ਸ੍ਰੀ ਹਜ਼ੂਰ ਸਾਹਿਬ ਤੋਂ ਯਾਤਰਾ ਦਾ ਲੁਧਿਆਣਾ ਪਹੁੰਚਣ ‘ਤੇ ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ

0
55
ਲੁਧਿਆਣਾ, 3 ਦਸੰਬਰ
ਸ੍ਰੀ ਨਾਨਕ ਸਾਂਈ ਫਾਊਂਡੇਸ਼ਨ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ੁਰੂ ਹੋਈ ਭਗਤ ਨਾਮਦੇਵ ਜੀ ਸਦਭਾਵਨਾ ਯਾਤਰਾ ਦਾ ਅੱਜ ਲੁਧਿਆਣਾ ਪਹੁੰਚੀ। ਯਾਤਰਾ ‘ਚ ਸ਼ਾਮਲ ਸੈਂਕੜਿਆਂ ਦੀ ਗਿਣਤੀ ਵਿੱਚ ਮਰਾਠੀ ਸ਼ਰਧਾਲੂਆਂ ਦਾ ਬਾਬਾ ਨਾਮਦੇਵ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਵੱਲੋਂ ਨਿੱਘਾ ਸਵਾਗਤ ਕੀਤਾ। ਉਕਤ ਯਾਤਰਾ ਨਾਂਦੇੜ ਮਹਾਰਾਸ਼ਟਰ ਦੇ ਨਾਨਕ ਸਾਈਂ ਫਾਊਂਡੇਸ਼ਨ ਦੇ ਮੁਖੀ ਪੰਧਰੀਨਾਥ ਬੋਕਾਰੇ ਦੀ ਅਗਵਾਈ ਹੇਠ ਭਗਤ ਨਾਮਦੇਵ ਜਨਮ ਉਤਸਵ ਤਹਿਤ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਪੁਰਬ ਅਤੇ ਸੰਤ ਸ਼੍ਰੋਮਣੀ ਭਗਤ ਨਾਮਦੇਵ ਮਹਾਰਾਜ ਦੇ 753ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਘੁਮਾਣ ਯਾਤਰਾ ਕੱਢੀ ਗਈ ਹੈ। ਭਗਤ ਨਾਮਦੇਵ ਜੀ ਯਾਤਰਾ ਸੰਬਧੀ ਜਾਣਕਾਰੀ ਦਿੰਦਿਆਂ ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਦੱਸਿਆ ਕਿ ਇਹ ਯਾਤਰਾ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਲਈ ਰਵਾਨਾ ਹੋਈ।
ਇਹ ਯਾਤਰਾ ਗੁਰਦੁਆਰਾ ਲੰਗਰ ਸਾਹਿਬ (ਸ਼੍ਰੀ ਹਜ਼ੂਰ ਸਾਹਿਬ) ਦੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਸਤਨਾਮ ਸਿੰਘ ਪਿੱਪਲੀ ਸਾਹਿਬ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਜੋਗਾ ਸਿੰਘ ਜੀ ਦੇ ਆਸ਼ੀਰਵਾਦ ਤੇ ਸਹਿਯੋਗ ਨਾਲ ਕੱਢੀ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਸੰਗਤਾਂ ਦਾ ਸਵਾਗਤ ਕੀਤਾ। 9ਵੀਂ ਸਲਾਨਾ ਦਿਵਸ ਮਨਾਉਣ ਲਈ ਨਾਨਕ ਸਾਈਂ ਫਾਊਂਡੇਸ਼ਨ ਮਹਾਰਾਸ਼ਟਰ ਦੇ ਪ੍ਰਧਾਨ ਪੰਧਰੀਨਾਥ ਬੋਕਾਰੇ, ਪ੍ਰਫੁੱਲਾ ਬੋਕਾਰੇ, ਸ਼੍ਰੇਇਸ ਕੁਮਾਰ, ਮਹਿੰਦਰ ਸਿੰਘ ਪੈਦਲ, ਚਰਨ ਸਿੰਘ ਪਵਾਰ, ਮਾਨਿਕ ਦਹਲੇ ਅਤੇ ਯਾਤਰਾ ਪ੍ਰਬੰਧਕ ਨਿਸ਼ਾਨ ਸਿੰਘ ਅਤੇ ਹੋਰ ਸਾਥੀਆਂ ਦਾ ਸ਼ਾਲ ਅਤੇ ਫੋਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਗੋਹਲਵੜੀਆ, ਰਾਜੀਵ ਕੁਮਾਰ ਸ਼ਰਮਾ, ਬਲਵਿੰਦਰ ਸਿੰਘ, ਜਸਬੀਰ ਸਿੰਘ ਰਤਨ, ਅਰਜੁਨ ਬਾਵਾ, ਪਰਮਜੀਤ ਸਿੰਘ ਖਾਲਸਾ, ਸੰਜੀਵ ਕੁਮਾਰ ਕੌਸ਼ਲ, ਹਰਜਿੰਦਰ ਸਿੰਘ ਵਾਲੀਆ, ਕੰਵਲਜੀਤ ਸਿੰਘ ਸਰਾਂ, ਹਰਪ੍ਰੀਤ ਸਿੰਘ ਸੋਹਲ, ਮਨਜੀਤ ਸਿੰਘ, ਕਰਮਜੀਤ ਸਿੰਘ, ਨਕੁੱਲ ਸ਼ਰਮਾ, ਤਰੁਣ ਕੁਮਾਰ, ਰਾਜਦੀਪ ਸਿੰਘ, ਗੁਰਲਵੀਨ ਕੌਰ, ਲਾਲ ਸਿੰਘ, ਬਲਬੀਰ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here