27 ਅਗਸਤ ਨੂੰ ਪੰਜ ਜਿਲਿਆਂ ਦੇ ਐਨ ਪੀ ਐਸ ਮੁਲਾਜ਼ਮ ਦੇਣਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਮੰਗ ਪੱਤਰ

0
63

ਐਲਾਨ ਤੋ ਬਾਦ ਨਹੀ ਕੀਤਾ ਗਿਆ ਪੁਰਾਣੀ ਪੈਨਸ਼ਨ ਬਹਾਲੀ ਲਈ ਐਸ.ਓ.ਪੀ. ਜਾਰੀ: ਡਾ ਸਰਕਾਰੀਆ

ਅੰਮ੍ਰਿਤਸਰ,ਰਾਜਿੰਦਰ ਰਿਖੀ
27 ਅਗਸਤ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਐਸ ਓ ਪੀ ਜਾਰੀ ਕਰਵਾਉਣ ਦੇ ਲਈ ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸੈਕੜੇ ਐਨ ਪੀ ਐਸ ਮੁਲਾਜ਼ਮ ਮੰਗ ਪੱਤਰ ਦੇਣਗੇ।
ਇਸ ਸਬੰਧ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈਸ ਸਕੱਤਰ ਅਤੇ ਜਿਲ੍ਹਾ ਕਨਵੀਨਰ ਡਾ ਸੰਤਸੇਵਕ ਸਿੰਘ ਸਰਕਾਰੀਆ ਨੇ ਦੱਸਿਆ ਕਿ ਬੇਸ਼ਕ ਪੰਜਾਬ ਸਰਕਾਰ ਵਲੋ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਐਲਾਨ ਤਾਂ ਕਰ ਦਿੱਤਾ ਹੈ ਪਰ ਲੰਮਾ ਸਮਾ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਐਸ. ਓ. ਪੀ. ਜਾਰੀ ਨਹੀ ਕੀਤਾ ਗਿਆ । ਜਿਸ ਦੇ ਕਾਰਣ ਪੰਜਾਬ ਦੇ ਲੱਖਾ ਐਨ ਪੀ ਐਸ ਮੁਲਾਜ਼ਮਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਉਹਨਾਂ ਨੇ ਕਿਹਾ ਕਿ ਇਸ ਰੋਸ ਦਾ ਸਾਹਮਣਾ ਸਰਕਾਰ ਨੂੰ ਪੰਚਾਇਤੀ ਅਤੇ ਲੋਕ ਸਭਾ ਚੋਣਾ ਦੇ ਸਮੇ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਗ ਧਾਰੀਵਾਲ ਪੈਨਸ਼ਨ ਬਹਾਲੀ ਸਬੰਧੀ ਬਣਾਈ ਸਬ ਕਮੇਟੀ ਦੇ ਮੈਬਰ ਹਨ। ਇਸ ਲਈ 27 ਅਗਸਤ ਨੂੰ ਉਪਰੋਕਤ ਜਿਲ੍ਹਾਂਆ ਦੇ ਸਾਥੀ ਵੱਡੇ ਇਕੱਠ ਦੇ ਵਿੱਚ ਧਾਰੀਵਾਲ ਸਾਹਿਬ ਨੂੰ ਮੰਗ ਪੱਤਰ ਦੇ ਕੇ ਉਹਨਾਂ ਨੂੰ ਯਾਦ ਕਰਵਾਉਦੇ ਹੋਏ ਜਲਦੀ ਐਸ ਓ ਪੀ ਜਾਰੀ ਕਰਨ ਲਈ ਕਹਿਣਗੇ ।
ਇਸ ਮੌਕੇ ਉਪਰੋਕਤ ਦੇ ਇਲਾਵਾ ਰਣਬੀਰ ਸਿੰਘ ਉੱਪਲ, ਅਮਰਜੀਤ ਕਲੇਰ, ਹਰਵਿੰਦਰ ਸੁਲਤਾਨਵਿੰਡ, ਅਮਰੀਕ ਸਿੰਘ, ਬੋਬਿੰਦਰ ਸਿੰਘ, ਹਰਵਿੰਦਰ ਕੱਥੂਨੰਗਲ, ਭੁਪਿੰਦਰ ਕੱਥੂਨੰਗਲ, ਬਿਕਰਮਜੀਤ ਮੱਖਣਵਿੰਡੀ, ਦਿਨੇਸ਼ ਭੱਲਾ, ਸਤਿੰਦਰ ਬਾਠ, ਜਰਨੈਲ ਸਿੰਘ ਅਜਨਾਲਾ, ਸਤਨਾਮ ਸਿੰਘ ਛੀਨਾ, ਬਲਦੇਵ ਸਿੰਘ ਮਜੀਠਾ, ਨਵਦੀਪ ਸਿੰਘ ਸੋਹੀ, ਭੁਪਿੰਦਰ ਸਿੰਘ ਵੇਰਕਾ, ਗੁਰਬਖ਼ਸ਼ ਸਿੰਘ, ਬਿਕਰਮਜੀਤ ਸਿੰਘ ਚੀਮਾ, ਹਰਕੰਵਲਜੀਤ ਸਿੰਘ ਰਈਆ ਅਤੇ ਕਸ਼ਮੀਰ ਸਿੰਘ ਸੋਹੀ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here