ਚੋਹਲਾ ਸਾਹਿਬ/ਤਰਨਤਾਰਨ, (ਰਾਕੇਸ਼ ਨਈਅਰ)-ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਬੀਤੀ 29 ਨਵੰਬਰ ਨੂੰ ਮੱਥਾ ਟੇਕਣ ਆਈ,ਅਚਾਨਕ ਭੇਦਭਰੀ ਹਾਲਤ ਵਿੱਚ ਲਾਪਤਾ ਹੋਈ 6 ਸਾਲਾ ਲੜਕੀ ਦੀ ਐਤਵਾਰ ਸ਼ਾਮ ਨੂੰ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 6 ਦਿਨ ਪਹਿਲਾਂ ਲਾਪਤਾ ਹੋਈ ਬੱਚੀ ਪ੍ਰਵੀਨ ਕੌਰ ਵਾਸੀ ਗੋਇੰਦਵਾਲ ਸਾਹਿਬ ਦੀ ਲਾਸ਼ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਪਈ ਰੇਤ ਵਿੱਚ ਦੱਬੀ ਹੋਈ ਮਿਲੀ ਹੈ। ਮੌਕੇ ‘ਤੇ ਪੁੱਜੀ ਥਾਣਾ ਗੋਇੰਦਵਾਲ਼ ਸਾਹਿਬ ਦੀ ਪੁਲੀਸ ਵੱਲੋਂ ਮ੍ਰਿਤਕ ਬੱਚੀ ਪ੍ਰਵੀਨ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਏ.ਐਸ.ਆਈ ਹਰਭਜਨ ਸਿੰਘ ਨੇ ਦੱਸਿਆ ਕਿ ਫਿਲਹਾਲ ਅਜੇ ਮੌਤ ਦੇ ਕਾਰਣ ਦੀ ਪੁਸ਼ਟੀ ਨਹੀਂ ਹੋਈ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਣ ਦਾ ਸਹੀ ਪਤਾ ਲੱਗ ਸਕੇਗਾ। ਉਕਤ ਘਟਨਾ ਦਾ ਪਤਾ ਲੱਗਣ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ।
Boota Singh Basi
President & Chief Editor