ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਐਸ ਐਸ ਪੀ ਨਵਨੀਤ ਸਿੰਘ ਬੈਂਸ ਆਈ.ਪੀ.ਐਸ ਦੇ ਆਦੇਸ਼ਾਂ ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਐਸ ਪੀ (ਡੀ) ਦੀ ਅਗਵਾਈ ਹੇਠ ਮਨਿੰਦਰਪਾਲ ਸਿੰਘ ਡੀ ਐਸ ਪੀ ਸਬ ਡਵੀਜ਼ਨ ਅਤੇ ਇੰਸਪੈਕਟਰ ਸੋਨਮਦੀਪ ਕੌਰ ਐਸ ਐਚ ਉ ਥਾਣਾ ਸਦਰ ਦੀ ਨਿਗਰਾਨੀ ਹੇਠ ਥਾਣਾ ਸਦਰ ਦੀ ਪੁਲਿਸ ਵੱਲੋ 4 ਗ੍ਰਾਮ ਹੈਰੋਇਨ ਤੇ 200 ਨਸ਼ੀਲੀਆਂ ਗੋਲੀਆ ਸਮੇਤ ਇਕ ਆਰੋਪੀ ਨੂੰ ਕਾਬੂ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਰਣਜੀਤ ਸਿੰਘ ਚੌਕੀ ਇੰਚਾਰਜ ਕਾਲਾ ਸੰਘਿਆ ਸਮੇਤ ਸਾਥੀ ਕਰਮਚਾਰੀਆਂ ਦੇ ਸੁਖਾਣੀ ਪੁਲੀ ਮੌਜੂਦ ਸਨ ਤਾਂ ਇਕ ਨੌਜਵਾਨ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੇਖ ਕੇ ਡਰ ਗਿਆ ਅਤੇ ਆਪਣੀ ਪੇਂਟ ਦੀ ਜੇਬ ਵਿੱਚੋਂ ਲਿਫਾਫਾ ਸੁੱਟ ਕੇ ਭੱਜਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮੰਗਤ ਰਾਏ ਉਰਫ ਮੰਗਾ ਪੁੱਤਰ ਬਲਵੰਤ ਰਾਏ ਵਾਸੀ ਚੂਹੜਵਾਲ ਦੱਸਿਆ ਜੋ ਮੋਮੀ ਲਿਫਾਫਾ ਸੁੱਟਿਆ ਸੀ ਉਸ ਵਿੱਚੋ 200 ਨਸ਼ੀਲੀਆਂ ਗੋਲੀਆਂ,4 ਗ੍ਰਾਮ ਹੈਰੋਇਨ ਤੇ 8000,ਦੀ ਡਰੱਗ ਮਨੀ ਬਰਾਮਦ ਹੋਈ ਆਰੋਪੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ਼ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ
Boota Singh Basi
President & Chief Editor