ਭੁਲੱਥ, 27 ਅਗਸਤ ( ਅਜੈ ਗੋਗਨਾ )—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੁਲੱਥ ਦੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ 69 ਵਜੇਂ ਸਾਲ ਚ’ ਪ੍ਰਵੇਸ਼ ਭਗਵਾਨ ਸ੍ਰੀ ਰਾਮ ਜੀ ਦੀ ਲੀਲਾ ਅਤੇ ਦੁਸ਼ਹਿਰਾ ਉਤਸਵ ਬਹੁਤ ਸਰਧਾ ਭਾਵਨਾ ਨਾਲ ਸੰਗਤ ਦੇ ਸਹਿਯੋਗ ਨਾਲ ਕਰਾਇਆ ਜਾਦਾ ਹੈ। ਇਸ ਸਾਲ ਰਾਮ ਲੀਲਾ 25 ਸਤੰਬਰ ਤੋ 4 ਅਕਤੂਬਰ ਨੂੰ ਰਾਤ 9 ਤੋ 12 ਵਜੇ ਤੱਕ ਅਤੇ 5 ਅਕਤੂਬਰ ਨੂੰ ਦੁਸ਼ਹਿਰਾ ਉਤਸਵ ਮਨਾਇਆ ਜਾਵੇਗਾ। ਸਮੂਹ ਕਲੱਬ ਮੈਂਬਰਾਂ ਨੇ ਬਹੁਤ ਮਿਹਨਤ ਉੱਧਮ ਨਾਲ ਸਟੇਜ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਰਾਮਲੀਲਾ ਦਾ ਅਭਿਆਸ ਵੀ ਸ੍ਰੀ ਰਾਧੇ ਸਿਆਮ ਮੰਦਿਰ ਭੁਲੱਥ ਵਿਖੇ ਸੁਰੂ ਕਰ ਦਿੱਤਾ ਹੈ। ਇਸ ਵਾਰ ਆਕਰਸ਼ਕ ਝਾਕੀਆਂ ਦਿਖਾਈਆਂ ਜਾਣਗੀਆਂ।
ਪ੍ਰਬੰਧਕਾਂ ਨੇ ਇਲਾਕੇਂ ਦੀ ਸਮੂਹ ਸੰਗਤ ਨੂੰ ਪੁਰਜੋਰ ਬੇਨਤੀ ਕਿ ਉਹ ਆਪਣਾ ਸਮਾਂ ਕੱਢ ਜ਼ਰੂਰ ਪਹੰਚਣ ਦੀ ਕ੍ਰਿਪਾਲਤਾ ਕਰਨੀ। ਇਹ ਜਾਣਕਾਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ, ਭੁਲੱਥ ਦੀ ਕਮੇਟੀ ਦੇ ਪ੍ਰਧਾਨ : ਸੁਦੇਸ਼ ਕੁਮਾਰ ਦੱਤਾ, ਚੇਅਰਮੈਂਨ ਰਮੇਸ਼ ਕੁਮਾਰ ਸਰਮਾਂ, ਸਰਪ੍ਰਸਤ: ਨਰੇਸ਼ ਕੁਮਾਰ ਚੋਧਰੀ,ਸ਼ਾਮ ਲਾਲ ਸਰਮਾਂ,ਅਸੋਕ ਕੁਮਾਰ ਘਈ, ਸ਼੍ਰੀ ਰਾਜਬੀਰ ਸ਼ਰਮਾ ਅਤੇ ਸਲਾਹਕਾਰ :ਕੋਂਸਲਰ ਲਕਸ਼ ਕੁਮਾਰ ਚੋਧਰੀ ਨੇ ਸਾਂਝੀ ਕੀਤੀ॥