ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਕਹਿੰਦੇ ਹਨ ਕਿ ਕਾਨੂੰਨ ਦਾ ਡੰਡਾ ਜਦੋਂ ਚਲਦਾ ਹੈ ਤਾਂ ਕਈ ਵਾਰ ਮਿਸਾਲੀ ਫੈਸਲੇ ਵੀ ਹੋ ਜਾਂਦੇ ਹਨ। ਐਬਰਡੀਨ ਦੇ ਬੁਕਾਨ ਇਲਾਕੇ ਦੇ ਜੌਹਨ ਸਿਨਕਲੇਅਰ ਨੂੰ ਜਵਾਨੀ ਵੇਲੇ ਕੀਤੇ ਜਿਣਸੀ ਸੋਸ਼ਣ ਵਰਗੇ ਕਾਰਨਾਮਿਆਂ ਦੀ ਸਜ਼ਾ ਹੁਣ ਮਿਲੀ ਹੈ ਜਦੋਂ ਉਹ ਖੁਦ ਵੀ 72 ਸਾਲ ਦਾ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਜੌਹਨ ਸਿਨਕਲੇਅਰ ‘ਤੇ 1974 ਤੋਂ 1980 ਦੇ ਅਰਸੇ ਦੌਰਾਨ ਬੱਚਿਆਂ ਦੇ ਜਿਣਸੀ ਸੋਸ਼ਣ ਦੇ ਦੋਸ਼ ਲੱਗੇ ਸਨ। ਪੁਲਿਸ ਸਕਾਟਲੈਂਡ ਦੇ ਰਾਸ਼ਟਰੀ ਚਾਈਲਡ ਅਬਿਊਜ਼ ਇਨਵੈਸਟੀਗੇਸ਼ਨ ਯੂਨਿਟ ਦੇ ਦਖਲ ਨਾਲ ਜੌਹਨ ਨੂੰ 3 ਅਕਤੂਬਰ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਬਰਡੀਨ ਹਾਈ ਕੋਰਟ ਵਿਖੇ ਹੋਈ ਸੁਣਵਾਈ ਦੌਰਾਨ ਜੌਹਨ ਸਿਨਕਲੇਅਰ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਗਭਗ 50 ਸਾਲ ਬਾਅਦ ਕਾਨੂੰਨ ਦੀ ਪੰਜਾਲੀ ਹੇਠ ਆਇਆ ਜੌਹਨ ਸਿਨਕਲੇਅਰ ਅਗਲੇ 9 ਸਾਲ ਜੇਲ੍ਹ ਦਾ ਭੋਜਨ ਛਕੇਗਾ।
Boota Singh Basi
President & Chief Editor