13 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਲੱਗੇਗਾ ਖੂਨਦਾਨ ਅਤੇ  ਮੈਡੀਕਲ  ਕੈਂਪ  : ਬਾਠ

0
354
ਬਾਬਾ ਬਕਾਲਾ ਸਾਹਿਬ। ( ਗੁਰਪ੍ਰੀਤ ) -ਮਨੁੱਖੀ ਭਲਾਈ ਅਤੇ ਸਾਬਕਾ ਸੈਨਿਕ ਭਲਾਈ ਸੰਸਥਾ (ਰਜਿ:) ਦੇ ਮੁੱਖ ਸੇਵਾਦਾਰ ਤਰਸੇਮ ਸਿੰਘ ਬਾਠ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  “ਸਾਚਾ ਗੁਰੂ ਲਾਧੋ ਰੇ ਦਿਵਸ” ਤੇ  ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ  ਚਰਨ ਛੋਹ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਬਬਲੂ ਕਾਰ ਗੈਰੇਜ ਲੱਖੂਵਾਲ ਰੋਡ ਨੇੜੇ ਕੇਨਰਾ ਬੈਂਕ ਵਿਖੇ ਮਿਤੀ 13 ਅਗਸਤ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਹਾਂ ਖੂਨਦਾਨ ਕੈਂਪ ਲੱਗਾਇਆ ਜਾਵੇਗਾ। ਉਨ੍ਹਾਂ ਨੇ ਸੰਗਤਾਂ  ਨੂੰ ਖ਼ੂਨਦਾਨ ਕਰ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਉਨ੍ਹਾਂ ਨਾਲ  ਪ੍ਰਧਾਨ ਸਰਵਨ ਸਿੰਘ ਲੱਖੂਵਾਲ, ਬਲਜੀਤ ਸਿੰਘ ਸੁਧਾਰ, ਬਾਬਾ ਪ੍ਰਤਾਪ ਸਿੰਘ, ਡਾ ਬਲਵਿੰਦਰ ਸਿੰਘ ਰਈਆ, ਪਰਮਜੀਤ ਸਿੰਘ, ਰਜਿੰਦਰ ਸਿੰਘ, ਮਾਸਟਰ ਤੇਜਵਿੰਦਰ ਸਿੰਘ, ਮਨਜੀਤ ਸਿੰਘ,  ਗੁਰਮੀਤ  ਸਿੰਘ, ਭੁਪਿੰਦਰ ਸਿੰਘ, ਦਲੇਰ  ਸਿੰਘ, ਗੁਰਪ੍ਰੀਤ ਸਿੰਘ ਅਤੇ ਅਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here