ਪਠਾਨਕੋਟ, 24 ਸਤੰਬਰ 2026
ਸੁਜਾਨਪੁਰ ਵਿੱਚ ਗੂੰਜਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਦੇਸ਼
_____________________________ ____________
_____________________________
ਆਕਾਸ਼ ਵਿੱਚ ਡਰੋਨਾਂ ਰਾਹੀਂ ਸਜਿਆ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਮਨਮੋਹਕ ਦ੍ਰਿਸ਼, ਹਜ਼ਾਰਾਂ ਸੰਗਤਾਂ ਨੇ ਮਾਣਿਆ ਅਲੌਕਿਕ ਨਜ਼ਾਰਾ
______________________________ _____________
______________________________
ਸੁਜਾਨਪੁਰ (ਪਠਾਨਕੋਟ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸੰਦੇਸ਼ ਅਤੇ ਮਹਾਨ ਸਿੱਖਿਆਵਾਂ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ।
ਇਸੇ ਤਹਿਤ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਕਰਵਾਇਆ ਗਿਆ ਸ਼ਾਨਦਾਰ ਡਰੋਨ ਸ਼ੋਅ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ। ਆਕਾਸ਼ ਵਿੱਚ ਰੌਸ਼ਨੀਆਂ ਨਾਲ ਬਣਦੇ ਵੱਖ-ਵੱਖ ਦ੍ਰਿਸ਼ਾਂ ਨੂੰ ਦੇਖਣ ਲਈ ਖੇਤਰ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਅਤੇ ਲੋਕ ਪਹੁੰਚੇ। ਪੂਰਾ ਮਾਹੌਲ ਗੁਰੂ ਜੀ ਦੀ ਪਵਿੱਤਰ ਬਾਣੀ ਅਤੇ ਉਨ੍ਹਾਂ ਦੇ ਮਨੁੱਖਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨਾਲ ਰੰਗਿਆ ਹੋਇਆ ਨਜ਼ਰ ਆਇਆ।
ਡਰੋਨ ਸ਼ੋਅ ਦੀ ਸ਼ੁਰੂਆਤ ਮੌਕੇ ਡਾ. ਸਵਰਨ ਸਿੰਘ ਸਲਾਰੀਆ, ਹਲਕਾ ਇੰਚਾਰਜ ਸੁਜਾਨਪੁਰ-ਕਮ-ਚੇਅਰਮੈਨ ਰਾਜਪੂਤ ਕਲਿਆਣ ਬੋਰਡ ਪੰਜਾਬ, ਮੁੱਖ ਮਹਿਮਾਨ ਵਜੋਂ ਪਹੁੰਚੇ। ਡੇਰਾ ਸਵਾਮੀ ਜਗਤਗੀਰੀ, ਪਠਾਨਕੋਟ ਤੋਂ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।
ਡਰੋਨ ਸ਼ੋਅ ਤੋਂ ਪਹਿਲਾਂ ਖੇਤਰ ਦੇ ਪ੍ਰਸਿੱਧ ਕੀਰਤਨ ਜਥਿਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕੀਤਾ ਗਿਆ। ਰੂਹਾਨੀ ਮਾਹੌਲ ਵਿੱਚ ਸੰਗਤਾਂ ਨੇ ਗੁਰੂ ਜੀ ਦੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਸਵਰਨ ਸਿੰਘ ਸਲਾਰੀਆ ਅਤੇ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਵੱਲੋਂ ਕੀਰਤਨ ਜਥਿਆਂ ਅਤੇ ਪਹੁੰਚੇ ਸੰਤ ਸਮਾਜ ਦੇ ਵਿਸ਼ੇਸ਼ ਮਹਿਮਾਨਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਜਦੋਂ ਆਕਾਸ਼ ਵਿੱਚ ਡਰੋਨਾਂ ਦੀਆਂ ਰੌਸ਼ਨੀਆਂ ਨੇ ਵੱਖ-ਵੱਖ ਆਕਾਰ ਧਾਰਨ ਕਰਨੇ ਸ਼ੁਰੂ ਕੀਤੇ ਤਾਂ ਹਾਜ਼ਰ ਸੰਗਤਾਂ ਦੀਆਂ ਨਜ਼ਰਾਂ ਆਕਾਸ਼ ਵੱਲ ਟਿਕ ਗਈਆਂ। ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਵਿਚਾਰਾਂ ਅਤੇ ਸਿੱਖਿਆਵਾਂ ਨਾਲ ਸਬੰਧਤ ਦ੍ਰਿਸ਼ ਬੇਹੱਦ ਖੂਬਸੂਰਤ ਢੰਗ ਨਾਲ ਪੇਸ਼ ਕੀਤੇ ਗਏ। ਆਧੁਨਿਕ ਤਕਨਾਲੋਜੀ ਅਤੇ ਰੂਹਾਨੀ ਸੰਦੇਸ਼ ਦੇ ਇਸ ਸੁਮੇਲ ਨੇ ਹਾਜ਼ਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਪੂਰੇ ਸਮਾਗਮ ਦੌਰਾਨ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਸਵਰਨ ਸਿੰਘ ਸਲਾਰੀਆ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਕਰਵਾਏ ਜਾ ਰਹੇ ਸਮਾਗਮ ਸ਼ਲਾਘਾਯੋਗ ਉਪਰਾਲਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਪਿੰਡ-ਪਿੰਡ ਪ੍ਰਚਾਰ ਵੈਨਾਂ ਰਾਹੀਂ ਲੋਕਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਡਰੋਨ ਸ਼ੋਅ ਰਾਹੀਂ ਗੁਰੂ ਜੀ ਦੇ ਜੀਵਨ ਅਤੇ ਸੰਦੇਸ਼ ਨੂੰ ਆਧੁਨਿਕ ਤਕਨਾਲੋਜੀ ਦੇ ਮਾਧਿਅਮ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁੰਦਰ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਮਹਾਨ ਸੰਤਾਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਵੱਲੋਂ ਦਰਸਾਏ ਭਗਤੀ, ਸਮਾਨਤਾ, ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਐਸਡੀਐਮ ਧਾਰਕਲਾਂ ਸ਼ੰਕਰ ਸ਼ਰਮਾ, ਸਵਾਮੀ ਨਿਤਿਆਨੰਦਪੁਰੀ ਜੀ ਹਰਿਆਲ ਗੁਰਦਾਸਪੁਰ, ਸਵਾਮੀ ਹਰੀ ਨਾਰਾਇਣ ਜੀ ਕੁਰੂਕਸ਼ੇਤਰ, ਚੇਅਰਮੈਨ ਸੂਫੀ ਸੰਤ ਸਮਾਜ ਪੰਜਾਬ ਬਾਬਾ ਸਾਹਿਬ ਸਿੰਘ ਪਠਾਨਕੋਟ, ਦੀਪਕ ਪੁਰੀ ਬ੍ਰਹਮਚਾਰੀ, ਸਵਾਮੀ ਸ਼ਿਵ ਆਤਮਾ ਜੀ ਲਮੀਨੀ, ਬਲਾਕ ਪ੍ਰਧਾਨ ਧਾਰ ਵਿੱਕੀ ਗੁਲੇਰੀਆ, ਸੁਜਾਨਪੁਰ ਆਪਰੇਸ਼ਨ ਇੰਚਾਰਜ ਬਖਸ਼ੀਸ਼ ਸਿੰਘ, ਠੇਕੇਦਾਰ ਅਮਰਜੀਤ ਸਿੰਘ ਐਸਸੀ ਵਿੰਗ ਪੰਜਾਬ, ਰੀਤੂ ਮਨਹਾਸ ਚੇਅਰਪਰਸਨ ਨਗਰ ਕੌਂਸਲ ਸੁਜਾਨਪੁਰ, ਟਰਾਂਸਪੋਰਟ ਇੰਚਾਰਜ ਆਪ ਪ੍ਰੇਮ ਜੀ, ਜ਼ਿਲ੍ਹਾ ਪ੍ਰਧਾਨ ਰਾਜਪੂਤ ਕਲਿਆਣ ਬੋਰਡ ਜਸਵੀਰ ਜੀ, ਧਾਰ ਐਸਸੀ ਵਿੰਗ ਪ੍ਰਧਾਨ ਮਿਲਖੀ ਜੀ, ਬਲਵਿੰਦਰ ਧਾਰ ਬਲਾਕ ਪ੍ਰਧਾਨ, ਵਿਕਾਸ ਸ਼ਰਮਾ ਸਨਾਤਨ ਵਿੰਗ ਇੰਚਾਰਜ, ਹੰਸਰਾਜ ਐਸਸੀ ਕੋਆਰਡੀਨੇਟਰ, ਸਰਪੰਚ ਦੇਵੀ ਦਿਆਲ, ਕੁਲਦੀਪ ਸਿੰਘ ਰਾਜਪੂਤ ਕਲਿਆਣ ਬੋਰਡ ਬਲਾਕ ਪ੍ਰਧਾਨ, ਨੀਲਮ ਕੌਂਸਲਰ, ਪ੍ਰੀਤਮ ਨਾਲ ਅਤੇ ਡਾ. ਵਿੱਕੀ ਕਾਠਾ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
_____________________________ __
ਪੇਸ਼ਕਸ਼:
ਲੇਖਕ: ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਸੰਪਰਕ 9417427656
ਈਮੇਲ: rajan_pathankot@yahoo.com
_____________________________
ਪੇਸ਼ਕਸ਼:
ਲੇਖਕ: ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਸੰਪਰਕ 9417427656
ਈਮੇਲ: rajan_pathankot@yahoo.com
ਫੋਟੋ ਕੈਪਸ਼ਨ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਪ੍ਰੋਗਰਾਮ ਦੀਆਂ ਝਲਕੀਆਂ







