6ਵੇ ਗਣਤੰਤਰ ਦਿਵਸ ਮੌਕੇ ਨੋਰਥ ਜ਼ੋਨ ਫਿਲਮ ਐਂਡ ਟੈਲੀਵਿਜ਼ਨ ਸਿਨੇਮਾਟੋਗ੍ਰਾਫਰਸ ਵੈਲਫ਼ੇਅਰ ਐਸੋਸ਼ੇਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਦਾ ਸਨਮਾਨ
ਅੰਮ੍ਰਿਤਸਰ ( ਸਵਿੰਦਰ ਸਿੰਘ ) ਨੋਰਥ ਜ਼ੋਨ ਫਿਲਮ ਐਂਡ ਟੈਲੀਵਿਜ਼ਨ ਸਿਨੇਮਾਟੋਗ੍ਰਾਫਰਸ ਵੈਲਫ਼ੇਅਰ ਐਸੋਸ਼ੇਸ਼ਨ ਦੇ ਪ੍ਰੈਸ ਸੈਕਟਰੀ ਸਵਿੰਦਰ ਸਿੰਘ (ਸਾਵੀ ) ਅਤੇ ਐਸੋਸ਼ੇਸ਼ਨ ਤੇ ਅਹੁਦੇਦਾਰਾਂ ਤੇ ਮੈਂਬਰ ਸਹਿਬਾਨਾਂ ਵੱਲੋਂ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆਂ ਕਿ ਨੋਰਥ ਇੰਡੀਆ ਦੇ ਸਾਰੇ ਫਿਲਮ ਐਂਡ ਟੈਲੀਵਿਜ਼ਨ ਸਿਨੇਮਾਟੋਗ੍ਰਾਫਰਸ ਦੇ ਲਈ ਬੜੀ ਮਾਨ ਵਾਲੀ ਗੱਲ ਕੇ ਹੈ ਬੀਤੇ ਦਿਨੀ 76ਵੇਂ ਗਣਤੰਤਰ ਦਿਵਸ ਦੇ ਮੌਕੇ ਮੋਹਾਲੀ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਵੱਲੋਂ ਫਿਲਮ ਅਤੇ ਟੈਲੀਵਿਜ਼ਨ ਖੇਤਰ ਵਿੱਚ 30 ਸਾਲਾਂ ਤੋਂ ਬਤੌਰ ਸਿਨੇਮੇਟੋਗ੍ਰਾਫਰ ਤੇ ਵੀਡੀਓ ਨਿਰਦੇਸ਼ਕ ਪੰਜਾਬੀ ਮਾਂ ਬੋਲੀ ਨੂੰ ਪਰਫੁਲਤ ਤੇ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਆਪਣੇ ਕੈਮਰੇ ਤੇ ਡਰੈਕਸ਼ਨ ਦੇ ਰਾਹੀ ਜੋ ਸੰਭਾਲ ਕੇ ਰੱਖਿਆ ਹੋਇਆ ਜਿਸ ਕਰਕੇ ਉਹਨਾਂ ਦੀ ਸ਼ਾਨ ਨੂੰ ਹੋਰ ਵਧਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਸਨਮਾਨ ਪੱਤਰ ਦੇ ਕੇ ਨੋਰਥ ਜ਼ੋਨ ਫਿਲਮ ਐਂਡ ਟੈਲੀਵਿਜ਼ਨ ਸਿਨੇਮਾਟੋਗ੍ਰਾਫਰਸ ਵੈਲਫ਼ੇਅਰ ਐਸੋਸ਼ੇਸ਼ਨ ਦਾ ਮਾਨ ਵਧਾਇਆ ਹੈ !
ਦੱਸ ਦਈਏ ਕਿ ਨੋਰਥ ਜ਼ੋਨ ਫਿਲਮ ਐਂਡ ਟੈਲੀਵਿਜ਼ਨ ਸਿਨੇਮਾਟੋਗ੍ਰਾਫਰਸ ਵੈਲਫ਼ੇਅਰ ਐਸੋਸ਼ੇਸ਼ਨ ਉਹ ਹੈ ਜਿਸ ਨਾਲ ਪੰਜਾਬੀ ਫਿਲਮ ਇੰਡਸਟਰੀ ਤੇ ਇੰਟਰਟਮੈਂਟ ਇੰਡਸਟਰੀ ਦੇ ਡੀਓਪੀ.ਇਸ ਦਾ ਹਿੱਸਾ ਹਨ ਜਿਨ੍ਹਾਂ ਨੇ ਬਹੁਤ ਸਾਰੇ ਸੀਰੀਅਲ, ਨਾਟਕ, ਵੈੱਬ ਸੀਰੀਜ਼ ਅਤੇ ਫ਼ਿਲਮਾਂ ਨੂੰ ਆਪਣੇ ਕੈਮਰਿਆ ਦੇ ਵਿੱਚ ਕੈਦ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਭਾਵੇ ਇੱਕ ਕੈਮਰਾਮੈਨ ਦਾ ਚਿਹਰਾ ਕੈਮਰੇ ਦੇ ਸਾਹਮਣੇ ਨਹੀਂ ਆਉਂਦਾ ਪਰ ਉਸ ਦੀ ਕੜੀ ਮਿਹਨਤ ਹੁੰਦੀ ਹੈ ਜਿਸ ਦੇ ਲਈ ਨੋਰਥ ਜ਼ੋਨ ਫਿਲਮ ਐਂਡ ਟੈਲੀਵਿਜ਼ਨ ਸਿਨੇਮਾਟੋਗ੍ਰਾਫਰਸ ਵੈਲਫ਼ੇਅਰ ਐਸੋਸ਼ੇਸ਼ਨ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ ਤੇ ਆਸ ਰੱਖਦੀ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਇਸ ਤਰਾਂ ਦੇ ਸਨਮਾਨ ਦਿੰਦੀ ਰਹੇਗੀ !
ਇਸ ਮੌਕੇ ਤੇ ਐਮ ਐਲ ਏ ਕੁਲਵੰਤ ਸਿੰਘ ਹਲਕਾ ਮੋਹਲੀ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੋਹਾਲੀ,ਆਈ ਏ ਐੱਸ, ਏਡੀਜੀਪੀ
ਅਰਪਿਤ ਸ਼ੁਕਲਾ, ਐੱਸ ਐੱਸ ਪੀ ਦੀਪਕ ਪਾਰੀਕ ਮੋਹਾਲੀ,ਐੱਸਡੀਐਮ ਦਮਨਦੀਪ ਕੌਰ ਮੋਹਾਲੀ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ !