ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਚਾਰ ਵਿਦਿਆਰਥੀ ਬੋਕਸਿੰਗ ਦੇ ਸਟੇਟ ਯੂਥ ਟਰਾਇਲ ਵਿੱਚ ਭਾਗ ਲੈਣ ਲਈ 20 -07- 2025 ਨੂੰ ਫਿਰੋਜ਼ਪੁਰ ਵਿਖੇ ਗਏ। ਜਿਸ ਵਿੱਚੋਂ ਇਸ਼ਮੀਤ ਸਿੰਘ +2 ਆਰਟਸ ਏ ਦਾ ਵਿਦਿਆਰਥੀ 95 ਕਿਲੋਂ ਭਾਰ ਦੀ ਕੈਟਾਗਿਰੀ ਵਿਚੋਂ ਪਹਿਲੇ ਨੰਬਰ ਤੇ ਰਿਹਾ ਅਤੇ ਨੈਸ਼ਨਲ ਲਈ ਚੁਣਿਆ ਗਿਆ । ਜਦ ਕਿ ਮਨਰਾਜ ਸਿੰਘ ਅਤੇ ਸਤਿਕਾਰਜੀਤ ਸਿੰਘ ਆਪਣੀ ਆਪਣੀ ਕੈਟੇਗਰੀ ਦੇ ਵਿੱਚ ਦੂਜੇ ਸਥਾਨ ਤੇ ਰਹੇ। ਸਿਮਰਪ੍ਰੀਤ ਸਿੰਘ ਆਪਣੀ ਕੈਟਾਗਰੀ ਵਿੱਚ ਤੀਜੇ ਸਥਾਨ ਤੇ ਰਿਹਾ। ਅੱਜ ਮਿਤੀ 23-07.2025 ਨੂੰ ਸੰਸਥਾ ਦੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਅਤੇ ਡਾਇਰੈਕਟਰ ਸ. ਜਗਦੀਸ਼ ਸਿੰਘ ਜੀ ਵੱਲੋਂ ਇਹਨਾਂ ਚਾਰੇ ਵਿਦਿਆਰਥੀ ਅਤੇ ਇਹਨਾਂ ਦੇ ਕੋਚ ਸ. ਹਰਪ੍ਰੀਤ ਸਿੰਘ ਜੀ ਨੂੰ ਸਟੇਟ ਪੱਧਰ ਤੇ ਮਾਰੀਆਂ ਮੱਲਾਂ ਲਈ ਸ਼ਾਬਾਸ਼ੀ ਦਿੱਤੀ ਗਈ ਅਤੇ ਜੀਵਨ ਵਿੱਚ ਹੋਰ ਵਧੇਰੇ ਤਰੱਕੀ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ।
Boota Singh Basi
President & Chief Editor