ਸਤਿ ਸ੍ਰੀ ਅਕਾਲ ਜੀ।
ਐਡੀਲੇਡ ਚ ਪੰਜਾਬ ਦੇ ਵਿਰਾਸਤੀ ਰੰਗ
ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਭਾਈਚਾਰਾ ਵੱਸਦਾ ਹੈ ਉੱਥੇ ਦੇ ਮੁਲਕ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗ ਦਿੰਦਾ ਹੈ ਕਿਉਂਕਿ ਸਾਡਾ ਅਮੀਰ ਪੰਜਾਬੀ ਸੱਭਿਆਚਾਰ ਹੈ ਹੀ ਐਨਾ ਮਹਾਨ ਜੋ ਦੁਨੀਆਂ ਦੇ ਸਾਰੇ ਸਭਿਆਚਾਰਕ ਰੰਗਾਂ ਨੂੰ ਆਪਣੇ ਅੰਦਰ ਸਮੋਈ ਲੈਣ ਦੀ ਤਾਕਤ ਰੱਖਦਾ ਹੈ ਜਾਂ ਕਹਿ ਲਈਏ ਕਿ ਦੁਨੀਆਂ ਦੇ ਹਰ ਸਭਿਆਚਾਰ ਦਾ ਰੰਗ ਪੰਜਾਬੀ ਸਭਿਆਚਾਰ ਮੁਹਰੇ ਫਿੱਕਾ ਪੈ ਜਾਂਦਾ ਹੈ। ਦਿਨ ਐਤਵਾਰ ਮਿਤੀ 27/09/26 ਨੂੰ ਸ਼ਾਮ ਦੇ ਚਾਰ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਜਗਰੂਪ ਸਿੰਘ ਬੁੱਟਰ ਜੀ ਦੇ ਯਤਨਾਂ ਸਦਕਾ ਪ੍ਰੋਗਰਾਮ ‘ਵਿਰਾਸਤੀ ਰੰਗ’ ਮਨਾਇਆ ਜਾਵੇਗਾ ਜਿਸ ਵਿੱਚ ਸਾਰੇ ਪੰਜਾਬੀ ਭਾਈਚਾਰੇ ਨੂੰ ਬਿਨਾਂ ਕਿਸੇ ਟਿਕਟ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬੀ ਗੀਤ ,ਸੰਗੀਤ, ਕਵੀਸ਼ਰੀ, ਕਵਿਤਾਵਾਂ,ਪੰਜਾਬੀ ਮਾਂ ਬੋਲੀ , ਪੰਜਾਬੀ ਸਭਿਆਚਾਰ,ਅਮੀਰ ਪੰਜਾਬੀ ਵਿਰਸੇ ਨਾਲ ਜੁੜੀਆਂ ਵੱਖ ਵੱਖ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਦੇ ਪੰਜਾਬੀ ਪ੍ਰੋਗਰਾਮ ਬਾਹਰ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਪੰਜਾਬੀ ਵਿਰਸੇ ਨਾਲ ਜੋੜਨ ਲਈ ਪ੍ਰੇਰਨਾ ਸਰੋਤ ਹਨ। ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਤੇ ਸਲਾਹੁਣਾ ਵੀ ਚਾਹੀਦਾ ਹੈ।
ਇਸ ਪ੍ਰੋਗਰਾਮ ਵਿੱਚ ਸ਼ਾਮ ਤਿੰਨ ਤੋਂ ਚਾਰ ਵਜੇ ਤੱਕ ਸਭ ਤੋਂ ਮਹੱਤਵਪੂਰਨ ਦਸਤਾਰ ਸਿਖਲਾਈ ਕੈਂਪ ਭਾਵ ਦਸਤਾਰ ਸਜਾਉਣ ਦਾ ਕਾਰਜ ਕੀਤਾ ਜਾਵੇਗਾ। ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰਾਂ ਬਿਲਕੁਲ ਮੁਫ਼ਤ ਵੰਡੀਆਂ ਜਾਣਗੀਆਂ ਤਾਂ ਜੋਂ ਨੌਜ਼ਵਾਨ ਪੀੜ੍ਹੀ ਨੂੰ ਸਿੱਖੀ ਸਰੂਪ ਅਤੇ ਦਸਤਾਰ ਨਾਲ ਜੋੜਿਆ ਜਾ ਸਕੇ। ਬਾਕੀ ਰਹਿੰਦੇ ਸਮੇਂ ਵਿੱਚ ਕਵੀਸ਼ਰੀ, ਵਾਰਾਂ , ਕਵਿਤਾਵਾਂ, ਭੰਗੜਾ,ਗਿੱਧਾ, ਲੋਕ ਗੀਤ, ਘੋੜੀਆਂ, ,ਸੁਹਾਗ ਆਦਿ ਵਿਰਸੇ ਨਾਲ ਜੁੜੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਪ੍ਰਬੰਧਕਾਂ ਵਲੋਂ ਐਡੀਲੇਡ ਵਸਦੇ ਪੰਜਾਬੀ ਭਾਈਚਾਰੇ ਨੂੰ ਹੁੰਮ ਹੁਮਾ ਕੇ ਪ੍ਰੋਗਰਾਮ ‘ਵਿਰਾਸਤੀ ਰੰਗ’ ਵਿਚ ਪਹੁੰਚਣ ਤੇ ਰੌਣਕਾਂ ਲਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਪੰਜਾਬੀ ਮਾਂ ਬੋਲੀ , ਪੰਜਾਬ ਦੇ ਇਤਿਹਾਸ, ਪੰਜਾਬੀ ਵਿਰਸੇ ਨਾਲ ਜੁੜੇ 10 ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਅਪਣੇ ਪੰਜਾਬੀ ਪਹਿਰਾਵੇ ਵਿਚ ਆਉਣ ਵਾਲਿਆਂ ਨੂੰ ਵੀ ਖਾਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਸਰਦਾਰ ਜਗਰੂਪ ਸਿੰਘ ਬੁੱਟਰ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। 0416018008







