ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਚਾਰ ਵਿਦਿਆਰਥੀ ਬੋਕਸਿੰਗ ਦੇ ਸਟੇਟ ਯੂਥ ਟਰਾਇਲ ਵਿੱਚ ਭਾਗ ਲੈਣ ਲਈ ਫਿਰੋਜ਼ਪੁਰ ਵਿਖੇ ਗਏ

0
481

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਚਾਰ ਵਿਦਿਆਰਥੀ ਬੋਕਸਿੰਗ ਦੇ ਸਟੇਟ ਯੂਥ ਟਰਾਇਲ ਵਿੱਚ ਭਾਗ ਲੈਣ ਲਈ 20 -07- 2025 ਨੂੰ ਫਿਰੋਜ਼ਪੁਰ ਵਿਖੇ ਗਏ। ਜਿਸ ਵਿੱਚੋਂ ਇਸ਼ਮੀਤ ਸਿੰਘ +2 ਆਰਟਸ ਏ ਦਾ ਵਿਦਿਆਰਥੀ 95 ਕਿਲੋਂ ਭਾਰ ਦੀ ਕੈਟਾਗਿਰੀ ਵਿਚੋਂ ਪਹਿਲੇ ਨੰਬਰ ਤੇ ਰਿਹਾ ਅਤੇ ਨੈਸ਼ਨਲ ਲਈ ਚੁਣਿਆ ਗਿਆ  । ਜਦ ਕਿ ਮਨਰਾਜ ਸਿੰਘ ਅਤੇ ਸਤਿਕਾਰਜੀਤ ਸਿੰਘ ਆਪਣੀ ਆਪਣੀ ਕੈਟੇਗਰੀ ਦੇ ਵਿੱਚ ਦੂਜੇ ਸਥਾਨ ਤੇ  ਰਹੇ। ਸਿਮਰਪ੍ਰੀਤ ਸਿੰਘ ਆਪਣੀ ਕੈਟਾਗਰੀ ਵਿੱਚ ਤੀਜੇ ਸਥਾਨ ਤੇ ਰਿਹਾ। ਅੱਜ ਮਿਤੀ 23-07.2025 ਨੂੰ ਸੰਸਥਾ ਦੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਅਤੇ ਡਾਇਰੈਕਟਰ ਸ. ਜਗਦੀਸ਼ ਸਿੰਘ ਜੀ ਵੱਲੋਂ ਇਹਨਾਂ ਚਾਰੇ ਵਿਦਿਆਰਥੀ ਅਤੇ ਇਹਨਾਂ ਦੇ ਕੋਚ ਸ. ਹਰਪ੍ਰੀਤ ਸਿੰਘ ਜੀ ਨੂੰ ਸਟੇਟ ਪੱਧਰ ਤੇ ਮਾਰੀਆਂ ਮੱਲਾਂ ਲਈ ਸ਼ਾਬਾਸ਼ੀ ਦਿੱਤੀ ਗਈ ਅਤੇ ਜੀਵਨ ਵਿੱਚ ਹੋਰ ਵਧੇਰੇ ਤਰੱਕੀ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ।