ਹੁਣ ਅੰਮ੍ਰਿਤਸਰ ਵਿਚ ਚੰਗੀ ਰਾਜਨੀਤੀ ਅਤੇ ਚੰਗੀ ਸੋਚ ਦਾ ਸਾਥ ਦੇਣ ਲਈ ਹਰ ਚੰਗਾ ਬੰਦਾ ਅੱਗੇ ਆਵੇ: ਤਰਨਜੀਤ ਸਿੰਘ ਸੰਧੂ ।

0
41

ਗੁਰੂ ਕੀ ਨਗਰੀ ਹੁਣ ਚੰਗੇ ਹੱਥਾਂ ’ਚ ਦੇਣ ਲਈ ਅੱਗੇ ਆਓ : ਤਰਨਜੀਤ ਸਿੰਘ ਸੰਧੂ

2027 ਵਿੱਚ, ਅਸੀਂ ਗਾਂਧੀ ਮੈਦਾਨ ਵਿੱਚ ਪਹਿਲਾ IPL ਮੈਚ ਵੀ ਆਯੋਜਿਤ ਕਰਾਂਗੇ ।

ਪ੍ਰਧਾਨ ਮੰਤਰੀ ਮੋਦੀ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗਾ ।

ਰਾਜਦੂਤ ਸੰਧੂ ਨੇ ਕਿਹਾ, ਜੇਕਰ ਇੰਦੌਰ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣ ਸਕਦਾ ਹੈ ਤਾਂ ਅੰਮ੍ਰਿਤਸਰ ਕਿਉਂ ਨਹੀਂ?

 

ਅੰਮ੍ਰਿਤਸਰ, 29 ਮਾਰਚ (      )   ਅੰਮ੍ਰਿਤਸਰ ਦੀ ਰਾਜਨੀਤੀ ਵਿਚ ਚੰਗੀ ਸੋਚ ਦੀ ਆਮਦ ਹੋ ਚੁੱਕੀ ਹੈ। ਅੰਮ੍ਰਿਤਸਰ ਲਈ ਵੱਡੀ ਉਮੀਦ ਬਣ ਚੁੱਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਚ ਚੰਗੀ ਰਾਜਨੀਤੀ ਅਤੇ ਚੰਗੀ ਸੋਚ ਦਾ ਸਾਥ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਸਦਾ ਦਿੱਤਾ ਹੈ। ਸੰਧੂ, ਜੋ ਕਿ ਅੰਮ੍ਰਿਤਸਰ ਲਈ ਚੰਗੀ ਯੋਜਨਾ, ਚੰਗੀ ਨੀਤੀ ਤੇ ਚੰਗੀ ਵਿਚਾਰਧਾਰਾ ਰੱਖਦਾ ਹੈ ਅਤੇ ਜਿਸ ਕੋਲ ਹਰ ਮਸਲੇ ਦਾ ਸਾਫ਼ ਤੇ ਢੁਕਵਾਂ ਹੱਲ ਹੈ, ਉਸ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਜ ਨਿਊ ਅੰਮ੍ਰਿਤਸਰ ਵਿਖੇ ਭਾਰੀ ਹੁੰਗਾਰਾ ਮਿਲਿਆ ਹੈ।

ਇਥੇ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਗਤੀਸ਼ੀਲ ਅਗਵਾਈ ਹੇਠ 10 ਸ਼ਾਲ ਕੰਮ ਕੀਤਾ ਹੈ, ਮੈਨੂੰ ਪ੍ਰਧਾਨ ਮੰਤਰੀ ਮੋਦੀ ’ਤੇ ਪੂਰਾ ਭਰੋਸਾ ਹੈ, ਆਉਣ ਵਾਲੀ ਸਰਕਾਰ ਵੀ ਭਾਜਪਾ ਦੀ ਹੋਵੇਗੀ ।  ਪ੍ਰਧਾਨ ਮੰਤਰੀ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਜਿਸ ਨਾਲ ਸ਼ਹਿਰ ਨੂੰ ਮੁੜ ਦੇਸ਼ ਦੇ ਚੋਟੀ ਦੇ ਸ਼ਹਿਰਾਂ ਵਿਚ ਸ਼ੁਮਾਰ ਕਰਾਇਆ ਜਾਵੇਗਾ। ਹੁਣ ਮਾਝੇ ਨਾਲ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ। ਸਗੋਂ ਵਿਕਾਸ ਅਤੇ ਲੋਕਾਂ ਦੀ ਆਰਥਿਕ ਮਜ਼ਬੂਤੀ ਦਾ ਇਕ ਅਜਿਹਾ ਬਿਰਤਾਂਤ ਲਿਖਾਂਗੇ ਜਿਸ ਨਾਲ ਇਹ ਦੁਨੀਆ ਦੇ ਨਕਸ਼ੇ ’ਚ ਮੁੜ ਕੇ ਉੱਭਰੇਗਾ।

ਸਰਦਾਰ ਸੰਧੂ ਆਪਣੇ ਭਾਸ਼ਣਾਂ ਵਿਚ ਹੋਰਨਾਂ ਨੇਤਾਵਾਂ ਦੀ ਤਰਾਂ ਤੱਤੀਆਂ ਗੱਲਾਂ ਕਰਨ ਦੀ ਥਾਂ ਸਾਰਥਿਕ ਪੱਖਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਸ਼ਹਿਰ ਹਰ ਪੱਖੋਂ ਸੰਪੰਨ ਹੈ। ਇਥੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਜਿਸ ਦੀ ਵਰਤੋਂ ਕਾਰਗੋ ਨੂੰ ਉਤਸ਼ਾਹਿਤ ਕਰਦਿਆਂ ਵਪਾਰੀਆਂ ਅਤੇ ਕਿਸਾਨਾਂ ਦੀਆਂ ਵਸਤਾਂ ਨੂੰ ਖਾੜੀ ਅਤੇ ਅਮਰੀਕਾ ਤਕ ਪਹੁੰਚਾਉਣ ਲਈ ਕੀਤਾ ਜਾਵੇ ਤਾਂ ਲੋਕਾਂ ਦੀ ਆਮਦਨ ਵਿਚ ਕਈ ਗੁਣਾ ਵਾਧਾ ਕੀਤਾ ਜਾ ਸਕਦਾ ਹੈ। ਇੱਥੋਂ ਦੇਸ਼ ਅਤੇ ਵਿਦੇਸ਼ ਨਾਲ ਏਅਰ ਕੁਨੈਕਟੀਵਿਟੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ  ਧਾਰਮਿਕ ਯਾਤਰਾ ਅਤੇ ਸੈਰ ਸਪਾਟਾ ਲਈ ਰੋਜ਼ਾਨਾ 1.5 ਲੱਖ ਲੋਕ ਇਥੇ ਆਉਂਦੇ ਹਨ, ਇਸ ਨੂੰ ਟੂਰਿਜ਼ਮ ਇੰਡਸਟਰੀ ਵਿਚ ਬਦਲਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਸਟਾਰਟਅੱਪ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਦਾ ਭਵਿਖ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਉਨ੍ਹਾਂ ਨੂੰ ਬਿਹਤਰ ਅਤੇ ਕਿੱਤਾਮੁਖੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੀ ਹੁਣ ਕਈ ਖੇਤਰਾਂ ਵਿਚ ਭਾਈਵਾਲੀ ਹੈ।  ਅਮਰੀਕਾ ਭਾਰਤ ਵਿੱਚ ਸਿਹਤ, ਸੈਮੀਕੰਡਕਟਰ, ਰੱਖਿਆ, ਨਵੀਂ ਤਕਨੀਕ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਹੈ। ਇਹ ਨਿਵੇਸ਼ ਅੰਮ੍ਰਿਤਸਰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅੰਮ੍ਰਿਤਸਰ ਦੀ ਸਥਿਤੀ ਬਾਰੇ ਜਾਣਦੇ ਹਾਂ। ਸਵਾਲ ਇਹ ਹੈ ਕਿ ਜੇਕਰ ਇੰਦੌਰ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣ ਸਕਦਾ ਹੈ ਤਾਂ ਅੰਮ੍ਰਿਤਸਰ ਕਿਉਂ ਨਹੀਂ ਬਣ ਸਕਦਾ? ਮੈਨੂੰ ਪੂਰਾ ਭਰੋਸਾ ਹੈ ਕਿ 2027 ਵਿੱਚ ਜਦੋਂ ਅੰਮ੍ਰਿਤਸਰ ਦੀ 450 ਵਾਂ ਸਥਾਪਨਾ ਦਿਵਸ ਮਨਾ ਰਹੇ ਹੋਵਾਂਗੇ ਤਾਂ ਇਹ ਸ਼ਹਿਰ ਇੰਦੌਰ ਤੋਂ ਵਧ ਸੁੰਦਰ ਤੇ ਸਾਫ਼ ਸੁਥਰਾ ਹੋਵੇਗਾ। 2027 ਵਿੱਚ, ਅਸੀਂ ਗਾਂਧੀ ਮੈਦਾਨ ਵਿੱਚ ਪਹਿਲਾ ਆਈ ਪੀ ਐੱਲ ( IPL) ਮੈਚ ਵੀ ਆਯੋਜਿਤ ਕਰਾਂਗੇ। ਅੰਮ੍ਰਿਤਸਰ ਵਿੱਚ ਅਮਰੀਕਨ ਕੌਂਸਲੇਟ ਖੋਲ੍ਹਣ ਦੀ ਹਾਮੀ ਭਰੀ ਹੈ, ਸਾਨੂੰ ਇੱਥੇ ਵੀਜ਼ਾ ਮਿਲ ਜਾਵੇਗਾ। ਤੁਸੀਂ ਨੌਜਵਾਨਾਂ ਦੀ ਗੱਲ ਤਾਂ ਬਹੁਤ ਕਰਦੇ ਹੋ ਪਰ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਇਰਾਦੇ ਰੱਖਦੇ ਹਨ। ਫਿਰ ਨਸ਼ੇ ਦੀ ਸਮੱਸਿਆ ਵੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਅਜਿਹੇ ਹੁਨਰ ਵਿਕਸਿਤ ਕਰੀਏ ਜੋ ਉਨ੍ਹਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਮਦਦ ਕਰਨ। ਫੋਕਸ ਹੁਨਰ ਵਿਕਾਸ ‘ਤੇ ਹੋਣਾ ਚਾਹੀਦਾ ਹੈ, ਡਿੱਗਰੀਆਂ ‘ਤੇ ਨਹੀਂ। ਅਸੀਂ ਪਿਛਲੇ 4 ਸਾਲਾਂ ਵਿੱਚ ਇਹ ਸਾਰੀਆਂ ਨੌਕਰੀਆਂ ਭਾਰਤ ਵਿੱਚ ਲੈ ਕੇ ਆਏ ਹਾਂ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣੇ ਸੰਪਰਕਾਂ ਰਾਹੀਂ ਵਿਦੇਸ਼ੀ ਕੰਪਨੀਆਂ ਨੂੰ ਅੰਮ੍ਰਿਤਸਰ ਲਿਆਵਾਂਗਾ। ਕਈ ਵੱਡੀਆਂ ਕੰਪਨੀਆਂ ਦੇ ਸੀਈਓ ਪੰਜਾਬ ਅਤੇ ਭਾਰਤ ਦੇ ਹਨ। ਉਹ ਮੇਰੇ ਜਾਣਕਾਰ ਹਨ। ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਇੱਥੇ ਲੈ ਕੇ ਆਉਣਗੇ। ਸਥਾਨਕ ਪੱਧਰ ‘ਤੇ ਨੌਜਵਾਨਾਂ ਲਈ ਮੌਕੇ ਪੈਦਾ ਕਰਨਗੇ।

ਇਸ ਮੌਕੇ ਗੁਰਕੰਵਲ ਸਿੰਘ, ਰਾਜੀਵ ਠੁਕਰਾਲ, ਵਰਿੰਦਰ ਸਵੀਟੀ, ਗੁਪਤੇਸ਼ਵਰ ਬਾਵਾ, ਅਮਰਿੰਦਰ ਵੜੈਚ, ਆਸ ਦੀਪ ਸਿੰਘ, ਸਤਿੰਦਰ ਢਿੱਲੋਂ, ਅਮਰਦੀਪ ਸਿੰਘ, ਐੱਸ.ਕੇ. ਧੀਰ, ਐੱਸ. ਸੰਧੂ, ਰਾਜਬੀਰ ਸਿੰਘ, ਅਜੇ ਸੂਰੀ, ਗੁਰਪ੍ਰੀਤ ਸਿੰਘ, ਨਰੇਸ਼ ਮਹਿਰਾ, ਵਿਪਿਨ ਰਾਹੀ, ਗੁਰਿੰਦਰ ਸ਼ਰਮਾ, ਸੁਨੀਲ ਸ਼ਰਮਾ, ਬਲਕਾਰ ਸੋਹਲ, ਬਸੰਤ ਸਿੰਘ, ਪਰਮਿੰਦਰ ਸਿੰਘ,  ਸੁਰਿੰਦਰ ਸ਼ਰਮਾ, ਰਜਨੀਸ਼ ਕੁਮਾਰ, ਜਸਪਾਲ ਸਿੰਘ, ਰੋਹਿਤ ਮਹਿਤਾ, ਵਿਨੀਤ ਸ਼ਰਮਾ, ਰਾਜਦੀਪ ਸਿੰਘ, ਜਗਪ੍ਰੀਤ ਸਿੰਘ, ਅਨਿਲ ਮਲਹੋਤਰਾ, ਮਹਿੰਦਰ ਸ਼ਿੰਗਾਰੀ, ਰਮਨ ਸਹਿਗਲ, ਕਮਲ ਕਪੂਰ, ਸਰੂਪ ਪੰਨੂ, ਰਮੇਸ਼ ਕਪੂਰ, ਸੁਮਿਤ ਸ਼ਰਮਾ, ਗੁਰਮੀਤ ਨਾਗੀ, ਸੰਦੀਪ ਬੇਦੀ, ਮਨਦੀਪ ਰੋਜਰ, ਗੁਰਤੇਜ ਪਾਲ ਸਿੰਘ ਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here