553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  22 ਵੀੰ ਮਹਾਨ ਪੈਦਲ ਯਾਤਰਾ ਦਾ ਸੰਗਤਾਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ

0
191
ਲੱਖਾਂ ਸੰਗਤਾਂ ਹੋਈਆਂ ਯਾਤਰਾ ਵਿੱਚ ਸ਼ਾਮਲ
ਸੁਖਪਾਲ ਸਿੰਘ ਹੁੰਦਲ, ਕਪੂਰਥਲਾ,  ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 22 ਵੀਂ ਸਾਲਾਨਾ ਮਹਾਨ  ਪੈਦਲ ਯਾਤਰਾ ਦਸਮੇਸ਼ ਸੇਵਕ ਜਥਾ ਧਾਰਮਿਕ  ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਤੜਕੇ 4 ਵਜੇ ਰਵਾਨਾ ਹੋਈ। ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ। ਸੰਗਤਾਂ ਵਲੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਤੇ ਰਸਤੇ ਵਿੱਚ ਸੰਗਤਾਂ ਵਲੋ ਗਰਮਜੋਸ਼ੀ ਨਾਲ ਪੈਦਲ ਯਾਤਰਾ ਦਾ ਸਵਾਗਤ ਕਰਦੇ ਹੋਏ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ। ਸੰਗਤਾਂ ਦਾ ਵਿਸ਼ਾਲ ਠਾਠਾਂ ਮਾਰਦਾ ਇਕੱਠ ਧਾਰਮਿਕ ਵਿਲੱਖਣਤਾ ਦਾ ਪ੍ਰਤੀਕ ਸਾਬਤ ਹੋ ਰਿਹਾ ਸੀ। ਪੈਦਲ ਯਾਤਰਾ ਦੌਰਾਨ  ਸੰਗਤਾਂ ਵਲੋਂ ਗੁਰਬਾਣੀ,ਧਾਰਮਿਕ ਸ਼ਬਦ ਤੇ ਰਚਨਾਵਾਂ ਪੜ੍ਹੀਆਂ ਜਾ ਰਹੀਆਂ ਸਨ ਤੇ ਗੁਰੂ ਪਾਤਸ਼ਾਹ ਦੀ ਮਹਿਮਾ ਦੇ ਗੁਣਗਾਨ ਕੀਤੇ ਜਾ ਰਹੇ ਸਨ ਪ੍ਰਬੰਧਕ ਜਥੇਦਾਰ ਰਛਪਾਲ ਸਿੰਘ, ਬੀਬੀ ਗੁਰਪ੍ਰੀਤ ਕੌਰ ਰੂਹੀ ਅਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਅਤੇ, ਸਟੇਟ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ  ਹੈਡ ਗ੍ਰੰਥੀ ਗਿਆਨੀ ਜਤਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਮੂਹ ਸੰਗਤਾਂ ਲਈ ਚੜ੍ਹਦੀ ਕਲਾ  ਦੀ ਅਰਦਾਸ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ ਇਹ ਪੈਦਲ ਯਾਤਰਾ ਸੇਖੂਪੁਰ, ਬਰਿੰਦਪੁਰ, ਰੇਲ ਕੋਚ ਫੈਕਟਰੀ, ਹੁਸੈਨਪੁਰ, ਖੈੜਾ ਦੋਨਾਂ, ਭਾਣੋਲੰਗਾ, ਕੜਾਲ ਕਲਾ, ਪਾਜ਼ੀਆਂ, ਡਡਵਿੰਡੀ, ਫੌਜੀ ਕਲੋਨੀ,  ਤੋਂ ਹੁੰਦਿਆਂ  ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ।  ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਨੇ ਲੰਗਰ ਲਗਾ ਕੇ, ਫੁੱਲਾਂ ਦੀ ਵਰਖਾ ਕਰਕੇ ਸੁਆਗਤੀ ਗੇਟ ਬਣਾ ਕੇ ਭਰਵਾਂ ਸਵਾਗਤ ਕੀਤਾ। ਸ਼ਬਦ ਚੌਕੀ ਜੱਥੇ ਦੇ ਸਮੂਹ ਮੈਂਬਰ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸ਼ਬਦ ਕੀਰਤਨ ਰਾਹੀਂ ਵਾਤਾਵਰਨ ਨੂੰ ਖਾਲਸਾਈ ਰੰਗਤ ਦਿੱਤੀ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੇ ਨੌਜਵਾਨਾਂ ਨੇ ਗੱਤਕੇ ਦੇ  ਖਾਲਸਾਈ ਜੌਹਰ ਦਿਖਾ ਕੇ ਪੁਰਾਤਨ ਵਿਰਸੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।  ਯਾਤਰਾ ਮੌਕੇ ਪ੍ਰਬੰਧਕ ਜਥੇਦਾਰ ਰਛਪਾਲ ਸਿੰਘ, ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਹਰਬੰਸ ਸਿੰਘ ,ਹਰਜੀਤ ਸਿੰਘ ਭਾਟੀਆ, ਜਸਬੀਰ ਸਿੰਘ ਰਾਣਾ, ਮਨਮੋਹਣ ਸਿੰਘ, ਸਵਰਨ ਸਿੰਘ, ਦਵਿੰਦਰ ਸਿੰਘ ਦੇਵ ,ਪਰਮਿੰਦਰ ਸਿੰਘ ਹੈਪੀ, ਮਨਪ੍ਰੀਤ ਸਿੰਘ ਮਨੀ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅਜੋਕਾ ਨੌਜਵਾਨ ਬੇਲੋੜੀ ਸੋਸ਼ਲ ਮੀਡੀਆ ਦੀ ਵਰਤੋਂ  ਤੋਂ ਵਰਜਿਤ ਹੋ ਕੇ ਆਪਣੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਹੋ ਸਕੇ ।    ਧਾਰਮਿਕ ਆਗੂ ਜਸਪਾਲ ਸਿੰਘ ਖੁਰਾਣਾ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਲਖਵੀਰ ਸਿੰਘ ਸਾਹੀ,  ਰਛਪਾਲ  ਸਿੰਘ ਨੇ ਦੱਸਿਆ ਕਿ ਸੇਵਾ, ਸਿਮਰਨ ਅਤੇ ਸੰਗਤ  ਕਲਯੁਗੀ ਮਨੁੱਖਾਂ ਨੂੰ ਦੁੱਖਾਂ ਤੋਂ ਨਿਜਾਤ ਦਵਾ ਸਕਦੇ ਹਨ, ਕਿਉਂਕਿ ਇਹੋ ਹੀ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਾਰਥਿਕ  ਮਾਰਗ ਹਨ , ਲੱਖਾਂ ਦੀ ਤਾਦਾਤ ਵਿੱਚ ਸੰਗਤਾਂ ਦੁਆਰਾ ਕੀਤੀ ਗਈ ਸ਼ਮੂਲੀਅਤ ਗੁਰੂ ਨਾਨਕ ਸਾਹਿਬ ਨਾਲ ਪਿਆਰ ਅਤੇ ਵਿਸ਼ਵਾਸ਼ ਨੂੰ ਹੋਰ ਪਕੇਰਾ ਕਰ ਰਹੀ ਹੈ ਰਸਤੇ ਵਿਚ ਪਦਮ ਸ਼੍ਰੀ ਐਵਾਰਡੀ, ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਨੇ ਫੁੱਲਾਂ ਦੀ ਵਰਖਾ ਕਰਕੇ  ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਦਾ ਭਰਵਾਂ ਸਵਾਗਤ ਕੀਤਾ ਅਤੇ ਯਾਤਰਾ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ । ਯਾਤਰਾ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ  ਭਾਈ ਸਤਿੰਦਰ ਸਿੰਘ ਬਾਜਵਾ,, ਜਰਨੈਲ ਸਿੰਘ ਅਕਾਊਂਟੈਂਟ, ਭਾਈ ਸਤਨਾਮ ਸਿੰਘ ਹੈਡ ਗ੍ਰੰਥੀ,  , ਭਾਈ ਹਰਵਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਜੀ ਸਵਰਨ ਸਿੰਘ,ਭਾਈ ਹਰਜਿੰਦਰ ਸਿੰਘ , ਨਿਰਮਲ ਸਿੰਘ ਅਤੇ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ  ਮਹਾਰਾਜ਼ ਜੀ ਦਾ ਗੁਰੂ ਮਰਿਆਦਾ ਅਨੁਸਾਰ ਪੂਰਨ ਸਨਮਾਨ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਨਿਵਾਜਿਆ। ਇਸ ਮੌਕੇ ਯਾਤਰਾ ਪ੍ਰਬੰਧਕਾਂ ਵੱਲੋਂ ਰਸਤੇ ਵਿਚ ਵੱਖ ਵੱਖ ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਸਮੂਹ ਸਾਧ ਸੰਗਤਾਂ ਦਾ ਧੰਨਵਾਦ ਵੀ ਕੀਤਾ । ਯਾਤਰਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ  ਵਾਲੀ ਬੱਸ ਅਤੇ ਗਤਕਾ ਅਖਾੜਾ ਦੇ ਨੌਜਵਾਨਾਂ ਵੱਲੋਂ ਦਿਖਾਏ ਗਏ ਕਰਤੱਬ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਨੇ ਵਿਦੇਸ਼ ਤੋਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ  ਸਾਰਥਿਕ ਜੀਵਨ ਦਾ ਆਧਾਰ ਦੱਸਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ   ਤਰਵਿੰਦਰ ਮੋਹਨ ਸਿੰਘ ਸਿੰਘ ਭਾਟੀਆ ,ਗੁਰਪ੍ਰੀਤ ਸਿੰਘ ਬੱਬਲੂ, ਆਗਿਆਪਾਲ ਸਿੰਘ, ਦਵਿੰਦਰ ਸਿੰਘ  ਦੇਵ,ਜੋਧ ਸਿੰਘ, ਮੈਨੇਜਰ ਰਣਜੀਤ ਸਿੰਘ, ਗਗਨਦੀਪ ਸਿੰਘ ,ਪ੍ਰਿਤਪਾਲ ਸਿੰਘ ਪਾਲਾ, ਗੁਰਪ੍ਰੀਤ ਸਿੰਘ ਸੋਨਾ, ਪ੍ਰੀਤਪਾਲ ਸਿੰਘ ਸੋਨੂੰ, ਲਖਵੀਰ ਸਿੰਘ ਸਾਹੀ, ਸੁਰਿੰਦਰਪਾਲ ਸਿੰਘ ਬਿੱਟੂ, ਸੁਖਜੀਤ ਸਿੰਘ ਵਾਲੀਆ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ,ਜਸਬੀਰ ਸਿੰਘ ਖਾਲਸਾ, ਸੁਖਰਾਜ ਸਿੰਘ, ਪਰਮਜੀਤ ਸਿੰਘ ਸੇਖੂਪੁਰ, ਸੁਰਜੀਤ ਸਿੰਘ ਵਿੱਕੀ, ਗੁਰਪਾਲ ਸਿੰਘ ਇੰਡੀਆਨ ਸੂਬਾ ਸਕੱਤਰ,ਗੁਰਬਿੰਦਰ ਸਿੰਘ, ਮਨਮੋਹਨ ਸਿੰਘ, ਭਾਈ ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ,  ਕਰਮ ਸਿੰਘ, ਗੁਰਕੰਵਲ ਸਿੰਘ, ਉਕਾਰ ਸਿੰਘ, ਪਰਧਾਨ ਸੂਰਤ ਸਿੰਘ, ਹੈੱਡ ਗ੍ਰੰਥੀ ਗੁਰਮੀਤ ਸਿੰਘ, ਕੁਲਦੀਪ ਸਿੰਘ,ਇੰਦਰ ਸਿੰਘ, ਪਰਮਜੀਤ ਸਿੰਘ ਸੇਖੂਪੁਰ, ਊਧਮ ਸਿੰਘ, ਪੂਰਨ ਸਿੰਘ ਬਹਦਰ ,ਗੁਰਪ੍ਰੀਤ ਸਿੰਘ ਬੰਟੀ ਵਾਲੀਆ ਸ਼ਹਿਰੀ ਪ੍ਰਧਾਨ, ਪ੍ਰੋ ਕੁਲਵੰਤ ਸਿੰਘ ਔਜਲਾ, ਆਰਟਿਸਟ ਜਸਬੀਰ ਸਿੰਘ ਸੰਧੂ, ਸਰਦੂਲ ਸਿੰਘ ਔਜਲਾ, ਸ਼ਰਵਨ ਸਿੰਘ ਔਜਲਾ,ਜਸਕਰਨ ਸਿੰਘ,  ਸਟੇਟ ਐਵਾਰਡੀ ਰੌਸ਼ਨ ਖੈੜਾ, ਸਾਹਿਬ ਦੀਪ ਸਿੰਘ ਵਿਕਰਮ , ਭੁਪਿੰਦਰ ਸਿੰਘ, ਮਨਜੀਤ ਬਹਾਦਰ ਸਿੰਘ, ਬਲਕਾਰ ਚੰਦ, ਹਰਵੰਤ ਸਿੰਘ ਸਚਦੇਵਾ, ਅਮਰੀਕ ਸਿੰਘ ਮੱਲ੍ਹੀ, ਜਸਪ੍ਰੀਤ ਸਿੰਘ ਸਚਦੇਵਾ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here