ਅੰਮ੍ਰਿਤਸਰ 17 ਜੁਲਾਈ 2023–
ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ 2024 ਸਬੰਧੀ ਭੇਜੇ ਗਏ ਪ੍ਰੋਗਰਾਮ ਨੂੰ ਧਿਆਨ ਵਿਚ ਰੱਖਦਿਆ ਹੋਇਆ ਡਾ: ਅਮਨਦੀਪ ਕੋਰ, ਚੋਣਕਾਰ ਰਜਿਸਟਰੇਸ਼ਨ ਅਫਸਰ, 17—ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਚੋਣ ਹਲਕਾ—ਕਮ—ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ), ਅੰਮ੍ਰਿਤਸਰ ਪ੍ਰਧਾਨਗੀ ਹੇਠ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ 1 ਤੇ 2, ਸਮੂਹ ਸੁਪਰਵਾਂਈਜਰਾਂ ਅਤੇ ਵਿਧਾਨ ਸਭਾ ਚੋਣ ਹਲਕਾ 15—ਅੰਮ੍ਰਿਤਸਰ ਉੱਤਰੀ ਦੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ 1 ਤੇ 2 ਦੀ ਮੀਟਿੰਗ ਕੀਤੀ ਗਈ।
ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਸਮੂਹ ਬੀਐਲਓਜ਼ 21 ਜੁਲਾਈ 2023 ਅਤੇ 21 ਅਗਸਤ 2023 ਨੂੰ ਸਮੂਹ ਬੀ.ਐਲ.ਓਜ ਘਰ—ਘਰ ਜਾ ਕੇ ਸਰਵੇ ਕਰਨਗੇ, ਸੂਚੀਆਂ ਵਿਚ ਸੋਧ ਕਰਨਗੇ। ਉਨਾਂ ਦੱਸਿਆ ਕਿ ਬੀਐਲਓਜ਼ ਫਾਰਮ 6ਬੀ ਵਿਚ ਅਧਾਰ ਲਿੰਕ ਕਰਨਗੇ। ਉਨਾਂ ਦੱਸਿਆ ਕਿ 17—10—2023 ਤੋਂ 30—11—2023 ਤੱਕ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਨੌਜਵਾਨ ਵੋਟਰਾਂ ਦੇ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਅਧਿਕਾਰੀ ਸਾਹਿਬਾਨ ਨਾਲ ਆਉਣ ਵਾਲੀ ਲੋਕ ਸਭਾ ਚੋਣ 2024 ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਦਿਨੇਸ਼ ਸੂਰੀ, ਚੋਣ ਨਿਗਰਾਨ, ਵਿਜੇ ਕੁਮਾਰ, ਚੋਣ ਕਾਨੂਗੋ ਅਤੇ ਸ੍ਰੀ ਰਜਿੰਦਰ ਸਿੰਘ, ਸੀਨੀਅਰ ਸਹਾਇਕ ਵੀ ਹਾਜਰ ਸਨ।