ਬੱਦੋਵਾਲ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਰਕੇ ਮਲਵੇ ਹੇਠ ਦੱਬਣ ਨਾਲ ਅਧਿਆਪਕਾ ਦੀ ਹੋਈ ਮੌਤ ਲਈ ਸਿੱਖਿਆ ਵਿਭਾਗ ਜਿੰਮੇਵਾਰ-ਗਰਚਾ

0
130

ਲੁਧਿਆਣਾ / ਜੋਧਾਂ, 23 ਅਗਸਤ – ਪਿੰਡ ਬਦੋਵਾਲ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਪਰੇ ਦਰਦਨਾਕ ਹਾਦਸੇ ਕਰਕੇ ਇਕ ਅਧਿਆਪਕਾ ਦੀ ਹੋਈ ਮੌਤ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ ਨੂੰ ਲੈਕੇ ਕੀਤੇ ਜਾਂਦੇ ਦਾਅਵਿਆਂ ਤੇ ਵੱਡਾ ਸਵਾਲ ਖੜਾ ਕਰਦੀ ਹੈ, ਕਿੰਨਾ ਦੁੱਖਦਾਈ ਹੈ ਕਿ ਇਕ ਸਕੂਲ ਦੇ ਸਟਾਫ ਰੂਮ ਦੀ ਛੱਤ ਦਾ ਲੈਂਟਰ ਡਿੱਗ ਪੈਣ ਕਰਕੇ 4 ਅਧਿਆਪਕ ਮਲਵੇ ਹੇਠ ਦੱਬ ਗਏ ਅਤੇ ਇਕ ਅਧਿਆਪਕਾ ਰਵਿੰਦਰ ਕੋਰ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਖਰਚ ਕਰਕੇ ਆਪਣੀ ਸਰਕਾਰ ਦਾ ਝੂਠਾ ਪ੍ਰਚਾਰ ਕਰ ਰਹੇ ਹਨ ਲੇਕਿਨ ਸੂਬੇ ਦੇ ਉਨਾਂ ਸਕੂਲਾਂ ਵੱਲ ਧਿਆਨ ਨਹੀਂ ਦਿੰਦੇ ਜਿਨ੍ਹਾਂ ਦੀਆਂ ਇਮਾਰਤਾਂ ਖਸਤਾ ਹਾਲ ਵਿੱਚ ਹਨ। ਅੱਜ ਬਦੋਵਾਲ ਸਕੂਲ ਵਿੱਚ ਵਾਪਰੇ ਹਾਦਸੇ ਵਿੱਚ ਵਿਦਿਆਰਥੀਆਂ ਦਾ ਵੀ ਨੁਕਸਾਨ ਹੋ ਸਕਦਾ ਸੀ। ਗਰਚਾ ਨੇ ਅਧਿਆਪਕਾ ਰਵਿੰਦਰ ਕੋਰ ਦੀ ਹੋਈ ਮੌਤ ਤੇ ਡੂੰਘਾ ਅਫਸੋਸ ਜਾਹਰ ਕਰਦਿਆਂ ਕਿਹਾ ਕਿ ਹਾਦਸੇ ਲਈ ਸਿੱਖਿਆ ਵਿਭਾਗ ਜਿੰਮੇਵਾਰ ਹੈ, ਜਿਸਨੇ ਸਕੂਲ ਦੀ ਇਮਾਰਤ ਸੁੱਰਖਿਅਤ ਨਾ ਹੁੰਦੇ ਹੋਏ ਵੀ ਕਲਾਸਾਂ ਲਗਾਉਣ ਦੀ ਆਗਿਆ ਦੇ ਰੱਖੀ ਸੀ। ਉਨਾਂ ਇਸ ਲਈ ਜਿੰਮੇਵਾਰ ਅਧਿਆਕਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗਰਚਾ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇਹ ਜਰੂਰ ਦੇਖਣ ਕਿ ਉਨਾਂ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੇ ਸਕੂਲਾਂ ਦੀਆਂ ਇਮਾਰਤਾਂ ਸੁਰਖਿਅਤ ਹਨ ਵੀ ਜਾਂ ਨਹੀਂ।

LEAVE A REPLY

Please enter your comment!
Please enter your name here