Home ਤਾਜਾ ਖਬਰਾਂ ਢਾਹਾਂ-ਕਲੇਰਾਂ ਟ੍ਰਸਟ ਦੀ ਚੋਣ ਬਾਰੇ ! ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਚੁਣੇ ਗਏ...

ਢਾਹਾਂ-ਕਲੇਰਾਂ ਟ੍ਰਸਟ ਦੀ ਚੋਣ ਬਾਰੇ ! ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਚੁਣੇ ਗਏ ! ਵਲੋਂ ਤਰਲੋਚਨ ਸਿੰਘ ਦੁਪਾਲ ਪੁਰ

0
118

ਢਾਹਾਂ-ਕਲੇਰਾਂ ਟ੍ਰਸਟ ਦੀ ਚੋਣ ਬਾਰੇ ! ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਚੁਣੇ ਗਏ ! ਵਲੋਂ ਤਰਲੋਚਨ ਸਿੰਘ ਦੁਪਾਲ ਪੁਰ

13 February 2024
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟ੍ਰਸਟ ਦੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਚੁਣੇ ਗਏ!
ਨਵਾਂ ਸ਼ਹਿਰ-ਪੇਂਡੂ ਇਲਾਕੇ ਵਿੱਚ ਮੈਡੀਕਲ ਅਤੇ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਦੁਆਬੇ ਦੀ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟ੍ਰਸਟ(ਰਜਿ.) ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ਪੰਜਾਬ) ਦੀ ਪ੍ਰਬੰਧਕੀ ਬਾਡੀ ਦੀ ਹੋਈ ਚੋਣ ਮੌਕੇ ਸਰਦਾਰ ਕੁਲਵਿੰਦਰ ਸਿੰਘ ਢਾਹਾਂ ਤਿੰਨ ਸਾਲਾਂ (2024-2027) ਲਈ ਪ੍ਰਧਾਨ ਚੁਣੇ ਗਏ।ਯਾਦ ਰਹੇ ਕਿ ਪ੍ਰਸਿੱਧ ਸਨਅਤਕਾਰ ਅਤੇ ਸਮਾਜ ਸੇਵਕ ਸਰਦਾਰ ਹਰਦੇਵ ਸਿੰਘ ਕਾਹਮਾ ਇਸ ਸੰਸਥਾ ਦੇ ਲਗਾਤਰ ਦੋ ਟਰਮਾਂ(ਛੇ ਸਾਲ)ਪ੍ਰਧਾਨ ਰਹੇ।
ਸਵਰਗੀ ਬੁੱਧ ਸਿੰਘ ਢਾਹਾਂ ਵਲੋਂ ਬਣਾਈ ਇਸ ਸੰਸਥਾ ਦੇ ਸੰਵਿਧਾਨ ਮੁਤਾਬਕ ਬੀਤੇ ਦਿਨੀਂ ਹੋਈ ਚੋਣ ਮੌਕੇ ਹੋਰ ਅਹੁਦੇਦਾਰਾਂ ਵਿੱਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ,ਸਰਦਾਰ ਅਮਰਜੀਤ ਸਿੰਘ ਕਲੇਰਾਂ ਸਕੱਤਰ, ਸਰਦਾਰ ਜਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ‘ਕਲਸੀ’ ਖਜ਼ਾਨਚੀ ਅਤੇ ਸਰਦਾਰ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਚੁਣੇ ਗਏ!
ਇਸ ਮੌਕੇ ਹੋਰ ਟ੍ਰਸਟੀਆਂ ਤੋਂ ਇਲਾਵਾ ਸਾਬਕਾ ਪ੍ਰਧਾਨ ਸਰਦਾਰ ਹਰਦੇਵ ਸਿੰਘ ਕਾਹਮਾ ਨੇ ਨਵੇਂ ਚੁਣੇ ਗਏ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੇਂਡੂ ਇਲਾਕੇ ਦੀ ਇਸ ਮਾਣਮੱਤੀ ਸੰਸਥਾ ਦਾ ਪ੍ਰਬੰਧ ਚਲਾਉਂਦਿਆਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸਦਾ ਨਾਮ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਤ ਨਾਂ ‘ਤੇ ਰੱਖਿਆ ਹੋਇਆ ਹੈ।ਇਸ ਕਰਕੇ ਸਾਨੂੰ ਓਸ ਮਹਾਨ ਰਹਿਬਰ ਦੇ ਦਰਸਾਏ ਮਾਰਗ ਅਨੁਸਾਰ ਹੀ ਮਾਨਵਤਾ ਦੀ ਸੇਵਾ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ!

LEAVE A REPLY

Please enter your comment!
Please enter your name here