ਕੇਂਦਰੀ ਮੰਤਰੀ ਜੀਤ ਰਾਮ ਮਾਂਜੀ ਤਰਫੋਂ ਮੁਹੰਮਦ ਕਮਾਲ ਪਰਵੇਜ਼ ਨੇ ਸੰਤਾ ਨਾਲ ਕੀਤੀ ਮਿਲਣੀ

0
12
ਬਾਬਾ ਬਕਾਲਾ ਸਾਹਿਬ,14,ਜੂਨ
ਕੇਂਦਰ ਵੱਲੋਂ ਇੱਕ 5 ਇੱਕ ਵਫਦ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੋਂਕ ਵਿਖੇ ਪਹੁੰਚਿਆਂ।
ਜਿਥੇਂ ਵਫਦ ‘ਚ ਸ਼ਾਮਲ ਐਨ.ਡੀ.ਏ. ਦੇ ਆਗੂਆਂ ਨੇ ਮੱਥਾ ਟੇਕਿਆਂ ਉੁਥੇਂ ਹੀ ਟਕਸਾਲ ਵਿਖੇ ਵੀ ਗੁਪਤ ਮੀਟਿੰਗ ਹੋਈ।
ਪ੍ਰਾਪਤ ਵਸੀਲਿਆਂ ਤੋਂ ਜਾਣਕਾਰੀ ਅਨੁਸਾਰ ਹਿੰਦੋਸਤਾਨ ਆਵਾਮ ਮੌਰਚਾ ਦੇ ਕੇਂਦਰੀ ਲੀਡਰ ਅਤੇ ਕੇਂਦਰੀ ਮੰਤਰੀ ਸ਼੍ਰੀ ਜੀਤ ਰਾਮ ਮਾਂਜੀ ਵੱਲੋਂ ਭੇਜੇ ਵਫਦ ਨੇ ਅੱਜ ਦਮਦਮੀਂ ਟਕਸਾਲ ਜੱਥਾ ਭਿੰਡਰਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ।
2 ਘੰਟੇਂ ਚੱਲੀ ਮੀਟਿੰਗ ਤੋਂ ਬਾਅਦ ਪ੍ਰੈਸ ਦੇ ਰੂੀ-ਬ-ਰੂ ਹੁੰਦਿਆਂ ਹਮ ਦੇ ਕੇਂਦਰੀ ਆਗੂ ਨੇ ਮੁਹੰਮਦ ਕਮਾਲ ਪਰਵੇਜ਼ ਨੇ ਦੱਸਿਆ ਕਿ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਅੱਜ ਇਥੇਂ ਸਾਡੀ ਮੀਟਿੰਗ ਦਾ ਪ੍ਰਬੰਧ ਕਰਵਾਇਆ ਹੈ। ਉਹਨਾ ਨੇ ਦੱਸਿਆ ਕਿ ਅਸੀਂ ਇਥੇਂ
ਸਿੱਖ ਸਮਾਜ ਨੂੰ ਦਰਪੇਸ਼ ਚੁਣੌਤੀਆਂ ਅਤੇ ਕੇਂਦਰੀ ਦਖਲ਼ ਨਾਲ ਉਹਨਾ ਦੇ ਕੀਤੇ ਜਾਣ ਵਾਲੇ ਹੱਲ ਨਾਲ ਸਬੰਧਿਤ ਮੁੱਦਿਆਂ ਤੇ ਡੂੰਘੀਆਂ ਵਿਚਾਂਰਾਂ ਕਰਨ ਲਈ ਦਮਦਮੀਂ ਟਕਸਾਲ ਚੌਂਕ ਮਹਿਤਾ ਜੱਥਾ ਭਿੰਡਰਾ ਦੇ ਮੌਜੂਦਾ ਮੁੱਖੀ ਸੰਤ ਮਹਾਪੁਰਖ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਸਹਿਚਾਰਕ ਤੌਰ ‘ਤੇ ਮੁਲਾਕਾਤ ਕੀਤੀ ਹੈ।
ਐਨ.ਡੀ.ਏ.’ਚ ਭਾਈਵਾਲ ਧਿਰ ‘ਹਮ’ ਦੇ ਕੌਮੀਂ ਯੂਥ ਆਗੂ ਮੁਹੰਮਦ ਕਮਾਲ ਪਰਵੇਜ਼ ਨੇ ਅੱਜ ਇਥੇਂ ਉਚੇਚੇ ਤੌਰ ‘ਤੇ ਇਹ ਖੁਲਾਸਾ ਕੀਤਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਦੈ ਕੈਬਨਿਟ ‘ਚ ਸ੍ਰੀ ਜੀਤ ਰਾਮ ਮਾਂਜੀ ਨੇ ਮੈਂਨੂੰ ਪਹਿਲੀ ਵਾਰ ਪੰਜਾਬ ਭੇਜ ਕੇ ਇਥੋਂ ਦੀ ਸਥਿਤੀ ਪ੍ਰਸਥਿਤੀ ਦਾ ਜਾਇਜ਼ਾ ਲੈਣ ਅਤੇ ਕੇਂਦੀ ਯੋਜਨਾਵਾਂ ਨੂੰ ਲੈਕੇ ਪੰਜਾਬ ‘ਚ ਸਟੇਟਸ ਦਾ ਪਤਾ ਕਰਨ ਲਈ ਪੰਜਾਬ ਭੇਜਿਆ ਹੈ।
ਉਹਨਾ ਨੇ ਕਿਹਾ ਕਿ ਜੀਤ ਰਾਮ ਮਾਂਜੀ ਕੇਂਦਰੀ ਵਜ਼ੀਰ ਬਹੁਤਿ ਜਲਦ ਹੀ ਪੰਜਾਬ ਦੌਰੇ ਤੇ ਆ ਰਹੇ ਹਨ।ਉਹਨਾ ਨੇ ਇਹ ਜ਼ਿਕਰ ਜਰੂਰ ਕੀਤਾ ਹੈ ਕਿ ਉਹ ਪੰਜਾਬ ‘ਚ ਹਿੰਦੋਸਤਾਨ ਆਵਾਮ ਮੌਰਚੇ ਦੀ ਸ਼ੁਰੂਆਤ ਮੌਕੇ ਗਿਆਨੀ ਹਰਨਾਮ ਸਿੰਘ ਖਾਲਸਾ ਪਾਸੋਂ ਆਸ਼ਿਰਵਾਦ ਅਤੇ ਸ਼ੁੱਭ ਕਾਮਨਾਵਾਂ ਪ੍ਰਾਪਤ ਕਰਨ ਪਹੁੰਚੇ ਹਾਂ,ਜਿਥੇਂ ਸਾਡਾ ਬਹੁਤ ਮਾਣ ਸਤਿਕਾਰ ਹੋਇਆ ਹੈ।
 ਦਮਦਮੀਂ ਟਕਸਾਲ ਚੌਂਕ ਮਹਿਤਾ ਜੱਥਾ ਭਿੰਡਰਾ ਦੇ ਮੌਜੂਦਾ ਮੁੱਖੀ ਸੰਤ ਮਹਾਪੁਰਖ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਗੁਰੁ ਘਰ ਅਤੇ ਟਕਸਾਲ ‘ਚ ਕੋਈ ਵੀ ਮਹਿਮਾਨ ਕਿਸੇ ਵੇਲੇ ਵੀ ਆਕੇ ਗੁਰੁ ਘਰ ਤੋਂ ਬਖਸਿਸ਼ਾ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਪ੍ਰਧਾਨ ਯੂਥ ਵਿੰਗ ਪੰਜਾਬ ਸ੍ਰ ਕੁਲਦੀਪ ਸਿੰਘ ਅਟਵਾਲ,ਲਵਜੀਤ ਸਿੰਘ,ਮਨਮੀਤ ਸਿੰਘ ਦਿੱਲੀ,ਅਕਾਸ਼ ਸਿੰਘ ਅਤੇ ਬਾਬਾ ਸੁਖਜੀਤ ਨਾਥ ਪੰਜਾਬ ਪ੍ਰਧਾਨ ਸੰਤ ਸਮਾਜ ਰਾਸ਼ਟਰੀ ਹਿੰਦੂ ਯੁਵਾ ਵਾਇਨੀ ਅਖਾੜਾ,ਹਰਸ਼ਦੀਪ ਸਿੰਘ ਰੰਧਾਵਾ ਚੇਅਰਮੈਨ ਦਸ਼ਮੇਸ਼ ਹੈਰੀਟੇਜ਼ ਵਿਿਦਅਕ ਸੰਸਥਾਂਵਾਂ, ਭਾਈ ਅਵਤਾਰ ਸਿੰਘ ਬੁੱਟਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here