700+ ਬੂਟਿਆਂ ਦਾ ਲੰਗਰ ਲਗਾਇਆ

0
14
ਪਿੰਡ ਬਜੀਦ ਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਨ ਆਰ ਆਈ ਵੀਰਾਂ ਵਲੋਂ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ  ਤੇ ਦਿਨ ਐਤਵਾਰ ਨੂੰ ਪਿੰਡ ਦੇ ਗੁਰਦੁਆਰਾ ਸਿੰਘ ਸਾਹਿਬ ਵਿੱਚ 09/08/26 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।  ਜਿਸ ਵਿੱਚ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ, ਭਾਈ ਕਰਮਜੀਤ ਸਿੰਘ ਜੀ ਪਿੰਡ ਬਜੀਦ ਪੁਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਭਾਈ ਪ੍ਰਕਾਸ਼ ਸਿੰਘ ਜੀ ਹੈੱਡ ਗ੍ਰੰਥੀ ਪਿੰਡ ਬਜੀਦ ਪੁਰ ਵਲੋਂ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਦਿਨ ਭੋਗ ਪੈਣ ਉਪਰੰਤ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਾਲ੍ਹ ਪੂੜੇ ਦੇ ਲੰਗਰ ਲਗਾਏ ਗਏ ਅਤੇ ਪੰਜਾਬ ਦੇ ਵਿਰਾਸਤੀ ਰੁੱਖ ਜਿਹਨਾਂ ਵਿੱਚ ਟਾਹਲੀ, ਨਿੰਮ, ਸ਼ਰੀਂਹ, ਤੂਤ, ਸੁਹਾਂਜਣਾ, ਅਮਰੂਦ, ਬੇਰੀ, ਕਿੱਕਰ, ਅਰਜਨ, ਬੋਹੜ, ਪਿੱਪਲ, ਡੇਕ(ਧਰੇਕ) ਆਦਿ 700+ ਬੂਟਿਆਂ ਦੇ ਲੰਗਰ ਲਗਾਏ ਗਏ। ਸਾਰੀਆਂ ਸੰਗਤਾਂ ਨੇ ਆਪਣੀ ਮਰਜ਼ੀ ਅਨੁਸਾਰ ਛਾਂ ਦਾਰ, ਫ਼ਲ ਦਾਰ ਬੂਟੇ ਬਹੁਤ ਖੁਸ਼ੀ ਨਾਲ ਲਏ ਤੇ ਆਪਣੇ ਘਰ ਜਾਂ ਖੇਤ ਵਿੱਚ ਲਾਉਣ ਦੀ ਆਸ ਪ੍ਰਗਟਾਈ। ਅਸੀਂ ਰਲ ਮਿਲ ਕੇ ਪੰਜਾਬ ਨੂੰ ਮੁੜ ਹਰਿਆਂ ਭਰਿਆ ਬਣਾ ਸਕੀਏ ਦੀ ਆਸ ਵੀ ਜਿਤਾਈ। ਬੂਟਿਆਂ ਦੀ ਸਾਰੀ ਸੇਵਾ ‘ਆਸ ਸ਼ੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ’ (ਰਜਿ: ਨੰਬਰ 231), ‘ਕਲਗੀਧਰ ਸਪੋਰਟਸ ਐਂਡ ਵੈਲਫੇਅਰ ਕਲੱਬ’ (ਪਿੰਡ ਬਜੀਦ ਪੁਰ), ‘ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲ ਕੇ ਕੀਤੀ। ਇਸ ਸਾਰੇ ਕਾਰਜ ਵਿੱਚ ਸੇਵਾ ਕਰਦਿਆਂ ‘ਆਸ ਸੋਸ਼ਲ ਵੈੱਲਆਫ਼ੇਰ  ਸੋਸਾਇਟੀ ਪੰਜਾਬ’ ਦੇ ਸਰਪ੍ਰਸਤ ਜਨਰਲ ਮੈਨੇਜਰ ਸ਼ੂਗਰ ਮਿਲ ਨਵਾਂ ਸ਼ਹਿਰ ਸੁੱਖਵਿੰਦਰ ਸਿੰਘ ਤੂਰ ਜੀ, ਪ੍ਰਧਾਨ ਜੋਬਨਪ੍ਰੀਤ ਸਿੰਘ ਭੰਗਲ ਜੀ ਨਵਾਂਸ਼ਹਿਰ ਲਾਈਵ ਚੈਨਲ ਵਾਲ਼ੇ ਅਤੇ ਉਹਨਾਂ ਦੀ ਟੀਮ ਨੇ ਖਾਸ ਯੋਗਦਾਨ ਪਾਇਆ।
ਪਿੰਡ ਦੇ ਐਨ ਆਰ ਆਈ ਵੀਰਾਂ ਨੇ ਇਸ ਤਰ੍ਹਾਂ ਦੇ ਉਪਰਾਲੇ ਭਵਿੱਖ ਵਿੱਚ ਹੋਰ ਵੱਧ ਚੜ੍ਹ ਕੇ ਕੀਤੇ ਜਾਣ ਦੀ ਆਸ ਪ੍ਰਗਟਾਈ। ਵੀਰਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਨੂੰ ਸੁਆਰਨ, ਹਰਿਆ ਭਰਿਆ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਆਪ ਹੀ ਰਲ ਮਿਲ ਕੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਖਾਵੇ ਵਾਤਾਵਰਣ ਵਿੱਚ ਜ਼ਿੰਦਗੀ ਬਤੀਤ ਕਰ ਸਕਣ।

LEAVE A REPLY

Please enter your comment!
Please enter your name here