮੇਂ ਜਤਿੰਦਰ ਸਿੰਘ ਮੋਤੀ ਭਾਟੀਆ, ਸੁਖਚੈਨ ਸਿੰਘ ਗਿੱਲ, ਕੋਚ ਭੁਪਿੰਦਰ ਸਿੰਘ ਲੂਸੀ, ਪਰਮਿੰਦਰ ਸਿੰਘ ਸਰਪੰਚ, ਨਰਿੰਦਰ ਕੁਮਾਰ ਪੰਜਾਬ ਪੁਲਿਸ, ਡਾ. ਗੁਰਬਖਸ਼ ਸਿੰਘ ਔਲਖ, ਸਵਰਾਜ ਸਿੰਘ ਸ਼ਾਮ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।

LEAVE A REPLY

Please enter your comment!
Please enter your name here