ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਜਿਲ੍ਹੇ ਵਿੱਚ ਵੱਧ ਰਹੇ ਨਸ਼ੇ ਦੀ ਰੋਕਥਾਮ ਵਿਰੁੱਧ ਛੇੜੀ ਮੁਹਿੰਮ ਤਹਿਤ ਹਰਵਿੰਦਰ ਸਿੰਘ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) , ਬਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ (ਡਿਟੈਕਟਿਵ) ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਨੂੰ ਕਰਤਾਰਪੁਰ ਰੋਡ ਟੀ ਪੁਆਇੰਟ ਬਾਬਾ ਦੀਪ ਸਿੰਘ ਨਗਰ ਵਿਖੇ ਇੱਕ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਪੰਕਜ ਰਾਣਾ ਪੁੱਤਰ ਦਵਿੰਦਰ ਰਾਣਾ ਵਾਸੀ ਸਾਹਮਣੇ ਰਾਜ ਸਕੈਨਿੰਗ ਮੁਹੱਲਾ ਕਮਾਲਪੁਰ ਹੁਸ਼ਿਆਰਪੁਰ ਨਸ਼ੀਲੇ ਪਦਾਰਥ ਹੈਰੋਇੰਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਪੰਕਜ ਰਾਣਾ ਉਕਤ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਰਵਿੰਦਰ ਸਿੰਘ ਵਾਸੀ ਮੁਹੱਲਾ ਟਿੱਬਾ ਹੁਸ਼ਿਆਰਪੁਰ ਜੋ ਕਿ ਜੇਲ੍ਹ ਕਪੂਰਥਲਾ ਵਿੱਚ ਬੰਦ ਹੈ ਦੇ ਕਹਿਣ ਤੇ ਹੈਰੋਇੰਨ ਅਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ ਅਤੇ ਅੱਜ ਵੀ ਪੰਕਜ ਰਾਣਾ ਉਕਤ ਗਰੇਅ ਰੰਗ ਦੀ ਐਕਟਿਵਾ ਸਕੂਟਰੀ ਪੀ.ਬੀ.07 ਬੀ.ਪੀ. 0686 ’ਤੇ ਕਰਤਾਰਪੁਰ ਵਾਲੀ ਸਾਈਡ ਤੋਂ ਰਾਹੋਂ ਕਿਰਾਹੇ ਹੁੰਦਾ ਹੋਇਆ ਕਾਦੂਪੁਰ ਵਾਲੀ ਸਾਈਡ ਤੋਂ ਬਹੁਤ ਹੀ ਜਲਦੀ ਭਾਰੀ ਮਾਤਰਾ ਵਿੱਚ ਹੈਰੋਇੰਨ ਲੈ ਕੇ ਕਪੂਰਥਲਾ ਵਿਖੇ ਸਪਲਾਈ ਕਰਨ ਲਈ ਇੱਧਰ ਨੂੰ ਆ ਰਿਹਾ ਹੈ ਜੋ ਅਗਰ ਇਸੇ ਜਗ੍ਹਾ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਪੰਕਜ ਰਾਣਾ ਉਕਤ ਭਾਰੀ ਮਾਤਰਾ ਵਿੱਚ ਹੈਰੋਇੰਨ ਸਮੇਤ ਕਾਬੂ ਆ ਸਕਦਾ ਹੈ ਤਾਂ ਇੰਸਪੈਕਟਰ ਜਸਬੀਰ ਸਿੰਘ ਨੇ ਨਾਕਾਬੰਦੀ ਕਰਕੇ ਪੰਕਜ ਰਾਣਾ ਪੁੱਤਰ ਦਵਿੰਦਰ ਰਾਣਾ ਵਾਸੀ ਸਾਹਮਣੇ ਰਾਜ ਸਕੈਨਿੰਗ ਮੁਹੱਲਾ ਕਮਾਲਪੁਰ ਹੁਸ਼ਿਆਰਪੁਰ ਨੂੰ ਸਮੇਤ ਐਕਟਿਵਾ ਸਕੂਟਰੀ ਕਾਬੂ ਕਰਕੇ 260 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਸ ਤੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ । ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜ਼ੇਲ੍ਹ ਵਿੱਚ ਬੰਦ ਇਸ ਦੇ ਸਾਥੀ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਰਵਿੰਦਰ ਸਿੰਘ ਵਾਸੀ ਮੁਹੱਲਾ ਟਿੱਬਾ ਹੁਸ਼ਿਆਰਪੁਰ ਨੂੰ ਜ਼ੇਲ੍ਹ ਵਿੱਚੋਂ ਪ੍ਰਡੱਕਸ਼ਨ ਵਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
Boota Singh Basi
President & Chief Editor