73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤਣ ਵਾਲੇ ਧਨੌਲਾ ਦੇ ਖਿਡਾਰੀਆਂ ਦਾ ਕਲੱਬ ਵੱਲੋਂ ਸਨਮਾਨ

0
95

ਧਨੌਲਾ, 18 ਦਸੰਬਰ

 ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੌਲਾ ਵੱਲੋਂ ਲੁਧਿਆਣਾ ਵਿਖੇ ਹੋਈ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਧਨੌਲਾ ਦੇ ਦੋ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਕਲੱਬ ਦੇ ਜਨਰਲ ਸਕੱਤਰ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਧਨੌਲਾ ਦੇ ਵਸਨੀਕ ਖਿਡਾਰੀ ਹਰਵਿੰਦਰ ਸਿੰਘ ਕਾਹਲੋਂ ਨੇ ਭਾਰਤੀ ਰੇਲਵੇ ਦੀ ਪ੍ਰਤਿਨਿਧਤਾ ਕਰਦਿਆਂ ਆਪਣੀ ਟੀਮ ਲਈ ਚਾਂਦੀ ਦਾ ਤਗਮਾ ਅਤੇ ਉੱਪਜੀਤ ਸਿੰਘ ਵਾਲੀਆ ਨੇ ਪੰਜਾਬ  ਦੀ ਟੀਮ ਵੱਲੋਂ ਖੇਡਦਿਆਂ ਇਸ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਹੈ ਸ਼ਹੀਦ ਭਗਤ ਸਿੰਘ ਕਲੱਬ ਧਨੌਲਾ ਦੇ ਪ੍ਰਧਾਨ ਮਹਿਮਾ ਸਿੰਘ ਢਿੱਲੋਂ ਅਤੇ ਕਲੱਬ ਅਹੁਦੇਦਾਰਾਂ ਨੇ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਧਨੌਲਾ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ ਇਸ ਮੌਕੇ ਗੁਰਦੁਆਰਾ ਰਾਮਸਰ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰਸੀਨੀਅਰ ਮੀਤ ਪ੍ਰਧਾਨ ਜਾਗਰ ਸਿੰਘ ਢਿੱਲੋਂਲਖਵੀਰ ਸਿੰਘ ਨਹਿਲਗੁਰਵਿੰਦਰਸਿੰਘ ਕੋਚਭਗਵੰਤ ਸਿੰਘ ਪੰਧੇਰਅਟੱਲ ਕੁਮਾਰ ਗੌੜਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਸਕਟਬਾਲ ਖਿਡਾਰੀ ਅਤੇ ਪਤਵੰਤੇ ਮੌਜੂਦ ਸਨ

 

LEAVE A REPLY

Please enter your comment!
Please enter your name here