ਰਿਖੀ ਪਰਿਵਾਰਾਂ ਦੇ ਜਠੇਰਿਆਂ ਦਾ ਸਲਾਨਾ ਮੇਲਾ ਮਨਾਇਆ ਗਿਆ
ਰਈਆ, ਕਾਰਤਿਕ ਰਿਖੀ
ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਸਾਰੇ ਹੀ ਰਿਖੀ ਪਰਿਵਾਰਾਂ ਦੇ ਜਠੇਰਿਆਂ ਦਾ ਸਲਾਨਾ ਮੇਲਾ ਪਿੰਡ ਜਮਾਲਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਪੰਡਿਤ ਚਮਨ ਲਾਲ ਰਿਖੀ ਦੀ ਦੇਖ-ਰੇਖ ਹੇਠ ਹਰ ਸਾਲ ਕਰਵਾਏ ਜਾਣ ਵਾਲੇ ਇਸ ਮੇਲੇ ਵਿਚ ਵੱਖ-ਵੱਖ ਸ਼ਹਿਰਾਂ-ਕਸਬਿਆਂ ਵਿਚ ਵੱਸੇ ਹੋਏ ਰਿਖੀ ਪਰਿਵਾਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਸਭ ਤੋਂ ਪਹਿਲਾਂ ਸਾਰੇ ਹੀ ਰਿਖੀ ਪਰਿਵਾਰਾਂ ਵੱਲੋਂ ਜਠੇਰਿਆਂ ਉਪਰ ਚੁੰਨੀ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਫਿਰ ਭੋਗ ਲਗਾਇਆ ਗਿਆ। ਸਾਰਾ ਦਿਨ ਅਤੁੱਟ ਲੰਗਰ ਵੀ ਚਲਦਾ ਰਿਹਾ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਆਉਂਦੇ ਦਿਨਾਂ ਵਿਚ ਉਥੇ ਇਕ ਵਰਾਂਡਾ ਬਣਾਇਆ ਜਾਵੇਗਾ ਤਾਂਕਿ ਕਿਸੇ ਵੇਲੇ ਪ੍ਰੋਗਰਾਮ ਦੌਰਾਨ ਮੀਂਹ-ਹਨੇਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਰਮੇਸ਼ ਪਾਲ ਰਿਖੀ, ਸੁਖਦੇਵ ਰਾਜ ਰਿਖੀ, ਨਰਿੰਦਰਪਾਲ ਬਿੱਟੂ ਰਿਖੀ, ਡਾ.ਰਾਜਿੰਦਰ ਰਿਖੀ, ਧਰੁਵ ਰਿਖੀ, ਸੰਦੀਪ ਰਿਖੀ ਛੇਹਰਟਾ, ਜਸਵਿੰਦਰ ਰਿਖੀ, ਨਰਿੰਦਰ ਕੁਮਾਰ ਰਿਖੀ, ਡਿਪਟੀ ਰਿਖੀ, ਰਮਨ ਰਿਖੀ, ਸੁਨੀਲ ਰਿਖੀ, ਸਾਜਨ ਰਿਖੀ, ਅੰਕੁਸ਼ ਰਿਖੀ, ਸੰਜੀਵ ਕੁਮਾਰ ਰਿਖੀ, ਰਾਜ ਕੁਮਾਰ ਰਿਖੀ, ਸ਼ੀਲਾ ਰਾਣੀ, ਪ੍ਰੇਮ ਵਤੀ, ਰੇਨੂ ਰਿਖੀ, ਉਰਮਿਲਾ ਦੇਵੀ, ਰਮਾ ਰਾਣੀ, ਵਿਜੇ ਰਿਖੀ, ਬੇਵੀ ਸ਼ਰਮਾ, ਸਾਤਵਿਕ ਸ਼ਰਮਾ, ਪਵਨ ਕੁਮਾਰ ਸ਼ਰਮਾ, ਆਰਯਨ ਸ਼ਰਮਾ, ਭਵੀ ਸ਼ਰਮਾ, ਸੁਸ਼ੀਲ ਕੁਮਾਰ ਰਿਖੀ, ਮੁਸਕਾਨ, ਰਾਧਿਕਾ, ਵਿਸ਼ਾਲ ਰਿਖੀ, ਸੋਨੀ ਰਿਖੀ, ਭਾਵਾਂਸ਼ ਸ਼ਰਮਾ ਅਤੇ ਦੇਵਾਂਸ਼ ਸ਼ਰਮਾ ਆਦਿ ਹਾਜ਼ਰ ਸਨ।ਇਹ ਸਲਾਨਾ ਮੇਲਾ ਆਉਣ ਵਾਲੇ ਸਾਲ ਦੁਬਾਰਾ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਇਆ।