ਸੱਭਿਆਚਾਰ ਮੰਚ ਪੰਜਾਬ ਵਲੋਂ ਅਦਾਕਾਰ ਮਲਕੀਤ ਰੌਣੀ ਸਨਮਾਨਿਤ

0
30

ਸੱਭਿਆਚਾਰ ਮੰਚ ਪੰਜਾਬ ਵਲੋਂ ਅਦਾਕਾਰ ਮਲਕੀਤ ਰੌਣੀ ਸਨਮਾਨਿਤ
ਪੰਜਾਬ, ਪੰਜਾਬੀ ਰੰਗਮੰਚ, ਪੰਜਾਬੀ ਸਿਨੇਮੇ ਅਤੇ ਪੰਜਾਬ ਦੀ ਕਿਸਾਨੀ ਲਈ ਫਿਕਰਮੰਦ ਹਨ ਮਲਕੀਤ ਰੌਣੀ – ਹਰਜਿੰਦਰ ਸਿੰਘ ਜਵੰਦਾ

ਸਮਾਣਾ , 4 ਜਨਵਰੀ 2025

ਪੰਜਾਬੀ ਫਿਲਮ ਇੰਡਸਟਰੀ ਦੀ ਮਾਣਮੱਤੀ ਸਖਸ਼ੀਅਤ ਅਦਾਕਾਰ ਮਲਕੀਤ ਰੌਣੀ ਅੱਜ ਪੋਲੀਵੁੱਡ ਪੋਸਟ ਦੇ ਕਰਤਾ ਧਰਤਾ ਅਤੇ ਸੱਭਿਆਚਾਰ ਮੰਚ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਜਵੰਦਾ ਦੇ ਗ੍ਰਹਿ ਸਮਾਣਾ ਵਿਖੇ ਪੁੱਜੇ। ਜਿੱਥੇ ਪੱਤਰਕਾਰ ਜਵੰਦਾ ਅਤੇ ਸੱਭਿਆਚਾਰ ਮੰਚ ਪੰਜਾਬ ਦੀ ਸਮੁੱਚੀ ਟੀਮ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਕਾਰ ਮਲਕੀਤ ਰੌਣੀ ਇਕ ਸੰਪੂਰਨ ਅਦਾਕਾਰ ਦੇ ਨਾਲ-ਨਾਲ ਇਕ ਚੰਗੇ ਸਮਾਜ ਸੇਵੀ, ਮਾਨਵਤਾ ਦੀ ਸੇਵਾ ਵਾਲੇ ਅਤੇ ਲੋਕਾਂ ਤੇ ਕਿਸਾਨੀ ਨਾਲ ਹਮਦਰਦੀ ਤੇ ਪਿਆਰ ਰੱਖਣ ਵਾਲੇ ਆਦਿ ਮਾਨਵੀ ਗੁਣਾਂ ਦਾ ਮੁਜੱਸਮਾ ਹਨ।ਜੋ ਹਰ ਸਮੇਂ ਪੰਜਾਬ, ਪੰਜਾਬੀਅਤ, ਪੰਜਾਬੀਆਂ,ਪੰਜਾਬੀ ਰੰਗਮੰਚ, ਪੰਜਾਬੀ ਸਿਨੇਮੇ ਅਤੇ ਪੰਜਾਬ ਦੀ ਕਿਸਾਨੀ ਲਈ ਫਿਕਰਮੰਦ ਰਹਿੰਦਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਹਰ ਇਕ ਦੀ ਸੇਵਾ ਕਰਨਾ ਉਸ ਦੇ ਸੁਭਾਅ ਵਿਚ ਰਚਿਆ ਹੋਇਆ ਹੈ। ਪੱਤਰਕਾਰ ਜਵੰਦਾ ਨੇ ਅੱਗੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਦੋਂ ਅੰਨਦਾਤੇ ਦੀ ਹੋਂਦ ਨੂੰ ਬਚਾਉਣ ਲਈ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਚ ਮੋਰਚੇ ਲੱਗੇ ਸਨ, ਉਸ ਸਮੇਂ ਵੀ ਮਲਕੀਤ ਰੌਣੀ ਨੇ ਆਪਣੇ ਸਾਥੀ ਕਲਾਕਾਰਾਂ ਸਮੇਤ ਮੋਹਰੀ ਭੂਮਿਕਾ ਨਿਭਾਈ ਸੀ ਅਤੇ ਅੱਜ ਵੀ ਉਹ ਖਨੌਰੀ ਬਾਡਰ ਤੇ ਕਿਸਾਨੀ ਮੰਗਾਂ ਲਈ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਦਿਆਂ ਅਤੇ ਉਨ੍ਹਾਂ ਦੀ ਹਮਾਇਤ ਕਰਦਿਆਂ ਇਸ ਸੰਘਰਸ਼ ਅਤੇ ਘੋਲ ਦਾ ਹਿੱਸਾ ਬਣੇ ਹਨ। ਇਸ ਮੌਕੇ ਅਦਾਕਾਰ ਮਲਕੀਤ ਰੌਣੀ ਨੇ ਸੱਭਿਆਚਾਰ ਮੰਚ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਜਵੰਦਾ ਨੇ ਆਪਣੀ ਮਿਹਨਤ ਅਤੇ ਕਲਮ ਦੇ ਬਲਬੂਤੇ ਅੱਜ ਪੱਤਰਕਾਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਵੱਡਾ ਨਾਮ ਸਥਾਪਿਤ ਕੀਤਾ ਹੈ ਅਤੇ ਸਾਨੂੰ ਇਨ੍ਹਾਂ ਤੇ ਮਾਣ ਹੈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਹਲਕਾ ਇੰਚਾਰਜ ਡਾ ਸੁਰਜੀਤ ਸਿੰਘ ਦਈਆ, ਪੱਤਰਕਾਰ ਇਕਬਾਲ ਸਿੰਘ ਬੱਲ, ਫਿਲਮੀ ਪੱਤਰਕਾਰ ਜੌਹਰੀ ਮਿੱਤਲ, ਪੱਤਰਕਾਰ ਦੀਵਾਨ ਥਰੇਜਾ, ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ, ਲਖਵਿੰਦਰ ਸਿੰਘ ਜਵੰਦਾ, ਸ਼ਨੀ ਪੋਪਲੀ, ਯੂਵੀ ਜਵੰਦਾ ਅਤੇ ਸਾਹਿਲ ਭਟਨਾਗਰ ਆਦਿ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here