ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ

0
7
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ
    ਅਸ਼ੋਕਪੁਰੀ (ਬਰਨਾਲਾ) , 4 ਜੁਲਾਈ
ਆਲ ਇੰਡੀਆ ਬੀਐਸਐਨਐਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਸੈਮੀਨਾਰ ਮਿਤੀ 30 ਜੂਨ 2026 ਨੂੰ ਸੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਸੰਗਰੂਰ ਵਿਖੇ ਕਰਵਾਇਆ ਗਿਆ।
      ਸੈਮੀਨਾਰ ਦੀ ਸ਼ੁਰੂਆਤ ਇਸ ਮਹੀਨੇ ਸਦੀਵੀ ਵਿਛੋੜਾ ਦੇ ਗਏ ਗੁਲਜਾਰ ਸਿੰਘ ਜੇਈ ਅਤੇ ਸ਼ਿੰਗਾਰਾ ਸਿੰਘ ਫੋਨ ਮਕੈਨਿਕ ਦੇ ਵੱਡੇ ਭਰਾਤਾ ਜੋ ਕਿ ਬੈਂਕ ਵਿੱਚ ਮੈਨੇਜਰ ਦੇ ਤੌਰ ਤੇ ਰਿਟਾਇਰ ਹੋਏ ਸਨ ਉਹਨਾਂ ਦੀ ਮੌਤ ਅਤੇ ਉੱਘੇ ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ( ਫ਼ਿਲਮੀ ਕਲਾਕਾਰ ਗੁਰਪ੍ਰੀਤ ਭੰਗੂ ਦੇ ਪਤੀ ) ਦੀ ਮੌਤ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਅਤੇ  ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।
         ਸ੍ਰੀ ਸਾਧਾ ਸਿੰਘ ਵਿਰਕ ਨੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਫਲਸਫੇ ਅਤੇ ਕੁਰਬਾਨੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
           ਹੈਲਪ ਪੇਜ ਇੰਡੀਆ ਦੁਆਰਾ ਸੰਚਾਲਤ ਐਲਡਰ ਬਜ਼ੁਰਗਾਂ ਦੀ ਰਾਸ਼ਟਰੀ ਹੈਲਪਲਾਈਨ – ਐਲਡਰਲਾਈਨ ਪੰਜਾਬ
  ਦੇ ਫੀਲਡ ਰਿਸਪੌਂਸ ਲੀਡਰ ਮੈਡਮ ਪੂਜਾ ਦੇਵੀ ਨੇ ਆਪਣੀ ਸੰਸਥਾ ਵੱਲੋਂ 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਦੀਆਂ ਸਮਾਜਿਕ,ਆਰਥਿਕ ਅਤੇ ਸਰੀਰਕ ਸਮੱਸਿਆਵਾਂ ਸਬੰਧੀ ਉਹਨਾਂ ਨੂੰ ਕਨੂੰਨੀ ਜਾਗਰੂਕਤਾ ਅਤੇ ਹੋਰ ਸੁਖ ਸਹੂਲਤਾਂ ਪ੍ਰਦਾਨ ਕਰਨ ਬਾਰੇ ਆਪਣੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਬਹੁਤ ਵਿਸਥਾਰ ਪੂਰਵਕ ਅਤੇ ਸਰਲ ਭਾਸ਼ਾ ਵਿੱਚ ਜਾਣਕਾਰੀ ਦਿੱਤੀ । ਉਨ੍ਹਾਂ ਨੇ ਇਸ ਨੇਕ ਕਾਰਜ ਲਈ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਹਿਯੋਗ ਦੇਣ ਅਤੇ ਲੋੜਵੰਦ ਬਜ਼ੁਰਗਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਾਸਤੇ ਬੇਨਤੀ ਕੀਤੀ। ਜਿਲਾ ਕਾਰਜਕਾਰਨੀ ਵੱਲੋਂ ਮੈਡਮ ਪੂਜਾ ਦੇਵੀ ਨੂੰ ਮੁਮੈਂਟੋ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੀਆਂ ਸੇਵਾਵਾਂ ਦੀ ਸਲਾਘਾ ਕੀਤੀ।
           ਸ੍ਰੀ ਸ਼ਾਮ ਸੁੰਦਰ ਕੱਕੜ ਨੇ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਬਰਸੀ ਦੇ ਮੌਕੇ ਉਸ ਸਮੇਂ ਦੇ ਹਾਲਾਤ  ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦੱਸਿਆ। ਉਹਨਾਂ ਨੇ ਪਟਿਆਲਾ ਵਿਖੇ ਬਿਜਲੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਧਰਨੇ ਉੱਤੇ ਪੁਲਿਸ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਹਨਾਂ ਬੇਰੁਜ਼ਗਾਰਾਂ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ  ਵਾਅਦੇ ਕੀਤੇ ਗਏ ਸਨ   ਉਹ ਇਹਨਾਂ ਦੀਆਂ ਮੰਗਾਂ ਦੀ ਪੂਰਤੀ ਕਰਕੇ ਪੂਰੇ ਕੀਤੇ ਜਾਣ।
     ਸ੍ਰੀ ਰਘਵੀਰ ਸਿੰਘ ਛਾਜਲੀ ਨੇ ਬੀਐਸਐਨਲ ਦੇ 1269 ਕਰੋੜ ਦੇ ਤਿਮਾਹੀ ਘਾਟੇ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਹ ਘਾਟਾ ਸਿਰਫ਼ ਅਕੜਿਆ ਦਾ ਹੇਰ ਫੇਰ ਹੈ ਕਿਓਂਕਿ ਪਿੱਛਲੇ ਸਾਲ ਇਸੇ ਤਿਮਾਹੀ ਦੌਰਾਨ 280 ਕਰੋੜ ਦਾ ਪ੍ਰੋਫਿਟ ਦਿਖਾਇਆ ਗਿਆ ਸੀ ਜਿਸ ਤੋਂ ਸਾਫ ਜਾਹਿਰ ਹੈ ਕਿ ਬੀਐਸਐਨਲ ਮੈਨੇਜਮੈਂਟ ਤੀਜੀ ਪੇ ਰਵੀਜ਼ਨ ਅਤੇ ਹੋਰ ਭਤਿਆਂ ਤੋਂ ਆਪਣਾ ਪੱਲਾ ਝਾੜ ਰਹੀ ਹੈ ਅਸਲ ਵਿੱਚ ਨਾ ਤਾਂ ਰੈਵਨਿਊ ਘਟਿਆ ਹੈ ਅਤੇ ਨਾ ਹੀ ਪਿਛਲੇ ਸਾਲ ਵਧਿਆ ਸੀ। ਉਹਨਾਂ ਨੇ 12 ਜੂਨ 2026 ਨੂੰ AUAB ਵੱਲੋਂ ਪ੍ਰਸਤਾਵਿਤ ਦਿੱਲੀ ਕੂਚ ਨੂੰ ਤਾਰਪੀਡੋ ਕਰਨ ਸਬੰਧੀ ਬੀਐਸਐਨਐਲ ਮੈਨੇਜਮੈਂਟ ਦੀ ਚਲਾਕੀ ਬਾਰੇ ਦੱਸਿਆ ਕਿ ਕਿਵੇਂ ਮਨਜਮੈਂਟ ਨੇ ਨੌਨ ਐਗਜਿਕਯੂਟਿਵ ਦੀ ਮੇਂਬਰ ਵੇਰੀਫਿਕੇਸ਼ਨ ਦਾ ਬਹਾਨਾ ਬਣਾ ਕੇ ਇੱਕ ਮੀਟਿੰਗ ਦੇ ਕੇ ਇਸ ਨੂੰ ਮੁਲਤਵੀ ਕਰਵਾ ਦਿੱਤਾ.
      ਜ਼ਿਲਾ ਸਕੱਤਰ ਸ੍ਰੀ ਅਸ਼ਵਨੀ ਕੁਮਾਰ ਨੇ ਯੂਨੀਅਨ ਦੇ ਹਿਸਾਬ ਕਿਤਾਬ ਦਾ ਵੇਰਵਾ ਸਦਨ ਸਾਹਮਣੇ ਰੱਖਿਆ ਅਤੇ ਅਤੇ ਜੂਨ ਮਹੀਨੇ ਦੌਰਾਨ ਪੈਨਸ਼ਨਰ ਸਾਥੀਆਂ ਦੇ ਮੈਡੀਕਲ ਬਿਲਾਂ ਅਤੇ ਹੋਰ ਸੇਵਾਵਾਂ ਦੇਣ ਸਬੰਧੀ ਆਪਣੀ ਟੀਮ ਵੱਲੋਂ ਦਿੱਤੇ ਗਏ ਯੋਗਦਾਨ ਦਾ ਵੇਰਵਾ ਦਿੱਤਾ। ਉਨਾਂ ਨੇ ਉਹਨਾਂ ਸਾਥੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਪੈਨਸ਼ਨਰ ਸਾਥੀਆਂ ਅਤੇ ਫੈਮਿਲੀ ਪੈਨਸ਼ਨਰ ਦੇ ਘਰ ਘਰ ਜਾ ਕੇ ਉਹਨਾਂ ਦੇ ਦੁੱਖ ਤਕਲੀਫ ਸੁਣੇ ਅਤੇ ਮੌਕੇ ਤੇ ਉਹਨਾਂ ਦੇ ਨਿਪਟਾਰੇ ਲਈ ਯਤਨ ਕੀਤੇ।
      ਜੂਨ ਮਹੀਨੇ ਦੌਰਾਨ ਗਲੋਬਲ ਸਿਖਸ ਸੰਸਥਾ ਵੱਲੋਂ ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਦੌਰਾਨ ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਨੂੰ ਸਨਮਾਨਿਤ ਕਰਨ ਦਾ ਜਿਕਰ ਕੀਤਾ ਅਤੇ ਅੱਗੇ ਤੋਂ ਵੀ ਇਸ ਤਰਾਂ ਦੇ ਕਲਿਆਣਕਾਰੀ ਕਾਰਜ ਕਰਨ ਲਈ ਆਪਣੀ ਐਸੋਸੀਏਸ਼ਨ ਦੀ ਵਚਨਬੱਧਤਾ ਨੂੰ ਦੁਹਰਾਇਆ।
     ਸ੍ਰੀ ਪੀਸੀ ਬਾਘਾ ਨੇ ਸੁਪਰੀਮ ਕੋਰਟ ਸੀਨੀਅਰ ਸੀ ਜੇ ਆਈ ਮਿਸਟਰ ਸੂਰੀਆ ਕਾਂਤ ਵੱਲੋਂ ਇੱਕ ਵਿਵਾਦਤ ਬਿਆਨ ਦੇਣ ਕਾਰਨ ਹੋਂਦ ਵਿੱਚ ਆਈ ਕੋਕਰੋਚ ਜਨਤਾ ਪਾਰਟੀ   ਬਾਰੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਜੱਜ ਸਾਹਿਬ ਵੱਲੋਂ ਹੀ ਕਿਹਾ ਗਿਆ ਸੀ । ਕਿ ਲਾਲ ਝੰਡੇ ਵਾਲਿਆਂ ਨੇ ਸਾਰਾ ਕੰਮ ਖਰਾਬ ਕੀਤਾ ਹੋਇਆ ਹੈ ਅਤੇ ਨੌਜਵਾਨਾਂ ਨੂੰ ਵਰਗਲਾ ਕੇ ਨਜਾਇਜ ਧਰਨੇ ਲਾਉਂਦੇ ਹਨ। ਇਸ ਤਰ੍ਹਾਂ ਦੀਆਂ ਅਹਿਮ ਸ਼ਖਸ਼ੀਅਤਾਂ ਨੂੰ ਇਸ ਤਰ੍ਹਾਂ ਦੇ ਘਟੀਆ ਬਿਆਨ ਦੇ ਕੇ ਮਾਹੌਲ ਨਹੀਂ ਵਿਗਾੜਨਾ ਚਾਹੀਦਾ। ਸ੍ਰੀ ਬਾਘਾ ਨੇ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਗਾ ਕੇ ਮਾਹੌਲ ਵਿੱਚ ਭਗਤੀ ਰੰਗ ਭਰਿਆ ਜਿਸ ਦੀ ਹਾਜ਼ਰ ਸਾਥੀਆਂ ਵੱਲੋਂ ਭਰਭੂਰ ਸ਼ਲਾਘਾ ਕੀਤੀ ਗਈ।
      ਸ੍ਰੀ ਸਾਧਾ ਸਿੰਘ ਵਿਰਕ ਨੇ ਸੀਜੀਐਚ ਐਸ ਦੇ ਤਜਵੀਜ ਸ਼ੁਦਾ ਪਟਿਆਲਾ ਵੇਲਨੈਸ ਸੈਂਟਰ ਦੀ ਪ੍ਰਗਤੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਅਤੇ 24 ਜੂਨ ਨੂੰ ਚੰਡੀਗੜ੍ਹ ਵਿਖੇ ਜੇਡ ਏਸੀ ਦੀ ਮੀਟਿੰਗ ਵੇਰਵੇ ਦੱਸੇ ਅਤੇ ਜ਼ੈਡ ਏਸੀ ਵੱਲੋਂ ਲੁਧਿਆਣਾ ਵਿਖੇ ਵੈਲਸ ਸੈਂਟਰ ਮਨਜ਼ੂਰ ਕਰਾਉਣ ਲਈ ਕੀਤੀ ਗਈ ਮੰਗ ਦੀ ਭਰਪੂਰ ਸਲਾਘਾ ਕੀਤੀ। ਉਨਾਂ ਨੇ ਸੀਜੀਐਚਐਸ ਬੈਨੀਫਿਸ਼ਰੀ ਨੂੰ ਸਰਜਰੀ ਕਰਾਉਣ ਸਬੰਧੀ ਪੈਨਲ ਹਸਪਤਾਲ ਵੱਲੋਂ ਦਿੱਤੀ ਗਈ ਸਲਾਹ ਬਾਰੇ ਕਿਸੇ ਹੋਰ ਹਸਪਤਾਲ ਨਾਲ ਰਾਬਤਾ ਕਰਕੇ ਕਨਫਰਮ ਕਰਨਾ ਚਾਹੀਦਾ ਹੈ ਕਿ ਕੀ ਇਹ ਸਰਜਰੀ ਜਰੂਰੀ ਹੈ ਜਾਂ ਨਹੀਂ ਤਾਂ ਹੀ ਕੋਈ ਫੈਸਲਾ ਲਿਆ ਜਾਵੇ ਕਿਉਂਕਿ ਕੁਝ ਸੀਜੀਐਚਐਸ ਐਮਪੈਨਲਡ ਹਸਪਤਾਲ ਬਹੁਤ ਜਲਦੀ ਸਰਜਰੀ ਸਬੰਧੀ ਸਲਾਹ ਦਿੰਦੇ ਹਨ ਜਿਸ ਨੂੰ ਕਿ ਟਾਲਿਆ ਜਾ ਸਕਦਾ ਹੈ.
       ਸ਼੍ਰੀ ਬਲਦੇਵ ਸਿੰਘ ਠੁੱਲੇਵਾਲ ਨੇ ਆਪਣੀ ਪਤਨੀ ਦੇ ਇਲਾਜ ਦੌਰਾਨ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸਹਿਯੋਗ ਦੀ ਭਰਪੂਰ ਸਰਾਹਣਾ ਕੀਤੀ.
                ਸ੍ਰੀ ਵੀਕੇ ਮਿੱਤਲ ਨੇ ਸੰਗਰੂਰ ਪੈਨਸ਼ਨਾਂ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਉਮਰ ਵਿੱਚ ਸਾਨੂੰ ਇੱਕ ਦੂਜੇ ਦੀ ਸਹਾਇਤਾ ਕਰਕੇ ਆਪਣਾ ਦਾਇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ ਜਿਸ ਨਾਲ ਸਾਨੂੰ ਮਾਨਸਿਕ ਤ੍ਰਿਪਤੀ ਮਿਲਦੀ ਹੈ. ਉਹਨਾਂ ਨੇ ਇੱਕ ਗੀਤ ਬਹੁਤ ਹੀ ਵਧੀਆ ਅੰਦਾਜ਼ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗ਼ਧ ਕੀਤਾ.
      ਲੋਕ ਗਾਇਕ ਬਹਾਦਰ ਸਿੰਘ ਮਲੇਰ ਕੋਟਲਾ ਨੇ ਇੱਕ ਲੋਕ ਗੀਤ ਸੁਣਾ ਕੇ ਖੂਬ ਰੰਗ ਬੰਨਿਆ.
      ਸੈਮੀਨਾਰ ਵਿੱਚ ਭਾਵੇਂ ਸ਼੍ਰੀ ਸੁਰਿੰਦਰ ਪਾਲ ਕਿਸੇ ਪਰਿਵਾਰਿਕ ਰੁਝੇਵੇਂ ਕਾਰਣ ਨਹੀਂ ਪਹੁੰਚ ਸਕੇ ਪ੍ਰੰਤੂ ਉਨ੍ਹਾਂ ਵੱਲੋਂ ਭੇਜੇ ਗਏ ਪ੍ਰਸਤਾਵ ਸਦਨ ਵਿੱਚ ਵਿਚਾਰੇ ਗਏ.
   ਇਸ ਮਹੀਨੇ ਜਨਮ ਦਿਨ ਅਤੇ ਵਿਆਹ ਵਰੇਗੰਡ ਵਾਲੇ ਪੈਨਸ਼ਨਰ ਸਾਥੀਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ.
     ਮੰਚ ਸੰਚਾਲਨ ਸ੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ.
     ਅੱਤ ਦੀ ਗਰਮੀ ਦੇ ਬਾਵਜੂਦ 75 ਪੈਨਸ਼ਨਰ ਸਾਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ ਅਤੇ ਵਿਚਾਰੇ ਗਏ ਮੁੱਦਿਆਂ ਅਤੇ  ਸਮੱਸਿਆਵਾਂ ਕਰਕੇ ਇਹ ਸੈਮੀਨਾਰ ਬਹੁਤ ਸਫਲ ਰਿਹਾ.

LEAVE A REPLY

Please enter your comment!
Please enter your name here