0
137

ਸਾਥੀ ਹਰੀ ਸਿੰਘ ਤਰਕ ਯਾਦਗਾਰੀ ਸਾਲਾਨਾ ਸਨਮਾਨ ਪ੍ਰੋ. ਅਜਾਇਬ ਸਿੰਘ ਟਿਵਾਣਾ ਨੂੰ ਦਿੱਤਾ ਜਾਵੇਗਾ

ਲੋਕ ਚੇਤਨਾ ਮੰਚ ਵੱਲੋਂ ਪ੍ਰੋ. ਅਜਾਇਬ ਸਿੰਘ ਟਿਵਾਣਾ ਨੂੰ ਸਨਮਾਨਿਤ ਕਰਨ ਦਾ ਫੈਸਲਾ

ਲਹਿਰਾਗਾਗਾ, 9 ਮਾਰਚ, 2023: ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਹਰ ਸਾਲ ਜਮਹੂਰੀ ਹੱਕਾਂ ਦੇ ਘੁਲਾਟੀਏ ਸਾਥੀ ਹਰੀ ਸਿੰਘ ਤਰਕ ਦੀ ਯਾਦ ‘ਚ ਦਿੱਤਾ ਜਾਂਦਾ ਯਾਦਗਾਰੀ ਸਨਮਾਨ ਇਸ ਵਾਰ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਨੂੰ ਕਲਮਬੱਧ ਕਰਨ ਵਾਲੇ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਥਾਨਕ ਸਿਵਲ ਹਸਪਤਾਲ ਦੇ ਪਾਰਕ ‘ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਜਾਇਬ ਸਿੰਘ ਟਿਵਾਣਾ ਨੇ ਕਈ ਸਾਲਾਂ ਦੀ ਅਣਥੱਕ ਮਿਹਨਤ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਇਤਿਹਾਸ ਨੂੰ ਲਿਖਣ ਤੇ ਸੰਭਾਲਣ ਦਾ ਅਸੰਭਵ ਜਾਪਦਾ ਕਾਰਜ਼ ਨੇਪਰੇ ਚਾੜ੍ਹਿਆ ਹੈ। ਜੀਹਦੇ ਲਈ ਉਹ ਵਾਕਿਆ ਹੀ ਵਧਾਈ ਦਾ ਪਾਤਰ ਹੈ। ਇਹ ਉਸ ਮਹਾਨ ਵਿਦਿਆਰਥੀ ਜਥੇਬੰਦੀ ਦਾ ਇਤਿਹਾਸ ਹੈ, ਜੀਹਨੇ ਪੂਰਾਂ ਦੇ ਪੂਰ ਵਿਦਿਆਰਥੀ ਤੇ ਨੌਜਵਾਨ ਇਨਕਲਾਬੀ ਲਹਿਰ ਨੂੰ ਮੁਹੱਈਆ ਕਰਵਾਏ ਹਨ।

ਪ੍ਰੋਫੈਸਰ ਟਿਵਾਣਾ ਪ੍ਰਤੀਬੱਧ ਅਧਿਆਪਕ ਵੀ ਹਨ ਅਤੇ ਕਿਸਾਨ ਅੰਦੋਲਨ ‘ਚ ਲਗਾਤਾਰ ਸਰਗਰਮ ਰਹੇ ਹਨ। ਇਹ ਯਾਦਗਾਰੀ ਸਨਮਾਨ 23 ਮਾਰਚ ਨੂੰ ਲਹਿਰਾਗਾਗਾ ਦੀ ਅਨਾਜ ਮੰਡੀ ‘ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ‘ਚ ਕਰਵਾਏ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਦਿੱਤਾ ਜਾਵੇਗਾ।

ਇਸ ਮੌਕੇ ਮੰਚ ਦੇ ਆਗੂ ਹਰਭਗਵਾਨ ਗੁਰਨੇ, ਰਣਜੀਤ ਲਹਿਰਾ, ਡਾ. ਜਗਦੀਸ਼ ਪਾਪੜਾ, ਮਾਸਟਰ ਰਘਬੀਰ ਭੁਟਾਲ, ਮਾਸਟਰ ਪਿਆਰਾ ਲਾਲ, ਭੀਮ ਸਿੰਘ, ਸੁਖਜਿੰਦਰ ਲਾਲੀ, ਮਾਸਟਰ ਕੁਲਦੀਪ ਸਿੰਘ, ਗੁਰਚਰਨ ਸਿੰਘ, ਹਰੀ ਸਿੰਘ ਅੜਕਵਾਸ, ਸ਼ਮਿੰਦਰ ਸਿੰਘ, ਬਲਦੇਵ ਸਿੰਘ ਅਤੇ ਲਛਮਣ ਸਿੰਘ ਅਲੀਸ਼ੇਰ ਹਾਜ਼ਰ ਸਨ।

LEAVE A REPLY

Please enter your comment!
Please enter your name here