76ਵੇਂ ਨਿਰੰਕਾਰੀ ਸੰਤ ਸਮਾਗਮ ਦੀਆਂ ਸ਼ਾਨਦਾਰ ਤਿਆਰੀਆਂ ਮੁਕੰਮਲ*

0
136

76ਵੇਂ ਨਿਰੰਕਾਰੀ ਸੰਤ ਸਮਾਗਮ ਦੀਆਂ ਸ਼ਾਨਦਾਰ ਤਿਆਰੀਆਂ ਮੁਕੰਮਲ*
*ਸੰਤ ਸਮਾਗਮ 28 ਅਕਤੂਬਰ ਤੋਂ ਸ਼ੁਰੂ ਹੋਵੇਗਾ*

. ਹੁਸ਼ਿਆਰਪੁਰ 27 ਅਕਤੂਬਰ :ਅਧਿਆਤਮਿਕ ਜਾਗ੍ਰਤੀ ਦਾ ਇੱਕ ਵਿਲੱਖਣ ਸਮਾਗਮ, ’76ਵੇਂ ਸਾਲਾਨਾ ਤਿੰਨ ਰੋਜ਼ਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਯੋਜਨਾਬੱਧ ਤਰੀਕੇ ਨਾਲ ਵੱਡੇ ਪੱਧਰ ‘ਤੇ ਮੁਕੰਮਲ ਹੋ ਚੁੱਕੀਆਂ ਹਨ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਵਿੱਤਰ ਸਰਪ੍ਰਸਤੀ ਹੇਠ ਇਹ ਨਿਰੰਕਾਰੀ ਸੰਤ ਸਮਾਗਮ 28, 29 ਅਤੇ 30 ਅਕਤੂਬਰ ਨੂੰ ਸੰਤ ਨਿਰੰਕਾਰੀ ਅਧਿਆਤਮਿਕ ਸਥੱਲ ਸਮਾਲਖਾ ਵਿਖੇ ਸ਼ਰਧਾਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਜੋ ਕਿ ਵਿਸ਼ਵ ਭਰ ਵਿੱਚ “ਸਕੂਨ ਅੰਤਰ ਮਨ ਦਾ” ਸਬੰਧੀ ਜਾਗਰੂਕ ਕਰੇਗਾ।
ਇਸ ਪਵਿੱਤਰ ਸੰਤ ਸਮਾਗਮ ਵਿੱਚ ਦੇਸ਼ ਵਿਦੇਸ਼ ਅਤੇ ਦੂਰ-ਦੁਰਾਡੇ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਕੇ ਸਤਿਗੁਰੂ ਦੇ ਇਲਾਹੀ ਦਰਸ਼ਨ ਅਤੇ ਉਨ੍ਹਾਂ ਦੇ ਪਾਵਨ ਪ੍ਰਵਚਨਾਂ ਦਾ ਲਾਭ ਉਠਾਉਣਗੀਆਂ।

ਸਮਾਗਮ ਵਾਲੀ ਥਾਂ ‘ਤੇ ਸਾਰੇ ਮੈਦਾਨਾਂ ਵਿੱਚ ਦਰਸ਼ਕਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਥਾਂ ‘ਤੇ ਵਿਸ਼ਾਲ ਸਤਿਸੰਗ ਸਮਾਗਮ ਦਾ ਪੰਡਾਲ ਵੀ ਸਜਾਇਆ ਗਿਆ ਹੈ, ਜਿਸ ‘ਚ ਲੱਖਾਂ ਸ਼ਰਧਾਲੂਆਂ ਦੇ ਬੈਠਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਤਿਸੰਗ ਪੰਡਾਲ ਵਿੱਚ ਸੰਗਤਾਂ ਦੀ ਸਹੂਲਤ ਲਈ ਕਈ ਐਲ.ਈ.ਡੀ. ਸਕਰੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਦੂਰ-ਦੁਰਾਡੇ ਬੈਠੇ ਸਾਰੇ ਸ਼ਰਧਾਲੂ ਸਟੇਜ ‘ਤੇ ਹੋਣ ਵਾਲੇ ਹਰ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਨੂੰ ਸਾਫ਼ ਸਾਫ਼ ਦੇਖ ਸਕਣ ਅਤੇ ਸਮਾਗਮ ਦਾ ਭਰਪੂਰ ਆਨੰਦ ਪ੍ਰਾਪਤ ਕਰ ਸਤਿਗੁਰੂ ਸਕਣ। ਸਤਿਗੁਰੂ ਮਾਤਾ ਜੀ ਉਪਰੋਕਤ ਤਰੀਕਾਂ ਮੁਤਾਬਕ ਸਮਾਗਮ ਸਥਾਨ ‘ਤੇ ਪਹੁੰਚ ਕੇ ਸਮੂਹ ਸ਼ਰਧਾਲੂਆਂ ਨੂੰ ਆਪਣੇ ਇਲਾਹੀ ਅਸ਼ੀਰਵਾਦ ਦੀ ਅੰਮ੍ਰਿਤ ਵਰਖਾ ਕਰਨਗੇ ਅਤੇ ਸਮੂਹ ਸੰਗਤਾਂ ਵੀ ਭਰਵੀਂ ਹਾਜ਼ਰੀ ਵਿੱਚ ਭਰਪੂਰ ਆਨੰਦ ਪ੍ਰਾਪਤ ਕਰਨਗੀਆਂ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰੰਕਾਰੀ ਪ੍ਰਦਰਸ਼ਨੀ ਅਤੇ ਨਿਰੰਕਾਰੀ ਬੱਚਿਆਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਿਸ ਦੀ ਸਮੱਗਰੀ ਮੂਲ ਰੂਪ ਵਿੱਚ ਇਸ ਸਾਲ ਸਮਾਗਮ ਦੇ ਸਿਰਲੇਖ ‘ਸਕੂਨ ਅੰਤਰਮਨ ਦਾ’ ‘ਤੇ ਆਧਾਰਿਤ ਹੈ।

ਸਮਾਗਮ ਵਾਲੀ ਥਾਂ ’ਤੇ ਚਾਰ ਗਰਾਊਂਡ ਬਣਾਏ ਗਏ ਹਨ। ਇਨ੍ਹਾਂ ਸਾਰੇ ਮੈਦਾਨਾਂ ਵਿੱਚ ਸ਼ਰਧਾਲੂਆਂ ਲਈ ਰਿਹਾਇਸ਼ੀ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲੰਗਰ ਦੀ ਸਹੂਲਤ ਦੇ ਨਾਲ-ਨਾਲ 22 ਦੇ ਕਰੀਬ ਕੰਟੀਨਾਂ ਵਿੱਚ ਖਾਣ ਪੀਣ ਰਿਫਰੈਸ਼ਮੈਂਟ ਆਦਿ ਦਾ ਵੀ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਮੈਡੀਕਲ ਅਤੇ ਸਿਹਤ ਵਿਭਾਗ ਵੱਲੋਂ ਮੁੱਢਲੀ ਸਹਾਇਤਾ ਤੋਂ ਲੈ ਕੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਸੁਚਾਰੂ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਸਮਾਗਮ ਵਿੱਚ, ਲਗਭਗ 60 ਦੇਸ਼ਾਂ ਦੇ ਕਾਇਰੋਪ੍ਰੈਕਟਿਕ ਡਾਕਟਰਾਂ ਦੀਆਂ ਟੀਮਾਂ ਵੀ ਕਾਨਫਰੰਸ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੀਆਂ। ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਹੋਰ ਜਾਣਕਾਰੀ ਲਈ ਪ੍ਰਕਾਸ਼ਨ ਵਿਭਾਗ ਵੱਲੋਂ ਵੱਖ-ਵੱਖ ਸਟਾਲ ਵੀ ਲਗਾਏ ਗਏ ਹਨ।

ਸ਼ਰਧਾਲੂਆਂ ਲਈ ਸਮਾਗਮ ਵਾਲੀ ਥਾਂ ‘ਤੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ ਲਗਭਗ ਸਾਰੇ ਸਟੇਸ਼ਨਾਂ ‘ਤੇ ਯਾਤਰੀਆਂ ਲਈ ਸੁੱਖ ਸੁਵਿਧਾ ਦੇ ਪੁਖਤਾ ਪ੍ਰਬੰਧ ਕੀਤੇ ਹਨ। ਸੰਤ ਨਿਰੰਕਾਰੀ ਮੰਡਲ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ, ਸਮਾਗਮ ਸੰਚਾਲਨ ਕਮੇਟੀ ਦਫਤਰ, ਸੇਵਾ ਦਲ ਦਾ ਕੇਂਦਰੀ ਦਫਤਰ, ਲੇਖਾ ਵਿਭਾਗ, ਮੈਗਜ਼ੀਨ ਵਿਭਾਗ, ਸ਼ਾਖਾ ਪ੍ਰਸ਼ਾਸਨ, ਭਵਨ ਨਿਰਮਾਣ ਅਤੇ ਰੱਖ-ਰਖਾਅ, ਪਬਲੀਸਿਟੀ ਵਿਭਾਗ, ਪ੍ਰੈੱਸ ਅਤੇ ਪਬਲੀਸਿਟੀ, ਦੂਰਸੰਚਾਰ, ਰੇਲਵੇ ਰਿਜ਼ਰਵੇਸ਼ਨ ਕੇਂਦਰ ਆਦਿ ਦੇ ਵੱਖ ਵੱਖ ਦਫ਼ਤਰ ਪ੍ਰਮੁੱਖ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ, ਸਾਲਾਨਾ ਨਿਰੰਕਾਰੀ ਸੰਤ ਸਮਾਗਮ ਖੁਸ਼ੀ ਦਾ ਅਜਿਹਾ ਪਵਿੱਤਰ ਸ਼ੁੱਭ ਅਵਸਰ ਹੁੰਦਾ ਹੈ ਜਿਸ ਵਿੱਚ ਹਰ ਜਾਤ, ਹਰ ਧਰਮ ਅਤੇ ਵੱਖ-ਵੱਖ ਸੰਸਕ੍ਰਿਤੀ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਇੱਕ ਦੂਜੇ ਦਾ ਸਨਮਾਨ ਕਰਦੇ ਹੋਏ ਖੁਸ਼ੀ ਅਤੇ ਅੰਤਰ ਮਨ ਦਾ ਸਕੂਨ ਮਹਿਸੂਸ ਕਰਦੇ ਹਨ।

LEAVE A REPLY

Please enter your comment!
Please enter your name here