ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਸੇਵਾ ਨਿਭਾ ਚੁੱਕੇ ਹਨ ਨੌਜਵਾਨ ਕੀਰਤਨੀਏ ਭਾਈ ਸੁਖਬੀਰ ਸਿੰਘ ਦਾ ਦੇਹਾਂਤ   

0
261
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ ਦੋ ਸਾਲ ਤੋਂ ਸੇਵਾਵਾਂ ਨਿਭਾ ਕੇ ਪੰਜਾਬ ਪਰਤੇ ਭਾਈ ਸੁਖਬੀਰ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਭਾਈ ਭਲਵਿੰਦਰ ਸਿੰਘ ਤੇ ਭਾਈ ਸੁਖਬੀਰ ਸਿੰਘ ਦੋਵੇਂ ਭਰਾ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਕੀਰਤਨੀਏ ਤੇ ਗ੍ਰੰਥੀ ਸਿੰਘਾਂ ਵਜੋਂ ਸੇਵਾਵਾਂ ਨਿਭਾਉਣ ਲਈ ਗਲਾਸਗੋ ਦੀ ਧਰਤੀ ‘ਤੇ ਆਏ ਸਨ। ਦੋ ਸਾਲ ਦੀ ਸਮਾਂ ਸੀਮਾ ਖ਼ਤਮ ਹੋਣ ਉਪਰੰਤ ਭਾਈ ਸੁਖਬੀਰ ਸਿੰਘ ਪਿਛਲੇ ਮਹੀਨੇ ਹੀ ਅਜੇ ਪੰਜਾਬ ਵਾਪਸ ਗਏ ਸਨ। ਉਨ੍ਹਾਂ ਦੇ ਭਰਾਤਾ ਭਾਈ ਪਲਵਿੰਦਰ ਸਿੰਘ ਅਜੇ ਵੀ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਸੇਵਾਵਾਂ ਨਿਭਾ ਰਹੇ ਸਨ ਤੇ ਉਨ੍ਹਾਂ ਨੇ ਵੀ ਵਾਪਸ ਪੰਜਾਬ ਪਰਤਣਾ ਸੀ। ਪਰ ਅਫ਼ਸੋਸ ਕਿ ਆਪਣੇ ਭਰਾ ਦੀ ਮੌਤ ‘ਤੇ ਉਨ੍ਹਾਂ ਨੂੰ ਅਚਾਨਕ ਪੰਜਾਬ ਜਾਣਾ ਪੈ ਰਿਹਾ ਹੈ।  ਇਹ ਦੁੱਖ ਭਰੀ ਖ਼ਬਰ ਸਾਂਝੀ ਕਰਦਿਆਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਨੇ ਕਿਹਾ ਕਿ ਭਾਈ ਸੁਖਬੀਰ ਸਿੰਘ ਜੀ ਦਾ ਜਾਣਾ ਸਮੁੱਚੇ ਪੰਥ ਲਈ ਬਹੁਤ ਹੀ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਪੰਥ ਨੇ ਬਹੁਤ ਹੀ ਸੁਰੀਲੇ ਕੀਰਤਨੀਏ ਸਿੰਘ ਨੂੰ ਗੁਆ ਲਿਆ ਹੈ। ਇਸ ਦੁੱਖ ਦੀ ਘੜੀ ਵਿੱਚ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੀ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸੰਸਥਾ ਇਤਿਹਾਸ ਯੂ ਕੇ ਦੇ ਮੁੱਖ ਬੁਲਾਰੇ ਭਾਈ ਹਰਪਾਲ ਸਿੰਘ ਨੇ ਵੀ ਭਾਈ ਸੁਖਵੀਰ ਸਿੰਘ ਦੇ ਅਚਾਨਕ ਅਕਾਲ ਚਲਾਣੇ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਕੀਰਤਨੀਏ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ।

LEAVE A REPLY

Please enter your comment!
Please enter your name here