15 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਔਰਤ ਗ੍ਰਿਫਤਾਰ

0
82

ਬਿਆਸ ਬਲਰਾਜ ਸਿੰਘ ਰਾਜਾ
ਐਂਕਰ : ਬਿਆਸ ਪੁਲਿਸ ਨੇ ਗਸ਼ਤ ਕਰਦੇ ਹੋਏ ਇਕ ਔਰਤ ਨੂੰ ਭਾਰੀ ਮਾਤਰਾ ਭੁੱਕੀ ਸਣੇ ਕਾਬੂ ਕੀਤਾ ਹੈ ਜਦਕਿ ਉਸਦੇ ਨਾਲ ਜੌ ਵਿਅਕਤੀ ਸੀ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਫ਼ਰਾਰ ਹੋ ਗਿਆ ਹੈ।
ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਬਿਆਸ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਰਈਆ ਮੋਜੂਦ ਸੀ ਕਿ ਇਸ ਦੌਰਾਨ ਇਕ ਮੋਟਰਸਾਈਕਲ ਤੇ ਸਵਾਰ ਇਕ ਆਦਮੀ ਅਤੇ ਉਸਦੇ ਦੇ ਪਿੱਛੇ ਇੱਕ ਔਰਤ ਬੈਠੀ ਹੋਈ ਸੀ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਚਾਲਕ ਵਿਅਕਤੀ ਮੋਟਰਸਾਈਕਲ ਸੁੱਟ ਕੇ ਮੌਕਾ ਤੋ ਭੱਜ ਗਿਆ ਤੇ ਔਰਤ ਨੂੰ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਔਰਤ ਕੋਲੋਂ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਸੋਨੀਆ ਪਤਨੀ ਰਾਬੀਆ ਸਿੰਘ ਵਾਸੀ ਰਈਆ ਦੱਸਿਆ ਤੇ ਭੱਜਣ ਵਾਲੇ ਵਿਅਕਤੀ ਦਾ ਨਾਮ ਰਾਬੀਆ ਸਿੰਘ ਪੁੱਤਰ ਬੱਬੀ ਸਿੰਘ ਵਾਸੀ ਰਈਆ ਦੱਸਿਆ।

ਪੁਲਿਸ ਅਧਿਕਾਰੀ ਨੇ ਦਸਿਆ ਕਿ ਕਾਬੂ ਕੀਤੀ ਕਥਿਤ ਮੁਲਜ਼ਮ ਔਰਤ ਕੋਲੋ 15 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ। ਜਿਸ ਤੇ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਔਰਤ ਖਿਲਾਫ ਥਾਣਾ ਬਿਆਸ ਵਿੱਚ ਮੁਕੱਦਮਾ ਨੰਬਰ 14, ਧਾਰਾ 15/61/85 ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here