ਨੈਸ਼ਨਲ ਲੋਕ ਅਦਾਲਤ ਚ ਹੋਇਆ 119 ਕੇਸਾਂ ਦਾ ਨਿਪਟਾਰਾ  ਅਤੇ 1,25, 01,081 ਲੱਖ ਦੇ ਅਵਾਰਡ ਪਾਸ

0
88
ਨੈਸ਼ਨਲ ਲੋਕ ਅਦਾਲਤ ਚ ਹੋਇਆ 119 ਕੇਸਾਂ ਦਾ ਨਿਪਟਾਰਾ  ਅਤੇ 1,25, 01,081 ਲੱਖ ਦੇ ਅਵਾਰਡ ਪਾਸ
ਬਾਬਾ ਬਕਾਲਾ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ  ਹੇਠ  ਅਤੇ ਸ਼੍ਰੀ ਅਮਰਦੀਪ ਸਿੰਘ ਬੈਂਸ, ਸਿਵਲ ਜੱਜ-ਸਹਿਤ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੇ ਯਤਨਾ ਸਦਕਾ ਅੱਜ ਸਬ ਡਵੀਜਨ ਕੋਰਟ ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਦਿਵਾਨੀ ਅਤੇ ਫੌਜ਼ਦਾਰੀ ਕੇਸਾ ਤੋ ਇਲਾਵਾ ਚੈਕ ਬਾਉਂਸ, ਬੈਂਕ ਰਿਕਵਰੀ, ਜਮੀਨੀ ਵਿਵਾਦਾਂ, ਘਰੇਲੂ ਝਗੜੀਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।  ਇਸ ਨੈਸ਼ਨਲ ਲੋਕ ਅਦਾਲਤ ਮਿਸ ਰਮਨਦੀਪ ਕੌਰ  ਜੁਡੀਸ਼ੀਅਲ ਮੈਜਿਸਟਰੇਟ ਜੂਨੀਅਰ ਡਵੀਜ਼ਨ ਅਤੇ ਮਿਸ ਮਹਿਕਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਜੀ ਦੀਆ ਅਦਾਲਤਾ ਵੱਲੋਂ ਕੁੱਲ 304 ਕੇਸ ਸੁਣਵਾਈ ਵਾਸਤੇ ਰੱਖੇ ਗਏ ਸਨ, ਜਿਹਨਾਂ ਵਿੱਚੋਂ 119 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕੀਤਾ ਗਿਆ ਅਤੇ 1,2501081  ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਦੋਰਾਨ ਮਾਣਯੋਗ ਮਿਸ  ਰਮਨਦੀਪ ਕੌਰ  ਜੁਡੀਸ਼ੀਅਲ ਮੈਜਿਸਟਰੇਟ ਅਤੇ ਮਿਸ ਮਹਿਕਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਲੋਕਾਂ ਨੂੰ ਲੋਕ ਅਦਾਲਤ ਦੇ ਮਹੱਤਵ ਤੋ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕੀ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੈਸਲੇ ਦੀ ਕੋਈ ਅਪੀਲ ਨਹੀ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ। ਜਿਹੜੇ ਵਿਅਕਤੀ ਆਪਣੇ ਸਮਝੌਤੇ ਯੋਗ ਕੇਸਾਂ ਦਾ ਲੋਕ ਅਦਾਲਤ ਰਾਹੀਂ ਨਿਪਟਾਰਾ ਚਾਹੁੰਦੇ ਹਨ ਉਹ ਸਬੰਧਤ ਅਦਾਲਤ ਵਿੱਚ ਜਿੱਥੇ ਉਨਾਂ ਦਾ ਕੇਸ ਲੰਭਿਤ ਹੈ, ਆਪਣੀ ਅਰਜ਼ੀ ਲਗਾਂ ਸਕਦੇ ਹਨ ਜਾਂ ਨਵੇ ਮਾਮਲੀਆਂ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣ ਲਈ ਸਬੰਧਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਂ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਦੇ ਦਫਤਰ ਵਿਖੇ ਆਪਣੀ ਅਰਜ਼ੀ ਦੇ ਸਕਦੇ ਹਨ।ਉਹਨਾ ਹੋਰ ਕਿਹਾ ਕਿ ਲੋਕ ਅਦਾਲਤ ਜਿਸ ਨੂੰ ਦੁਜੇ ਸ਼ਬਦਾ ਵਿੱਚ ਲੋਕ ਨਿਆਇਕ ਪ੍ਰਣਾਲੀ ਵੀ ਆਖਿਆ ਜਾਂਦਾ ਹੈ, ਦੇ ਰਾਹੀਂ ਆਮ ਜਨਤਾ ਆਪਣੇ ਵਿਚਾਰ ਖੁੱਲ ਕੇ ਪੇਸ਼ ਕਰ ਸਕਦੇ ਹਨ ਅਤੇ ਆਪਣੇ ਝਗੜੀਆਂ ਸਬੰਧੀ ਸਬੰਧਤ ਅਦਾਲਤ ਜਿੱਥੇ ਉਹਨਾ ਦਾ ਕੇਸ ਲੰਭਿਤ ਹੈ ਬਗੈਰ ਕਿਸੇ ਵਕੀਲ ਸਾਹਿਬਾਨ ਤੋਂ ਰੱਖ ਸਕਦੇ ਹਨ ਅਤੇ ਇਹਨਾਂ ਲੋਕ ਅਦਾਲਤਾਂ ਦੇ ਰਾਹੀਂ ਆਪਣੇ ਝਗੜੇ ਸ਼ਾਂਤ-ਮਈ ਢੰਗ ਨਾਲ, ਸ਼ਾਂਤ-ਮਈ ਵਾਤਾਵਰਨ ਵਿੱਚ ਮੁੱਕਾ ਸਕਦੇ ਹਨ। ਇਸ ਤਰ੍ਹਾਂ ਜਦੋਂ ਸ਼ਾਂਤ-ਮਈ ਢੰਗ ਨਾਲ ਕੇਸਾਂ ਦਾ ਨਿਪਟਾਰਾ ਹੁੰਦਾ ਹੈ ਤਾਂ ਸਮਾਜ ਵਿੱਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਲੋਕਾਂ ਦਾ ਆਪਸ ਵਿੱਚ ਪਿਆਰ ਵੱਧਦਾ ਹੇੈ । ਇਸ ਤਰਾ ਅਦਾਲਤਾ ਦਾ ਵੀ ਵਾਧੂ ਦੇ ਝਗੜਿਆ ਦਾ ਬੋਝ ਘੱਟਦਾ ਹੈ, ਲੋਕ ਅਦਾਲਤਾਂ ਵਿੱਚ ਫੈਸਲਾ ਹੋਣ ਉਪਰੰਤ ਸਿਵਲ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਧਿਰਾਂ ਨੂੰ ਵਾਪਸ ਮਿਲ ਜਾਂਦੀ ਹੈ। ਇਸ ਦੇ ਨਾਲ ਲੋਕ ਅਦਾਲਤਾਂ ਦੇ ਮੁੱਢਲੇ ਟੀਚੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਮਝੌਤਿਆ  ਰਾਹੀਂ ਝਗੜੀਆਂ ਦਾ ਨਿਪਟਾਰਾ ਕਰਨਾ  ਨੂੰ ਪੁਰਾ ਕੀਤਾ ਗਿਆ। ਜਿਸ ਕਾਰਨ ਪਾਰਟੀਆਂ ਦਾ ਕੀਮਤੀ ਸਮਾਂ ਅਤੇ ਪੈਸੇ ਦੀ ਬਚਤ ਹੋਈ। ਇਸ ਮੌਕੇ ਮੈਬਰ ਐਡਵੋਕੇਟ ਨਵਦੀਪ ਕੌਰ ਰੰਧਾਵਾ ,ਐਡਵੋਕੇਟ ਹਰਜੋਤ ਕੌਰ ਲਹੌਰੀਆ, ਐਡਵੋਕੇਟ ਰਮਨਦੀਪ ਕੌਰ, ਐਡਵੋਕੇਟ ਸਵਿੰਦਰ ਕੌਰ ਗਿੱਲ  , ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਗਿੱਲ,  ਸੀਨੀਅਰ ਵਕੀਲ ਵੀ.ਕੇ ਸਿੰਘ ਮਲਹੋਰਤਾ,  ਸੀਨੀਅਰ ਵਕੀਲ ਦਲਬੀਰ ਸਿੰਘ ਬਾਠ, ਸੀਨੀਅਰ ਵਕੀਲ  ਦਲਬੀਰ ਸਿੰਘ ਬੇਦੀ ,ਵਕੀਲ ਵਰਿੰਦਰ ਸਿੰਘ, ਸੀਨੀਅਰ ਐਡਵੋਕੇਟ ਲੱਖਾ ਸਿੰਘ ਆਜ਼ਾਦ , ਐਡਵੋਕੇਟ ਗੁਰਇਕਬਾਲ ਸਿੰਘ, ਵਕੀਲ ਸਰਬਜੀਤ ਸਿੰਘ ਢਿਲੋ,  ਵਕੀਲ ਹਰਪ੍ਰੀਤ ਸਿੰਘ ਸੇਖੋ,ਵਕੀਲ ਸ਼ੁਕਰਗੁਜ਼ਾਰ ਸਿੰਘ, ਵਕੀਲ ਵੀ ਕੇ ਜਸਵਾਲ  ਐਡਵੋਕੇਟ ਰਾਜਕਵਲਦੀਪ ਸਿੰਘ ਸੰਧੂ ਸੈਕਟਰੀ , ਵਕੀਲ ਹਰਪ੍ਰੀਤ ਸਿੰਘ ਬੱਲ, ਰੀਡਰ ਰਕੇਸ਼ ਕੁਮਾਰ,  ਰੀਡਰ ਦੀਪਕ ਰਾਏ , ਐਹਲਮਦ ਅਵਤਾਰ ਸਿੰਘ, ਐਹਲਮਦ ਬਚਿੱਤਰ ਸਿੰਘ, ਸਟੈਨੋ ਨਰੇਸ਼ ਕੁਮਾਰ, ਸਟੈਨੋ ਕਰਨ ਸਿੰਘ , ਸਟੈਨੋ ਅੰਕਿਤ,  ਜੱਜਮੈਟ  ਰਾਈਟਰ  ਜੁਸ਼ਾਨ ,ਗੁਰਦੇਵ ਸਿੰਘ, ਜਗਮੀਤ ਸਿੰਘ ਅਤੇ ਨਾਇਬ ਕੋਰਟ ਥਾਣੇਦਾਰ ਸਤਪਾਲ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here