24 ਸਤੰਬਰ ਨੂੰ ਐਨ ਪੀ ਐਸ ਮੁਲਾਜ਼ਮ ਫੂਕਣਗੇ ਆਪ ਸਰਕਾਰ ਦੇ  ਝੂਠੇ ਲਾਰਿਆਂ ਦੀ ਪੰਡ ਮਾਮਲਾ ਪੁਰਾਣੀ ਪੈਂਨਸ਼ਨ ਬਹਾਲੀ ਦਾ

0
203
ਅੰਮ੍ਰਿਤਸਰ,ਰਾਜਿੰਦਰ ਰਿਖੀ -ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੰਨਵੀਨਰ ਡਾ ਸੰਤਸੇਵਕ ਸਿੰਘ ਸਰਕਾਰੀਆ ਅਤੇ ਕੋ-ਕਨਵੀਨਰ ਹਰਵਿੰਦਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਐਨ ਪੀ ਐਸ ਮੁਲਾਜ਼ਮਾ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ। ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸਾਡੀ ਇੱਕੋ ਇੱਕ ਜਾਇਜ ਮੰਗ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਸਰਕਾਰ ਬਣਦੇ ਸਾਰ ਲਾਗੂ ਕਰਨ ਦੀ ਗੱਲ ਕਹੀ। ਇਸ ਸਬੰਧੀ ਵਿੱਤ ਮੰਤਰੀ ਦੀ ਪੁਰਾਣੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਕਹਿ ਰਹੇ ਹਨ। ਜਦੋਂ ਸਰਕਾਰ ਬਣੀ ਐਨ ਪੀ ਐਸ ਮੁਲਾਜ਼ਮਾਂ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ ਬੜੀ ਉਮੀਦ ਲਾ ਕੇ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੈ ਐਲਾਨ ਦੀ ਉਡੀਕ ਕਰਨ ਲੱਗੇ ਸਰਕਾਰ ਨੇ ਵਾਅਦਾ ਪੂਰਾ ਕਰਨ ਲਈ ਜੱਥੇਬੰਦੀਆਂ ਕੋਲੋਂ ਛੇ ਮਹੀਨੇ ਦਾ ਸਮਾਂ ਮੰਗਿਆ। ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਅਜੇ ਤੱਕ ਮੁਲਾਜਮਾਂ ਦੇ ਪੱਲੇ ਲਾਰਿਆਂ ਤੋਂ ਬਗੈਰ ਕੁੱਝ ਨਹੀਂ ਪਿਆ। ਸਰਕਾਰਾਂ ਆਈਆਂ ਸਰਕਾਰਾਂ ਗਈਆਂ ਹਰ ਸਰਕਾਰ ਮੰਗ ਨੂੰ ਤਾਂ ਜਾਇਜ ਮੰਨਦੀ ਰਹੀ ਪਰ ਕੋਈ ਸਾਰਥਕ ਫੈਸਲਾ ਮੁਲਾਜ਼ਮਾਂ ਦੀ ਝੋਲੀ ਨਹੀਂ ਪਾ ਸਕੀ। ਇਸ ਸਬੰਧੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰ ਜ਼ਿਲ੍ਹੇ ਵਿਚ 24 ਸਤੰਬਰ ਨੂੰ ਆਪ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ। ਜਿਲ੍ਹਾ ਜਨਰਲ ਸਕੱਤਰ ਅਮਰਜੀਤ ਕਲੇਰ, ਅਜੇ ਡੋਗਰਾ, ਅਰਜਿਦਰ ਕਲੇਰ ਅਤੇ ਅਜਮੇਰ ਸਿੰਘ ਛੀਨਾਂ  ਨੇ ਕਿਹਾ ਕਿ ਮੁਲਾਜਮ ਆਮ ਵਰਗ ਦਾ ਉਹ ਹਿੱਸਾ ਹਨ ਜੋ ਅਪਣੀ ਮੇਹਨਤ ਦੇ ਬਲ ਬੂਤੇ ਨੌਕਰੀਆਂ ਹਾਸਲ ਕਰਕੇ ਸੇਵਾ ਲਈ ਚੁਣੇ ਜਾਂਦੇ ਹਨ ਅਤੇ ਇਨ੍ਹਾਂ ਦੇ ਦਰਦ ਨੂੰ ਸਮਝਦੇ ਹੋਏ ਰਾਜਸਥਾਨ ਸਰਕਾਰ, ਛੱਤੀਸਗੜ੍ਹ ਸਰਕਾਰ ਅਤੇ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਪਰ ਜਿੱਥੋਂ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਹੈ ਉਹ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਹਿਚਕਚਾਹਟ ਮਹਿਸੂਸ ਕਰ ਰਹੀ ਹੈ। ਜਿੰਨ੍ਹਾਂ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਹੋਈ ਹੈ ਉੱਥੇ ਇਸ ਸਬੰਧੀ ਸੰਘਰਸ਼ ਵੀ ਪਲੇਠੇ ਹੀ ਸਨ ਜਦੋਂ ਕਿ ਪੰਜਾਬ ਵਿੱਚ ਇਸ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।   ਪੁਰਾਣੀ ਪੈਨਸ਼ਨ ਬਹਾਲੀ ਦੇ ਨਾਮ ਤੇ ਗੂੰਗੀ ਤੇ ਬੋਲੀ ਹੋ ਚੱਕੀ ਸਰਕਾਰ ਨੂੰ ਉਸਦੇ ਨੁਮਾਇੰਦਿਆਂ ਵੱਲੋ ਲਾਏ ਗਏ ਲਾਰੇ ਯਾਦ ਕਰਾਉਣ ਲਈ ਅਤੇ ਅਪਣੀ ਮੰਗ ਮੰਨਵਾਉਣ ਲਈ  ਲਾਰਿਆਂ ਦੀ ਪੰਡ ਫੂਕੀ ਜਾਣੀ ਹੈ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅੰਤ ਵਿੱਚ ਜਤਿਨ ਸ਼ਰਮਾ, ਜੁਗਰਾਜ ਸਿੰਘ ਪੰਨੂੰ ਆਈ ਟੀ ਆਈ ਨੇ ਸਭ ਸਾਥੀਆਂ ਦਾ ਧੰਨਵਾਦ ਕਰਦਿਆਂ ਜ਼ਿਲ੍ਹੇ ਦੇ ਸਮੂਹ ਐਨ ਪੀ ਐਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਠੀਕ 24 ਸਤੰਬਰ ਨੂੰ ਦੁਪਿਹਲ 2.30 ਵਜੇ ਜਿਲਾ ਪ੍ਰੀਸਦ ਦਫਤਰ  ਪਹੁੰਚ ਕੇ ਅਪਣੇ ਹਿੱਸੇ ਦੇ ਵਿਰੋਧ ਦਾ ਯੋਗਦਾਨ ਪਾਉਣ। ਇਸ ਮੀਟਿੰਗ ਵਿੱਚ ਉਪਰੋਕਤ ਤੋ ਇਲਾਵਾ ਅਮਰੀਕ ਸਿੰਘ, ਜਰਮਨਜੀਤ ਸਿੰਘ, ਬਿਕਰਮ ਮੱਖਣਵਿੰਡੀ, ਸੁਲਤਾਨਪਾਲ ਸਿੰਘ, ਜਰਨੈਲ ਸਿੰਘ ਅਜਨਾਲਾ, ਬਲਵਿੰਦਰ ਸਿੰਘ ਭੱਟੀ, ਕਪਿਲ, ਅਰਵਿੰਦ, ਨਵਦੀਪ ਸੋਹੀ,  ਬਲਦੇਵ ਸਿੰਘ ਮਜੀਠਾ, ਗੁਰਬਖਸ਼ ਸਿੰਘ, ਕਸ਼ਮੀਰ ਜਿੰਘ ਸੋਹੀ, ਲਖਬੀਰ ਸਿੰਘ, ਜਗਦੀਪ ਸਿੰਘ ਜਲਾਲਪੁਰਾ ਅਤੇ ਗੁਰਦੀਪ ਸਿੰਘ ਅਜਨਾਲਾ ਹਾਜਰ ਸਨ

LEAVE A REPLY

Please enter your comment!
Please enter your name here