20,000 ਤੋਂ ਵੱਧ ਲੋਕਾਂ ਨੇ ਗੈਰ ਕਾਨੂੰਨੀ ਢੰਗ ਨਾਲ ਚੈਨਲ ਨੂੰ ਪਾਰ ਕੀਤਾ

0
362
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) -ਯੂਕੇ ਵਿੱਚ ਦਾਖਲ ਹੋਣ ਲਈ ਹਜ਼ਾਰਾਂ ਲੋਕ ਹਰ ਸਾਲ ਗੈਰ ਕਾਨੂੰਨੀ ਢੰਗ ਅਪਣਾਉਂਦੇ ਹਨ, ਜਿਸ ਵਿੱਚ ਕਿਸ਼ਤੀਆਂ ਰਾਹੀ ਇੰਗਲਿਸ਼ ਚੈੱਨਲ ਨੂੰ ਪਾਰ ਕਰਨਾ ਵੀ ਸ਼ਾਮਲ ਹੈ। ਇਸ ਸੰਬੰਧੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 20,000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ ਵਿੱਚ ਇੰਗਲਿਸ਼ ਚੈਨਲ ਨੂੰ ਪਾਰ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 607 ਪ੍ਰਵਾਸੀਆਂ ਨੇ 14 ਕਿਸ਼ਤੀਆਂ ਵਿੱਚ ਕਰਾਸਿੰਗ ਕੀਤੀ। 2021 ਵਿੱਚ 28,526 ਗੈਰ ਕਾਨੂੰਨੀ ਕ੍ਰਾਸਿੰਗਾਂ ਦਾ ਰਿਕਾਰਡ ਸੀ ਅਤੇ ਪਿਛਲੇ ਸਾਲ ਇਸ ਤੱਕ ਸਿਰਫ 11,300 ਤੋਂ ਵੱਧ ਲੋਕ ਦਾਖਲ ਹੋਏ ਸਨ। ਅਪ੍ਰੈਲ ਵਿੱਚ, ਯੂਕੇ ਸਰਕਾਰ ਨੇ ਇਹਨਾਂ ਪ੍ਰਵਾਸੀਆਂ ਨੂੰ ਰੋਕਣ ਲਈ ਅਤੇ ਸ਼ਰਣ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਕੁੱਝ ਲੋਕਾਂ ਨੂੰ ਰਵਾਂਡਾ ਲਈ 4,000 ਮੀਲ (6,500 ਕਿਲੋਮੀਟਰ) ਲਈ 14 ਜੂਨ ਦੀ ਇੱਕ ਫਲਾਈਟ ਬੁੱਕ ਕੀਤੀ ਗਈ ਸੀ। ਹਾਲਾਂਕਿ, ਕਈ ਕਾਨੂੰਨੀ ਚੁਣੌਤੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਦੇ ਫੈਸਲੇ ਤੋਂ ਬਾਅਦ, ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਸੀ। ਐਮ ਓ ਡੀ ਦੇ ਅਨੁਸਾਰ, ਪਿਛਲੇ ਹਫ਼ਤੇ ਵਿੱਚ 1,694 ਦੇ ਨਾਲ ਇਸ ਮਹੀਨੇ ਹੁਣ ਤੱਕ ਦੀਆਂ  3,618 ਗੈਰ ਕਾਨੂੰਨੀ ਕ੍ਰਾਸਿੰਗਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਇਸ ਸਾਲ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ 1 ਅਗਸਤ ਨੂੰ ਰਿਕਾਰਡ ਕੀਤਾ ਗਿਆ ਸੀ, ਜਦੋਂ 14 ਕਿਸ਼ਤੀਆਂ ਵਿੱਚ 696 ਲੋਕਾਂ ਨੇ ਚੈਨਲ ਨੂੰ ਪਾਰ ਕੀਤਾ ਸੀ।

LEAVE A REPLY

Please enter your comment!
Please enter your name here