38ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 24 ਤੋਂ 26 ਮਾਰਚ ਤੱਕ ਧਨੌਲਾ ਵਿਖੇ ਹੋਵੇਗਾ

0
108

ਬਾਸਕਟਬਾਲ, ਵਾਲੀਬਾਲ, ਕਬੱਡੀ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ

ਬਰਨਾਲਾ, 18 ਮਾਰਚ () : 38ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਕਰਵਾਉਣ ਸਬੰਧੀ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਦੀ ਮੀਟਿੰਗ ਕਲੱਬ ਪ੍ਰਧਾਨ ਮਹਿਮਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਕਲੱਬ ਦੇ ਅਹੁਦੇਦਾਰਾਂ ਬਲਵਿੰਦਰ ਸਿੰਘ ਜੱਸੜਵਾਲੀਆ, ਸੁਖਰਾਜ ਸਿੰਘ ਪੰਧੇਰ, ਮਾਸਟਰ ਨਿਰਮਲ ਸਿੰਘ ਅਤੇ ਜਾਗਰ ਸਿੰਘ ਢਿੱਲੋਂ ਨੇ ਦੱਸਿਆ ਕਿ 24, 25 ਅਤੇ 26 ਮਾਰਚ 2023 ਨੂੰ ਕਿਸਾਨੀ ਘੋਲ ਨੂੰ ਸਮਰਪਿਤ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਪੱਕਾ ਬਾਗ ਧਨੌਲਾ ਵਿਖੇ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਦੌਰਾਨ ਕਬੱਡੀ 75 ਕਿੱਲੋ, ਵਾਲੀਬਾਲ ਇੱਕ ਪਿੰਡ, ਬਾਸਕਟਬਾਲ ਆਲ ਓਪਨ, ਕਬੱਡੀ ਇੱਕ ਪਿੰਡ ਓਪਨ ਅਤੇ ਫੁੱਟਬਾਲ ਇੱਕ ਪਿੰਡ ਦੇ ਮੈਚ ਕਰਵਾਏ ਜਾਣਗੇ। ਟੂਰਨਾਮੈਂਟ ਦਾ ਉਦਘਾਟਨ ਸੇਵਾ ਸਿੰਘ ਰਾਜੀਆ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਕਰਨਗੇ। ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਲਈ ਮਾਸਟਰ ਹਰਭਜਨ ਸਿੰਘ ਨੂੰ ਓਵਰ ਆਲ ਇੰਚਾਰਜ ਅਤੇ ਮਾਸਟਰ ਕੈਲਾਸ ਚੰਦ, ਅਮਰਜੀਤ ਸਿੰਘ ਨੱਤ, ਸਿਮਰਦੀਪ ਸਿੰਘ, ਭਗਵੰਤ ਸਿੰਘ ਪੰਧੇਰ, ਤਰਸੇਮ ਬਾਠ, ਗੁਰਪ੍ਰੀਤ ਬਿੱਟੂ, ਗੁਰਵਿੰਦਰ ਕੋਚ, ਬਲਜਿੰਦਰ ਵਰਮਾ, ਅਟੱਲ ਕੁਮਾਰ ਗੌੜ, ਲਖਵੀਰ ਨਹਿਲ, ਵਰਿੰਦਰ ਵਾਲੀਆ ਤੇ ਨਵਦੀਪ ਸਿੰਘ ਦੀਆਂ ਵੱਖ ਵੱਖ ਪ੍ਰਬੰਧਾਂ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਟੀਮਾਂ ਵਧੇਰੇ ਜਾਣਕਾਰੀ ਲਈ 98763 58397, 9815612763 ਨੰਬਰ ‘ਤੇ ਸੰਪਰਕ ਕਰ ਸਕਦੀਆਂ ਹਨ।

ਫੋਟੋ ਕੈਪਸ਼ਨ : ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਦੇ ਅਹੁਦੇਦਾਰ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ।

LEAVE A REPLY

Please enter your comment!
Please enter your name here