ਆਤਮ ਪਬਲਿਕ ਸਕੂਲ ਪੁੱਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ

0
11
ਆਤਮ ਪਬਲਿਕ ਸਕੂਲ ਪੁੱਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ
ਪੰਜਾਬ ਮਿਊਜ਼ੀਅਮ ਦੇ ਉਪਰਾਲੇ ਅਤੇ ਸਕੂਲ ਦੀ ਸਿੱਖਿਆ ਪ੍ਰਣਾਲੀ ਦੀ ਕੀਤੀ ਭਰਪੂਰ ਸ਼ਲਾਘਾ
ਅੰਮ੍ਰਿਤਸਰ, 4 ਜੁਲਾਈ :-
ਮਰਹੂਮ ਸ਼ਾਇਰ ਦੇਵ ਦਰਦ ਦੁਆਰਾ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਥਾਪਿਤ ਕੀਤੇ ਪੰਜ ਆਬ ਮਿਊਜ਼ਿਅਮ ਦਾ ਦੌਰਾ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ  ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਡਾ. ਅਮਰਪਾਲ ਸਿੰਘ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੰਗੀਤਾ ਤੂਰ ਸਮੇਤ ਕੀਤਾ  ਅਤੇ ਸਦੀਆਂ ਪੁਰਾਣੀਆਂ ਬੇਸ਼ਕੀਮਤੀ ਹੱਥ ਲਿਖਤਾਂ, ਸੋਨੇ ਚਾਂਦੀ ਦੇ ਗਹਿਣੇ, ਸਿੱਖ ਰਾਜ ਅਤੇ ਭਾਰਤ ਤੇ ਰਾਜ ਕਰਦੀਆਂ ਰਹੀਆਂ ਵਖ ਵਖ ਸਲਤਨਤਾਂ ਦੇ ਸਿੱਕੇ, ਅਸ਼ਰਫੀਆਂ ਤੇ ਹੋਰ ਪੁਰਾਤਨ ਸਮਾਨ ਗਹਿਰੀ ਦਿਲਚਸਪੀ ਨਾਲ ਵੇਖਿਆ ਅਤੇ ਪ੍ਰੰਬਧਕਾਂ ਦੀ ਸਰਾਹਨਾ ਕੀਤੀ ।
  ਪੰਜ ਆਬ ਮਿਊਜ਼ਿਮ ਦੇ ਆਗੂ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਚੇਅਰਮੈਨ ਸ੍ਰ ਅਮਰਪਾਲ ਸਿੰਘ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ ਜਦਕਿ ਸਕੂਲ ਪ੍ਰਿੰ ਅੰਕਿਤਾ ਸਹਿਦੇਵ ਨੇ ਸਕੂਲ ਵਲੋਂ ਜੀ ਆਇਆਂ ਕਿਹਾ।  ਇਸ ਮੌਕੇ ਸ੍ਰੀ ਦੀਪ ਦੇਵਿੰਦਰ ਸਿੰਘ,  ਦਵਿੰਦਰ ਸਿੰਘ ਦੀ ਮੌਜੂਦਗੀ ਵਿਚ
  ਸ੍ਰੀਮਤੀ ਕੋਮਲ ਸਹਿਦੇਵ, ਵਾਈਸ ਪ੍ਰਿੰਸੀਪਲ ਸ੍ਰੀ ਸੁਭਾਸ਼ ਚੰਦਰ ਅਤੇ ਸੀਨੀਅਰ ਅਧਿਆਪਕਾਂ ਅਤੇ ਐਨ.ਸੀ.ਸੀ. ਕੈਡਿਟਾਂ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਵੀ ਪੂਰੇ ਉਤਸ਼ਾਹ ਨਾਲ ਮਹਿਮਾਨਾ ਦਾ ਸਨਮਾਨ ਕੀਤਾ।
ਡਾ. ਅਮਰਪਾਲ ਸਿੰਘ ਨੇ ਸਕੂਲ ਵਿੱਚ ਸਥਾਪਿਤ ਵਿਲੱਖਣ ‘ਪੰਜਾਬ ਮਿਊਜ਼ੀਅਮ’ ਦਾ ਦੌਰਾ ਕਰਦਿਆਂ ਕਿਹਾ ਕਿ ਸਕੂਲ ਦੇ ਸੰਸਥਾਪਕ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਮਰਹੂਮ ਦੇਵ ਦਰਦ ਜੀ ਦੀ ਸੋਚ ਨੂੰ ਸਾਕਾਰ ਕਰਦਾ ਇਹ ਮਿਊਜ਼ੀਅਮ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਇਸ ਵਿਰਾਸਤ ਨੂੰ ਸਾਂਭਣ ਅਤੇ ਅੱਗੇ ਵਧਾਉਣ ਲਈ ਸ੍ਰੀ ਪ੍ਰਤੀਕ ਸਹਿਦੇਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਚੇਅਰਮੈਨ ਨੇ ਸਕੂਲ ਵੱਲੋਂ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਦੇਣ ਦੇ ਉਪਰਾਲਿਆਂ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਆਤਮ ਪਬਲਿਕ ਸਕੂਲ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦਾ ਮਹੱਤਵਪੂਰਨ ਕਾਰਜ ਕਰ ਰਿਹਾ ਹੈ।
ਉਨ੍ਹਾਂ ਸਕੂਲ ਪ੍ਰਬੰਧਕਾਂ ਦੀ ਦੂਰਅੰਦੇਸ਼ੀ, ਸਮਰਪਣ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਵੀ ਕੀਤੀ।

LEAVE A REPLY

Please enter your comment!
Please enter your name here