75 ਵੇਂ ਆਜ਼ਾਦੀ ਦਿਹਾਡ਼ੇ ਦੇ ਮੱਦੇਨਜ਼ਰ 9 ਅਗਸਤ ਨੂੰ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਰਈਆ ਵਿਖੇ ਪੈਦਲ ਯਾਤਰਾ 

0
202
ਬਿਆਸ:-(ਬਲਰਾਜ ਸਿੰਘ ਰਾਜਾ)
ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਦਿੱਤੀ ਹੈ ਆਪਣੇ ਰਾਜ ਸਮੇਂ ਹਰ ਕੰਮ ਵਿੱਚ ਪਹਿਲ – ਭਲਾਈਪੁਰ  
ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਇਸ ਸਾਲ ਆਜ਼ਾਦੀ ਦਾ 75 ਵਾਂ ਦਿਹਾੜਾ ਮਨਾਇਆ ਜਾ ਰਿਹਾ ਹੈ ਉਥੇ ਹੀ ਇਸ ਵਾਰ ਕਾਂਗਰਸ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੈਦਲ ਯਾਤਰਾ ਕੱਢ ਕੇ  1947 ਵੇਲੇ ਹੋਈਆਂ ਦੇਸ਼ਵਾਸੀਆਂ ਦੀਆ ਕੁਰਬਾਨੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਜਿਸਦੇ ਚੱਲਦੇ ਅੰਮ੍ਰਿਤਸਰ  ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਤੇ 9 ਅਗਸਤ ਨੂੰ ਅੰਮ੍ਰਿਤਸਰ ਦੇ ਰਈਆ ਵਿਖੇ 12 ਕਿਲੋਮੀਟਰ ਦੀ ਪੈਦਲ ਯਾਤਰਾ ਕਰਨਗੇ  ਅਤੇ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਨਗੇ ਕਿ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਕਿਨ੍ਹਾਂ ਕਿਨ੍ਹਾਂ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ ਹੋਈਆਂ ਸਨ ਇਸ ਦੇ ਨਾਲ ਹੀ ਅੱਗੇ ਗੱਲਬਾਤ ਕਰਦਿਆਂ ਸੰਗਰੂਰ ਤੋਂ ਸਾਂਸਦ ਸਿਮਰਜੀਤ ਸਿੰਘ ਮਾਨ ਦੇ ਬਿਆਨ ਤੇ ਬੋਲਦੇ ਹੋਏ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ  ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਿੱਖਾਂ ਨੂੰ ਪਹਿਲ ਦਿੱਤੀ ਹੈ ਉਨ੍ਹਾਂ ਉਦਾਹਰਨ ਦੇ ਤੌਰ ਤੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ 10 ਸਾਲ ਡਾ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਰਹਿ ਕੇ ਦੇਸ਼ ਤੇ ਰਾਜ ਕੀਤਾ ਅਤੇ ਗਿਆਨੀ ਜ਼ੈਲ ਸਿੰਘ ਨੂੰ ਵੀ  ਕਾਂਗਰਸ ਸਰਕਾਰ ਵੇਲੇ ਰਾਸ਼ਟਰਪਤੀ ਦੇ ਅਹੁਦੇ ਤੇ ਬਿਠਾਇਆ ਗਿਆ  ਉਨ੍ਹਾਂ ਕਿਹਾ ਕਿ ਸਿਮਰਜੀਤ ਸਿੰਘ ਮਾਨ ਕਿਸ ਲਹਿਜ਼ੇ ਨਾਲ ਕਹਿ ਰਹੇ ਕਿ 70 ਸਾਲਾਂ  ਚ ਸਿੱਖਾਂ ਨੂੰ ਹੱਕ ਨਹੀਂ ਮਿਲੇ ਇਹ ਤਾਂ ਉਹੀ ਦੱਸ ਸਕਦੇ ਨੇ ਇਸਦੇ ਨਾਲ ਹੀ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਭਗਵੰਤ ਮਾਨ ਸਰਕਾਰ ਨੇ ਐਜੂਕੇਸ਼ਨ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਕਦਮ ਚੁੱਕਣ ਦੀ ਗੱਲ ਕੀਤੀ ਹੈ ਉਨ੍ਹਾਂ ਕਿਹਾ ਕਿ ਉਹ ਇਕ ਚੰਗਾ ਉਪਰਾਲਾ ਹੈ ਇਸ ਦੇ ਨਾਲ ਭਗਵੰਤ ਸਿੰਘ ਮਾਨ ਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਵੀ ਨਹੀਂ ਭੁੱਲਣੇ ਚਾਹੀਦੇ  ਅਤੇ ਉਨ੍ਹਾਂ ਵਾਅਦਿਆਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਬਲਕਾਰ ਸਿੰਘ ਬੱਲ,ਚੇਅਰਮੈਨ ਪਿੰਦਰਜੀਤ ਸਿੰਘ ਸਰਲੀ,ਸੁਖਵਿੰਦਰ ਸਿੰਘ ਬੱਲ,ਗੁਰਦਿਆਲ ਸਿੰਘ ਢਿੱਲੋਂ,ਅਰਜਨਬੀਰ ਸਰਾਂ,ਨਿਰਮਲ ਸਿੰਘ ਪੱਡਾ,ਚੇਅਰਮੈਨ ਨਿਰਵੈਲ ਸਿੰਘ ਸਾਬੀ ਭਲਾਈਪੁਰ ,ਸਰਪੰਚ ਸੋਨਾ ਬੂਲੇਨੰਗਲ,ਸਾਬੀ ਟਪਿਆਲਾ,ਗੁਰਦੀਪ ਸਿੰਘ ਗਗੜੇਵਾਲ,ਬਾਜ ਸਿੰਘ ਭਲਾਈਪੁਰ ਸਾਬਕਾ ਸਰਪੰਚ ਪਰਮਿੰਦਰ ਸਿੰਘ ਬਾਬਾ ਬਕਾਲਾ,ਬਲਜੀਤ ਭੱਟੀ ਸਠਿਆਲਾ,ਸਰਪੰਚ ਨੌਬੀ ਨਰੋਤਮਪੁਰ ,ਗੁਰਜੀਤ ਸਿੰਘ ਵੈਰੋਵਾਲ,ਗੁਰਿੰਦਰ ਸਿੰਘ ਗਗੜੇਵਾਲ ਮੈਂਬਰ,ਗੁਰਦੀਪ ਸਿੰਘ ਐਮ ਸੀ ਐਮ ਸੀ,ਨੱਥੋਕੇ ਕੰਵਲਜੀਤ ਸਿੰਘ ਸਰਪੰਚ ਨੱਥੋਕੇ,ਜੈਵਿੰਦਰ ਪ੍ਰਧਾਨ ਬਾਬਾ ਬਕਾਲਾ,ਅਮਰਜੀਤ ਸਿੰਘ ਸਰਪੰਚ ਨਾਗੋਕੇ,ਨਿਸ਼ਾਨ ਸਿੰਘ ਬੱਗੀ ਨਾਗੋਕੇ ,ਬਿੰਦ ਫੌਜੀ ਖਲਚੀਆਂ,ਸਤਬੀਰ ਸਰਪੰਚ ਆਲੋਵਾਲ,ਸਰਪੰਚ ਮਲੂਕ ਸਿੰਘ ਫੇਰੂਮਾਨ,ਸਰਪੰਚ ਲਖਵਿੰਦਰ ਸਿੰਘ ਭਿੰਡਰ,ਸਰਪੰਚ ਡਾ ਬਿੱਲੂ ਬਤਾਲਾ,ਸਰਪੰਚ ਬੌਬੀ ਬੋਦੇਵਾਲ,ਸਰਪੰਚ ਦਲਬੀਰ ਸਠਿਆਲਾ,ਸਨੀ ਮੋਹਰਾ ਸਠਿਆਲਾ,ਹੈਪੀ ਰਾਮਪੁਰ ਬਲਾਕ ਸੰਮਤੀ ਮੈਂਬਰ,ਰਾਜਾ ਕਲੇਰ,ਸਾਬਕਾ ਸਰਪੰਚ ਬਲਕਾਰ ਸਿੰਘ,ਪ੍ਰਮੋਦ ਕਾਲੀਆ,ਬਲਜਿੰਦਰ ਸਿੰਘ ਬਹਾਦਰਪੁਰ,ਸਰਪੰਚ ਸਵਿੰਦਰ ਸਿੰਘ ਛੱਜਲਵੱਡੀ,ਪਰਮਜੀਤ ਸਿੰਘ ਬਾਬਾ ਬਕਾਲਾ ਸਾਹਿਬ ।

LEAVE A REPLY

Please enter your comment!
Please enter your name here