ਮਾਨਸਾ, 12 ਅਗਸਤ:
(ਡਾ ਸੰਦੀਪ ਘੰਡ) ਬਿੱਗਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਸਮਾਜ ਸੇਵੀ ਸਵ.ਸ਼੍ਰੀ ਪ੍ਰਸ਼ੋਤਮ ਲਾਲ ਗੋਇਲ ਮੈਬਰ ਵਾਇਸ ਆਫ ਮਾਨਸਾ ਦੀ ਯਾਦ ਨੂੰ ਸਮਰਪਿਤ ਬਜ਼ੁਰਗਾਂ ਅਤੇ ਦਿਿਵਆਂਗ ਵਿਅਕਤੀਆਂ ਲਈ ਲੋੜੀਂਦੇ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਇੱਕ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਗਊਸ਼ਾਲਾ ਭਵਨ ਮਾਨਸਾ ਵਿਖੇ ਲਗਾਇਆ ਗਿਆ। ਕੈਂਪ ਵਿੱਚ 100 ਤੋਂ ਵੱਧ ਲੋੜਵੰਦਾਂ ਨੇ ਆਪਣੇ ਨਾਮ ਦਰਜ ਕਰਵਾਏ।
ਕੈਂਪ ਦੇ ਪ੍ਰਬੰਧਕ ਮਨਿੰਦਰ ਸਿੰਗਲਾ,ਸੋਰਵ ਗੋਇਲ ਨੇ ਦੱਸਿਆ ਕਿ ਕੈਂਪ ਦੌਰਾਨ ਵੀਲਚੇਅਰ, ਕਮੋਡ ਕੁਰਸੀ, ਸੁਣਨ ਵਾਲੀ ਮਸ਼ੀਨ, ਫੋੜੀਆਂਾਂ, ਤੁਰਨ ਵਾਲੀ ਸੋਟੀ, ਸਰਵਾਈਕਲ ਕਾਲਰ, ਕਮਰ ਦੀ ਬੈਲਟ, ਰੀੜ੍ਹ ਦੀ ਹੱਡੀ ਲਈ ਬੈਲਟ, ਗੋਡਿਆਂ ਦੇ ਕੈਪ, ਬੈਠਣ ਵਾਲੀ ਛੜੀ ਸਮੇਤ ਹੋਰ ਸਹਾਇਕ ਉਪਕਰਨਾਂ ਲਈ ਰਜਿਸਟ੍ਰੇਸ਼ਨ ਕੀਤੀ ਗਈ।ਉਹਨਾਂ ਇਹ ਵੀ ਦੱਸਿਆ ਕਿ ਇਹ ਉਪਕਰਨ ਭਾਰਤ ਸਰਕਾਰ ਦੀ ਏ.ਡੀ.ਆਈ.ਪੀ. ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਏ ਜਾਣਗੇ, ਜਿਸ ਵਿੱਚ ਆਸਰਾ ਮਾਨਸਾ** ਅਤੇ ਮਨੂ ਆਸਰਾ ਬਰੇਟਾਾ ਦਾ ਸਹਿਯੋਗ ਰਹੇਗਾ।
ਇਸ ਮੌਕੇ ਸਵ. ਸ਼੍ਰੀ ਪ੍ਰਸ਼ੋਤਮ ਲਾਲ ਗੋਏਲ ਦੇ ਸਮਾਜਿਕ ਯੋਗਦਾਨ ਨੂੰ ਯਾਦ ਕਰਦਿਆਂ ਡਾ ਜਨਕ ਰਾਜ ਸਿੰਗਲਾ ਵਾਇਸ ਆਫ ਮਾਨਸਾ ਪ੍ਰਧਾਨ,ਡਾ ਸੰਦੀਪ ਘੰਡ ਐਡਵੋਕੇਟ ਚੈਅਰਮੇਨ ਸਿੱਖਿਆ ਕਲਾ ਮੰਚ ਮਾਨਸਾ,ਬੀਝੇਪੀ ਆਗੂ ਮੁਨੀਸ਼ ਬੱਬੀ ਦਾਨੇਵਾਲੀਆ,ਫਿਲਮੀ ਕਲਾਕਾਰ ਸੁਖਦੀਪ ਸੁੱਖੀ ਖਿਆਲਾਕਲਾਂ,ਨਵੇਂ ਦਿਸਹਦੇ ਪ੍ਰਧਾਨ ਹਰਦੀਪ ਸਿੱਧੂ,ਨਿਤਨ ਬਾਂਸਲ,ਹਿਮਾਸ਼ੂ ਗੋਇਲ ਨੇ ਕਿਹਾ ਕਿ ਉਹ ਇੱਕ ਸਫਲ ਉਦਯੋਗਪਤੀ ਹੋਣ ਦੇ ਨਾਲ-ਨਾਲ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਰਹੇ ਅਤੇ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹੇ। ਉਨ੍ਹਾਂ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਕੈਂਪ ਦੀ ਅਗਵਾਈ ਕਰਦਿਆਂ ਬਿੱਗ ਹੋਪ ਫਾਊਡੇਸ਼ਨ ਦੇ ਮਨਿੰਦਰ ਸਿੰਗਲਾ,ਨਵੀ ਕੂਲਹੇਰੀ,ਡਿੰਪਲ ਫਰਵਾਹੀ,ਸੁਖਚੇਨ ਸੁੱਖਾ ਅੰਦਾਜ ਫਲੈਕਸ,ਸੁੱਖਾ ਫਫੜੇ ਭਾਈਕੇ ਨੇ ਕਿਹਾ ਕਿ ਉਹਨਾਂ ਦੀ ਸੰਸ਼ਥਾ ਦਾ ਟੀਚਾ ਹੈ ਕਿ ਮਾਨਸਾ ਅਤੇ ਇਸ ਦੇ ਨਾਲ ਲੱਗਦੇ ਜਿਿਲਆਂ ਵਿੱਚ ਵੀ ਕੋਈ ਲੋੜਵੰਦ ਸਹਾਇਕ ਉਪਕਰਨ ਤੋਂ ਵਾਝਾਂ ਨਾ ਰਹੇ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਨੂੰ ਵੀ ਇਹ ਉਪਕਰਨ ਚਾਹੀਦਾ ਹੋਵੇ ਉਹ ਉਹਨਾਂ ਨਾਲ ਸਪਰੰਕ ਕਰ ਸਕਦਾ ਹੈ ਅਤੇ ਜਲਦੀ ਹੋਰ ਵੀ ਕੈਂਪ ਲਾਏ ਜਾ ਰਹੇ ਹਨ।