ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
50 ਵਿਅਕਤੀਆਂ ਨੇ ਸਟੈਮ ਸੈਲ ਡੋਨੇਸ਼ਨ ਲਈ ਭਰੇ ਫਾਰਮ – ਡਿਪਟੀ ਕਮਿਸ਼ਨਰ
ਥੈਲੇਸੀਮੀਆ ਦੇ ਮਰੀਜਾਂ ਲਈ ਸਹਾਈ ਹੁੰਦੇ ਹਨ ਸਟੈਮ ਸੈਲ
ਅੰਮ੍ਰਿਤਸਰ 17 ਫਰਵਰੀ 2025–
ਕੈਸਰ ਦੇ ਮਰੀਜ ਜੋ ਕਿ ਥੈਲੇਸੀਮੀਆ ਅਤੇ ਹੋਰ ਖੂਨ ਨਾਲ ਸਬੰਧਤ ਬਿਮਾਰੀਆਂ ਨਾਲ ਪੀੜ੍ਹਤ ਹੁੰਦੇ ਹਨ, ਉਨਾਂ ਲਈ ਸਟੈਮ ਸੈਲ ਕਾਫ਼ੀ ਸਹਾਈ ਹੁੰਦੇ ਹਨ। ਜਿਸ ਨਾਲ ਉਕਤ ਮਰੀਜਾਂ ਦੀ ਜਾਨ ਬੱਚ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਅਤੇ ਕੇ.ਵੀ. ਆਈ ਵੈਲਫੇਅਰ ਸੁਸਾਇਟੀ ਵਲੋਂ ਅਰਜਨ ਵੀਰ ਫਾਉਂਡੇਸ਼ਨ ਦੀ ਮਦਦ ਨਾਲ ਰੈਡ ਕਰਾਸ ਵਿਖੇ ਸਟੈਮ ਸੈਲ ਡੋਨੇਟ ਕਰਨ ਲਈ ਇਕ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਕਰੀਬਨ 50 ਵਿਅਕਤੀਆਂ ਨੇ ਸਟੈਮ ਸੈਲ ਡੋਨੇਟ ਕਰਨ ਲਈ ਆਪਣੀ ਰਜਿਸਟਰੇਸ਼ਨ ਕਰਵਾਈ ਅਤੇ ਇਨਾਂ ਵਲੋਂ ਕਿਹਾ ਗਿਆ ਕਿ ਜਦੋਂ ਵੀ ਕਿਸੇ ਕੈਂਸਰ ਦੇ ਮਰੀਜ ਨੂੰ ਸਟੈਮ ਸੈਲ ਦੀ ਜ਼ਰੂਰਤ ਹੋਵੇਗੀ ਉਹ ਉਸੇ ਸਮੇਂ ਆਪਣੇ ਸਟੈਮ ਸੈਲ ਦੇਣ ਲਈ ਹਾਜਿਰ ਹੋਣਗੇ। ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੈਂਸਰ ਦੇ ਮਰੀਜਾਂ ਦੇ ਮਦਦ ਲਈ ਆਪਣੇ ਸਟੈਮ ਸੈਲ ਲੋੜ ਪੈਣ ਤੇ ਦਾਨ ਕਰਨ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ। ਇਸ ਮੌਕੇ ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਸੈਮਸ਼ਨ ਮਸੀਹ, ਸ: ਬਿਕਰਮਜੀਤ ਸਿੰਘ, ਸ੍ਰੀ ਅਰਜੁਨ ਕੁਮਾਰ, ਸ: ਬਰਜਿੰਦਰ ਸਿੰਘ, ਟਿੰਕੂ, ਰਵਿੰਦਰ ਕੌਰ, ਸ੍ਰੀ ਵਿਨੋਦ ਕੁਮਾਰ ਅਤੇ ਪਾਹੁਲਪ੍ਰੀਤ ਕੌਰ ਹਾਜ਼ਰ ਸਨ।
ਕੈਪਸ਼ਨ : ਕੈਂਪ ਦੀਆਂ ਤਸਵੀਰਾਂ
==–