67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ

0
131

ਬਠਿੰਡਾ ਦੇ ਮੁੰਡੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਬਣੇ ਚੈਂਪੀਅਨ

ਤਰਨਤਾਰਨ ਦੀ ਟੀਮ ਗੁਰਦਾਸਪੁਰ ਨੂੰ ਹਰਾ ਕੇ ਤੀਜੇ ਸਥਾਨ ‘ਤੇ ਰਹੀ

ਬਰਨਾਲਾ, 29 ਨਵੰਬਰ : ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ (ਲੜਕੇਅੱਜ ਸਫਲਤਾਪੂਰਵਕ ਸੰਪੰਨ ਹੋ ਗਈਆਂ ਹਨ ਬਠਿੰਡਾ ਦੇ ਮੁੰਡਿਆਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਬਰਨਾਲਾ ਗੁਰਦੀਪ ਸਿੰਘ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ, ਪ੍ਰਿੰਸੀਪਲ ਅਨਿਲ ਮੋਦੀ, ਹੈੱਡ ਮਿਸਟ੍ਰੈਸ ਸੁਰੇਸ਼ਟਾ ਸ਼ਰਮਾ, ਹੈਡ ਮਿਸਟ੍ਰੈਸ ਸੋਨੀਆ, ਬਾਬਾ ਗਾਂਧਾ ਸਿੰਘ ਸਕੂਲ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਲੱਠ ਅਤੇ ਪਰਮਜੀਤ ਸਿੰਘ ਡਾਲਾ ਪ੍ਰਧਾਨ ਕਬੱਡੀ ਐਸੋਸ਼ੀਏਸ਼ਨ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗੁਰਦੀਪ ਸਿੰਘ ਬਾਠ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਜੀਵਨ ਜਾਂਚ ਸਿਖਾਂਉਂਦੀਆਂ ਹਨ। ਇਸ ਲਈ ਹਰੇਕ ਵਿਅਕਤੀ ਨੂੰ ਖੇਡਾਂ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ। ਡੀ.ਐਮਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸਮਸ਼ੇਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਡਾਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਅੱਜ ਅਖੀਰਲੇ ਦਿਨ ਹੋਏ ਮੈਚਾਂ ਦੌਰਾਨ ਸੈਮੀਫਾਈਨਲ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਨੇ ਤਰਨਤਾਰਨ ਅਤੇ ਬਠਿੰਡਾ ਨੇ ਗੁਰਦਾਸਪੁਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਫਾਈਨਲ ਵਿੱਚ ਬਠਿੰਡਾ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਤਰਨਤਾਰਨ ਗੁਰਦਾਸਪੁਰ ਨੂੰ ਹਰਾ ਕੇ ਤੀਜੇ ਸਥਾਨ ‘ਤੇ ਰਿਹਾ ਇਸ ਮੌਕੇ ਇੰਦਰਜੀਤ ਸਿੰਘਮਨਜੀਤ ਸਿੰਘਨਵਜੋਤ ਸਿੰਘ ਚਹਿਲਬਲਜਿੰਦਰ ਸਿੰਘਹਰਜਿੰਦਰ ਸਿੰਘਰੁਪਿੰਦਰ ਸਿੰਘਗੁਰਵੀਰ ਸਿੰਘ, ਹਰਮੇਲ ਸਿੰਘ, ਜਸਵੀਰ ਸਿੰਘਬਖਸ਼ੀਸ਼ ਸਿੰਘਬਲਕਾਰ ਸਿੰਘਸੱਤਪਾਲ ਸ਼ਰਮਾਮਨਜਿੰਦਰ ਸਿੰਘਗੁਰਚਰਨ ਸਿੰਘ ਬੇਦੀਗੁਰਪ੍ਰੀਤ ਸਿੰਘਰਾਜਿੰਦਰ ਸਿੰਘਰਾਜਵਿੰਦਰ ਕੌਰਰਵਿੰਦਰ ਕੌਰਮਨਦੀਪ ਕੌਰਪਰਮਜੀਤ ਕੋਰਸੁਰਜੀਤ ਕੌਰ ਸਮੇਤ ਵੱਖਵੱਖ ਜਿਲ੍ਹਿਆਂ ਦੇ ਟੀਮ ਇੰਚਾਰਜਕੋਚਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ

LEAVE A REPLY

Please enter your comment!
Please enter your name here