13 ਸਤੰਬਰ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਹੋਵੇਗੀ ਆਯੂਸ਼ਮਾਨ

0
82

ਭਵ ਮੁਹਿੰੰਮ ਦੀ ਸ਼ੁਰੂਆਤ-ਸਿਵਲ ਸਰਜਨ
ਮਾਨਸਾ 12 ਸਤੰਬਰ:
ਆਯੂਸ਼ਮਾਨ ਭਵ ਮੂਹਿੰੰਮ ਦੀ ਸ਼ੁਰੂਆਤ 13 ਸਤੰਬਰ 2013 ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਕੀਤੀ ਜਾ ਰਹੀ ਹੈ। ਇਸ ਸਬੰਧੀ ਇਕ ਵੀਡੀਓ ਕਾਨਫਰੰਸ ਪ੍ਰਿੰਸੀਪਲ ਸੈਕਟਰੀ ਹੈਲਥ ਨਾਲ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਕੀਤੀ ਗਈ।

ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਮੁਹਿੰੰਮ ਦਾ ਅਰੰਭ ਦੇਸ਼ ਭਰ ਵਿਚ 13 ਸਤੰਬਰ 2023 ਨੂੰ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਮਾਨਸਾ ਵਿਖੇ ਜ਼ਿਲ੍ਹਾ ਪੱਧਰ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਹਸਪਤਾਲ ਮਾਨਸਾ ਤੋਂ ਕੀਤੀ ਜਾਵੇਗੀ। ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਪੱਧਰ ’ਤੇ ਸੀ.ਐਚ.ਸੀ.ਬੁਢਲਾਡਾ, ਖਿਆਲਾ ਕਲਾਂ, ਸਰਦੂਲਗੜ ਅਤੇ ਹੈਲਥ ਐਂਡ ਵੈਲਨੈਸ ਪੱਧਰ ’ਤੇ ਕੁਲਰੀਆਂ, ਦਾਤੇਵਾਸ, ਠੂਠਿਆਂਵਾਲੀ, ਦਲੇਲ ਸਿੰਘ ਵਾਲਾ, ਰੁੜਕੀ ਅਤੇ ਝੰਡਾ ਕਲਾਂ ਵਿਖੇ ਇਸ ਮੁਹਿੰਮ ਦਾ ਆਰੰਭ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ 17 ਸਤੰਬਰ ਤੋਂ 02 ਅਕਤੂਬਰ 2023 ਤੱਕ ਸੇਵਾ ਪੰਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਖਵਾੜੇ ਵਿਚ ਸਵੱਛਤਾ ਅਭਿਆਨ, ਅੰਗ ਦਾਨ ਪ੍ਰਤੀ ਸਹੂੰ ਅਤੇ ਖੂਨਦਾਨ ਦਾ ਕੈਂਪ ਲਗਾਏ ਜਾਣਗੇ। ਇਸ ਪੰਖਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਵੱਧ ਉਮਰ ਵਾਲੇ ਹਰ ਬੱਚੇ ਦੀ ਆਭਾ ਆਈ. ਡੀ. ਜਨਰੇਟਰ ਕਰਨਾ ਅਤੇ ਆਯੂਸ਼ਮਾਨ ਕਾਰਡ 100 ਫੀਸਦੀ ਯਕੀਨੀ ਬਣਾਉਣੇ ਹਨ, 30 ਸਾਲ ਤੋਂ ਉਪਰ ਉਮਰ ਦੇ ਹਰ ਵਿਅਕਤੀ ਦਾ ਬੀ.ਪੀ. ਸ਼ੁਗਰ ਅਤੇ ਟੀ.ਬੀ. ਦੀ ਸਕਰੀਨਿੰਗ ਕਰਨੀ ਹੈ। ਇਸ ਦੇ ਲਈ ਹਰ ਸ਼ਨੀਵਾਰ ਹੈਲਥ ਵੈਲਨੈਸ ਸੈਂਟਰ ’ਤੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਟੀ.ਬੀ. ਦੇ 100 ਫ਼ੀਸਦੀ ਪੌਜ਼ੀਟਿਵ ਮਰੀਜਾਂ ਦਾ ਦਵਾਈ/ਇਲਾਜ ਯਕੀਨੀ ਬਣਾਉਣਾ ਅਤੇ 85% ਮਰੀਜਾਂ ਨੂੰ ਠੀਕ ਕਰਨਾ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੈਰ ਸੰਚਾਰੀ ਬਿਮਾਰੀਆ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਸੂਗਰ ਦੇ ਮਰੀਜਾਂ ਨੂੰ ਦਵਾਈ 100 ਫ਼ੀਸਦੀ ਯਕੀਨੀ ਬਣਾਈ ਜਾਵੇਗੀ। ਇਸ ਮੁਹਿੰਮ ਦੌਰਾਨ ਲੋਕਾਂ ਦੀ ਸੁਵਿਧਾ ਲਈ ਪਿੰਡ ਪੱਧਰ ’ਤੇ ਸਿਹਤ ਮੇਲੇ ਲਗਾਏ ਜਾਣਗੇ।

ਇਸ ਮੌਕੇ ਜਿਲਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ, ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਉਪ ਸਮੂਹ ਸਿੱਖਿਆ ਅਫ਼ਸਰ ਦਰਸ਼ਨ ਸਿੰਘ, ਜਗਦੇਵ ਮਾਨ ਤੋਂ ਇਲਾਵਾ ਹੋਰ ਕਰਮਚਾਰੀ ਵੀ ਹਾਜਰ ਸਨ।

LEAVE A REPLY

Please enter your comment!
Please enter your name here