93 ਸਾਲ ਦੀ ਉਮਰ ‘ਚ ਜਹਾਜ਼ ਦੇ ਉੱਪਰ ਬੈਠ ਕੇ ਭਰੀ ਉਡਾਣ ਬੈਟੀ ਬ੍ਰੋਮੇਜ ਨੇ ਕਰਵਾਇਆ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ਼

0
86
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਗਾਇਕ ਗੁਰਦਾਸ ਮਾਨ ਦਾ ਗੀਤ “ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ‘ਚ ਕਈ ਰੱਖਿਆ” ਆਪ ਮੁਹਾਰੇ ਬੁੱਲ੍ਹਾਂ ‘ਤੇ ਆ ਜਾਂਦਾ ਹੈ ਜਦੋਂ ਹੌਸਲੇ ਦੀ ਮਿਸਾਲ ਕਾਇਮ ਕਰਦਿਆਂ 93 ਸਾਲ ਦੀ ਬੈਟੀ ਬ੍ਰੋਮੇਜ ਦੀ ਖਬਰ ਸਾਹਮਣੇ ਆਉਂਦੀ ਹੈ। ਗਲੌਸਟਰਸ਼ਾਇਰ ਦੇ ਚੈਲਟਨਹੈਮ ਦੀ ਵਸਨੀਕ ਬੈਟੀ ਬ੍ਰੋਮੇਜ ਨੇ ਬਾਈਪਲੇਨ ਦੇ ਪਰਾਂ ‘ਤੇ ਪੰਜਵੀਂ ਵਾਰ ਵਿੰਗ ਵਾਕ ਕੀਤੀ ਅਤੇ ਆਕਾਸ਼ ਵਿਚ ਗੋਤਾ ਵੀ ਲਗਾਇਆ। ਇਸ ਮਗਰੋਂ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਇਹ ਉਸਦੀ ਹੁਣ ਤੱਕ ਦੀ ਪੰਜਵੀਂ ਵਿੰਗ ਵਾਕ ਸੀ। ਖ਼ਾਸ ਗੱਲ ਇਹ ਹੈ ਕਿ ਚੈਰਿਟੀ ਲਈ ਉਹਨਾਂ ਨੇ ਇਹ ਕਾਰਨਾਮਾ ਉਦੋਂ ਕੀਤਾ ਹੈ ਜਦੋਂ ਇਕ ਸਾਲ ਪਹਿਲਾਂ ਹੀ ਉਹਨਾਂ ਦੀ ਹਾਰਟ ਸਰਜਰੀ ਹੋਈ ਹੈ ਅਤੇ ਪੇਸਮੇਕਰ ਲੱਗਾ ਹੈ। ਉਹ ਆਰਥਾਰਾਈਟਸ ਨਾਲ ਵੀ ਪੀੜਤ ਹੈ। ਬੈਟੀ ਦੱਸਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਉਡਾਣ ਦੀ ਸਭ ਤੋਂ ਪਹਿਲੀ ਪ੍ਰੇਰਣਾ ਇੱਕ ਚਾਕਲੇਟ ਟੀਵੀ ਐਡ ਦੇਖ ਕੇ ਆਈ ਸੀ। ਉਸ ਮੁਤਾਬਕ ਮੈਂ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਸੀ ਕਿ ਇਸ ਉਮਰ ‘ਚ ਅਜਿਹਾ ਜੋਖਮ ਭਰਿਆ ਕੰਮ ਕਰ ਸਕਦੀ ਹਾਂ। ਇਸ ਤੋਂ ਪਹਿਲਾਂ ਬੈਟੀ ਆਈ.ਟੀ.ਵੀ. ਪਰਾਈਡ ਆਫ ਬ੍ਰਿਟੇਨ ਦਾ ਐਵਾਰਡ ਵੀ ਜਿੱਤ ਚੁੱਕੀ ਹੈ। ਵੱਖ ਵੱਖ ਚੈਰਿਟੀ ਸੰਸਥਾਵਾਂ ਲਈ £23000 ਪੌਂਡ ਵੀ ਇਕੱਤਰ ਕਰ ਚੁੱਕੀ ਹੈ। ਖਤਰਿਆਂ ਨਾਲ ਖੇਡਣ ਦਾ ਆਗਾਜ ਉਸਨੇ 87 ਸਾਲ ਦੀ ਉਮਰ ਵਿੱਚ ਕੀਤਾ ਸੀ। ਉਸਦਾ ਕਹਿਣਾ ਹੈ ਕਿ ਉਮਰ ਕਦੇ ਵੀ ਉਸ ਦੇ ਹੌਸਲੇ ਅੱਗੇ ਅੜਿੱਕਾ ਨਹੀਂ ਬਣੀ।

LEAVE A REPLY

Please enter your comment!
Please enter your name here