ਅੱਠਵੀਂ ਦੇ ਨਤੀਜਿਆਂ ਵਿੱਚ ਦਸ਼ਮੇਸ਼ ਸਕੂਲ ਦਾ ਦਬਦਬਾ — ਟਾਪ 5 ਵਿਦਿਆਰਥੀਆਂ ਨੇ ਬਣਾਇਆ ਕਾਮਯਾਬੀ ਦਾ ਨਵਾਂ ਇਤਿਹਾਸ
ਬਾਬਾ ਬਕਾਲਾ ਸਾਹਿਬ — (ਬਲਰਾਜ ਸਿੰਘ ਰਾਜਾ)
ਦਸ਼ਮੇਸ਼ ਪਬਲਿਕ ਸੀਨੀਅਰ ਸਕੂਲ ਦੇ ਅੱਠਵੀਂ ਜਮਾਤ ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਟਾਪ ਪੰਜ ਸਥਾਨ ਹਾਸਲ ਕੀਤੇ ਹਨ। ਇਸ ਸ਼ਾਨਦਾਰ ਉਪਲਬਧੀ ਨਾਲ ਸਕੂਲ ਦੇ ਮਾਣ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪਹਿਲਾ ਸਥਾਨ ਗੁਰਪ੍ਰੀਤ ਕੌਰ (ਪਿਤਾ: ਹਰਪਾਲ ਸਿੰਘ) ਨੇ 579/600 ਅੰਕ (96.4%) ਨਾਲ ਹਾਸਲ ਕਰਕੇ ਸਭ ਨੂੰ ਮਾਣ ਮਹਿਸੂਸ ਕਰਵਾਇਆ। ਦੂਜਾ ਸਥਾਨ ਅਰਮਾਨਦੀਪ ਕੌਰ (ਪਿਤਾ: ਪਵਨਪ੍ਰੀਤ ਸਿੰਘ) ਨੇ 567/600 ਅੰਕ (94.5%) ਨਾਲ ਪ੍ਰਾਪਤ ਕੀਤਾ। ਤੀਜਾ ਸਥਾਨ ਰੁਬਲਪ੍ਰੀਤ ਕੌਰ (ਪਿਤਾ: ਮਹਿੰਦਰ ਸਿੰਘ) ਨੇ 560/600 ਅੰਕ (93.3%) ਨਾਲ ਹਾਸਲ ਕੀਤਾ।
ਚੌਥੇ ਸਥਾਨ ‘ਤੇ ਮਨਪ੍ਰੀਤ ਕੌਰ (ਪਿਤਾ: ਸਰਬਜੀਤ ਸਿੰਘ) ਨੇ 559/600 ਅੰਕ (93.1%) ਪ੍ਰਾਪਤ ਕੀਤੇ, ਜਦਕਿ ਪੰਜਵਾਂ ਸਥਾਨ ਸਹਿਜਪ੍ਰੀਤ ਕੌਰ (ਪਿਤਾ: ਕੁਲਵਿੰਦਰ ਸਿੰਘ) ਨੇ 557/600 ਅੰਕ (92.8%) ਨਾਲ ਹਾਸਲ ਕੀਤਾ।
ਇਸ ਤੋਂ ਇਲਾਵਾ, ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਉੱਤਮ ਪ੍ਰਦਰਸ਼ਨ ਕਰਦੇ ਹੋਏ ਵਧੀਆ ਨਤੀਜੇ ਹਾਸਲ ਕੀਤੇ। ਕੁੱਲ 30 ਵਿਦਿਆਰਥੀਆਂ ਨੇ 70 ਤੋਂ 80% ਅੰਕ ਹਾਸਲ ਕੀਤੇ, 20 ਵਿਦਿਆਰਥੀਆਂ ਨੇ 80 ਤੋਂ 90% ਅੰਕ ਪ੍ਰਾਪਤ ਕੀਤੇ ਅਤੇ 15 ਵਿਦਿਆਰਥੀਆਂ ਨੇ 90 ਤੋਂ 100% ਅੰਕ ਹਾਸਲ ਕਰਕੇ ਸਕੂਲ ਦੀ ਸ਼ਾਨ ਵਧਾਈ।
ਇਸ ਮੌਕੇ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਕੁਲਬੀਰ ਸਿੰਘ ਮਾਨ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਹਰਵਿੰਦਰ ਕੌਰ ਜੀ ਵੱਲੋਂ ਟਾਪਰ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਅਟੁੱਟ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਨਤੀਜਾ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਕੂਲ ਦਾ ਸਮਰਪਿਤ ਅਤੇ ਮਿਹਨਤੀ ਸਟਾਫ ਵਿਦਿਆਰਥੀਆਂ ਦੀ ਸਫਲਤਾ ਦੇ ਪਿੱਛੇ ਇੱਕ ਮਜ਼ਬੂਤ ਸਤੰਭ ਵਜੋਂ ਖੜ੍ਹਾ ਹੈ, ਜਿਨ੍ਹਾਂ ਦੀ ਰਹਿਨੁਮਾਈ ਅਤੇ ਪ੍ਰੇਰਣਾ ਨਾਲ ਬੱਚੇ ਨਿੱਤ ਨਵੇਂ ਉੱਚਾਈਆਂ ਨੂੰ ਛੂਹ ਰਹੇ ਹਨ। ਸਕੂਲ ਵਿੱਚ ਦਿੱਤੀ ਜਾਣ ਵਾਲੀ ਗੁਣਵੱਤਾਪੂਰਨ ਸਿੱਖਿਆ ਅਤੇ ਨੈਤਿਕ ਮੁੱਲਾਂ ਦੀ ਸਿਖਲਾਈ ਹੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਦੀ ਕੁੰਜੀ ਹੈ।
ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਸਕੂਲ ਦੇ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਉੱਚ ਮਿਆਰਾਂ ਦੀ ਪ੍ਰਤੀਕ ਹਨ।







