ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਸਭਿਆਚਾਰ ਦੀਆਂ ਕਿਤਾਬਾਂ ਪੜ੍ਹਣ ਨੂੰ ਉਤਸ਼ਾਹਿਤ ਕਰਦਾ “ਸਮਰ ਬੁੱਕ ਰੀਡਿੰਗ ਪ੍ਰੋਗਰਾਮ” ਸੰਪੰਨ

ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਸਭਿਆਚਾਰ ਦੀਆਂ ਕਿਤਾਬਾਂ ਪੜ੍ਹਣ ਨੂੰ ਉਤਸ਼ਾਹਿਤ ਕਰਦਾ “ਸਮਰ ਬੁੱਕ ਰੀਡਿੰਗ ਪ੍ਰੋਗਰਾਮ” ਸੰਪੰਨ ਵਲੋਂ: ਸਮੀਪ ਸਿੰਘ ਗੁਮਟਾਲਾ ਸਿਨਸਿਨੈਟੀ, ਓਹਾਇਓ (15 ਸਤੰਬਰ, 2024): ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਿਨੈਟੀ ਓਹਾਇਓ ਵਿਖੇ ਜੂਨ 2024 ਤੋਂ ਗਰਮੀਆਂ ‘ਚ 22 ਸਾਲ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਪਹਿਲੀ ਵਾਰ ਕਿਤਾਬਾਂ ਪੜਣ ਲਈ ਇੱਕ ਵਿਸ਼ੇਸ਼ ਸਮਰ ਰੀਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿਦਿਅਕ ਪਹਿਲਕਦਮੀ ਵਿੱਚ ਵੱਡੀ ਗਿਣਤੀ ‘ਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਅਸੀਸ ਕੌਰ ਅਤੇ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਥਾਨਕ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਪੜ੍ਹਨ ਦੇ ਅਜਿਹੇ ਪ੍ਰੋਗਰਾਮਾਂ ਤੋਂ ਪ੍ਰੇਰਿਤ ਹੋ ਕੇ ਇਸ ਦਾ ਆਯੋਜਨ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਗੁਮਟਾਲਾ ਨੇ ਦੱਸਿਆ, “ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ, ਮੈਂ ਆਪਣੇ ਦੋਨੋਂ ਬੱਚਿਆਂ ਨੂੰ ਸਥਾਨਕ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਦੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਦੇਖਿਆ। ਉਹ ਕਿਤਾਬਾਂ ਲਿਆ ਕੇ ਆਪਣੇ ਸਮੇਂ ਦਾ ਰਿਕਾਰਡ ਰੱਖਦੇ ਅਤੇ ਘੰਟਿਆਂ ਦੇ ਹਿਸਾਬ ਨਾਲ ਸਥਾਨਕ ਲਾਇਬਰੇਰੀ ਤੋਂ ਉਹਨਾਂ ਨੁੰ ਫਿਰ ਇਨਾਮ ਮਿਲਦੇ ਸਨ। ਇਸ ਨੂੰ ਦੇਖਦੇ ਹੋਏ ਗੁਰਦੁਆਰੇ ਵਿੱਚ ਇਸ ਪਹਿਲਕਦਮੀ ਨੂੰ ਲਿਆਉਣ ਦਾ ਵਿਚਾਰ ਪੈਦਾ ਹੋਇਆ ਤਾਂ ਜੋ ਬੱਚੇ ਸਿੱਖੀ ਅਤੇ ਪੰਜਾਬ ਨਾਲ ਸੰਬੰਧਤ ਕਿਤਾਬਾਂ ਪੜ ਸਕਣ।" ਗੁਮਟਾਲਾ ਅਨੁਸਾਰ ਅਸੀਂ ਸਿੱਖ ਧਰਮ, ਵਿਰਸੇ, ਇਤਿਹਾਸ ਅਤੇ ਹੋਰ ਕਈ ਵਿਸ਼ਿਆਂ ਨਾਲ ਸੰਬੰਧਿਤ ਪੰਜਾਬੀ ਅਤੇ ਅੰਗਰੇਜ਼ੀ ‘ਚ 100 ਤੋਂ ਵੱਧ ਕਿਤਾਬਾਂ ਨੂੰ ਸ਼ਾਮਲ ਕੀਤਾ ਜੋ ਵੱਖ-ਵੱਖ ਉਮਰ ਦੇ ਬੱਚਿਆਂ ਲਈ ਉਚਿਤ ਸਨ। ਬੱਚਿਆਂ ਨੂੰ ਕਿਤਾਬ ਪੜ੍ਹਨ ਦੇ ਘੰਟਿਆਂ ਦਾ ਰਿਕਾਰਡ ਰੱਖਣ ਲਈ ਲੌਗ ਸ਼ੀਟ ਦਿੱਤੀ ਗਈ ਜਿਸ ਦੇ ਅਧਾਰ ‘ਤੇ ਇਨਾਮ ਵੀ ਦਿੱਤੇ ਗਏ। ਛੇ ਮਹੀਨੇ ਤੋਂ ਦੋ ਸਾਲ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਗੁਰਮੀਤ ਕੌਰ ਵੱਲੋਂ ਲਿਖੀਆਂ ਗਈਆਂ “ਸੋਹਣੇ ਪੰਜਾਬ ਦੀਆਂ ਸੋਹਣੀਆਂ ਬਾਤਾਂ”, “ਚਿੜੀ ਅਤੇ ਕਾਂ”, ਅਤੇ ਹੋਰ ਕਈ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਪੜ ਕੇ ਸੁਣਾਈਆਂ ਗਈਆਂ। ਅਸੀਸ ਕੌਰ ਨੇ ਮਾਪਿਆਂ ਤੋਂ ਮਿਲੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਕਿਹਾ, "40 ਤੋਂ ਵੱਧ ਬੱਚਿਆਂ ਦੀ ਸ਼ਮੂਲੀਅਤ ਦੇ ਨਾਲ ਸਮਾਪਤ ਹੋਏ ਇਸ ਪ੍ਰੋਗਰਾਮ ਵਿੱਚ ਕਈ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਕਿਤਾਬਾਂ ਪੜ੍ਹਦੇ ਵੀ ਦੇਖਿਆ ਗਿਆ। ਪ੍ਰੋਗਰਾਮ ਦਾ ਅੰਤ ਇਨਡੋਰ ਖੇਡਾਂ ਵਾਲੀ ਜਗਾਹ ‘ਤੇ ਕੀਤਾ ਗਿਆ ਜਿੱਥੇ ਬੱਚਿਆ ਨੇ ਵੱਖ-ਵੱਖ ਖੇਡਾਂ ਅਤੇ ਗੇਮਾਂ ਦਾ ਆਨੰਦ ਮਾਣਿਆ। ਇਸ ਪਹਿਲਕਦਮੀ ਨੇ ਨਾ ਸਿਰਫ਼ ਸਿੱਖ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਨੂੰ ਉਤਸ਼ਾਹਿਤ ਕੀਤਾ ਸਗੋਂ ਸੱਭਿਆਚਾਰਕ ਸੰਦਰਭ ਵਿੱਚ ਸਾਹਿਤ ਪ੍ਰਤੀ ਪਿਆਰ ਪੈਦਾ ਕਰਕੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕੀਤਾ।”

ਅਰਵਿੰਦ ਕੇਜਰੀਵਾਲ ਦਾ ਅਸਤੀਫਾ ਉਹਨਾਂ ਦੇ ਸਿਧਾਂਤਾਂ ‘ਤੇ ਚੱਲਣ ਵਾਲੇ ਵਿਅਕਤੀ ਹੋਣ ਦਾ ਸਬੂਤ:...

ਅਰਵਿੰਦ ਕੇਜਰੀਵਾਲ ਦਾ ਅਸਤੀਫਾ ਉਹਨਾਂ ਦੇ ਸਿਧਾਂਤਾਂ ‘ਤੇ ਚੱਲਣ ਵਾਲੇ ਵਿਅਕਤੀ ਹੋਣ ਦਾ ਸਬੂਤ: ਲਾਲ ਚੰਦ ਕਟਾਰੂਚੱਕ ਦਬਾਅ ਦੀਆਂ ਚਾਲਾਂ ਅਰਵਿੰਦ ਕੇਜਰੀਵਾਲ ਨੂੰ ਡਰਾ ਨਹੀਂ ਸਕਦੀਆਂ ਚੰਡੀਗੜ੍ਹ, 15 ਸਤੰਬਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ...

ਜੰਮੂ-ਕਸ਼ਮੀਰ ਦਾ 33 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲਿਸ ਵੱਲੋਂ ਫੌਜ ਵਿੱਚੋਂ ਭਗੌੜੇ ਹੋਏ...

ਜੰਮੂ-ਕਸ਼ਮੀਰ ਦਾ 33 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲਿਸ ਵੱਲੋਂ ਫੌਜ ਵਿੱਚੋਂ ਭਗੌੜੇ ਹੋਏ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, 12.5 ਕਿਲੋ ਹੈਰੋਇਨ ਬਰਾਮਦ - ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ...

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ 

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,15 ਸਤੰਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ  ਚੋਹਲਾ ਸਾਹਿਬ ਵਿਖੇ ਐਡਵੋਕੇਟ ਹਰਜਿੰਦਰ ਸਿੰਘ...

ਮਨਰੇਗਾ ਦੇ ਕੰਮ ‘ਚ ਪੱਖਪਾਤ ਬੰਦ ਕੀਤਾ ਜਾਵੇ-ਹਰਦੀਪ ਸਿੰਘ ਗਿੱਲ

ਮਨਰੇਗਾ ਦੇ ਕੰਮ 'ਚ ਪੱਖਪਾਤ ਬੰਦ ਕੀਤਾ ਜਾਵੇ-ਹਰਦੀਪ ਸਿੰਘ ਗਿੱਲ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,15 ਸਤੰਬਰ ਮਨਰੇਗਾ ਦੇ ਕੰਮ ਦਾ ਸਿਆਸੀਕਰਨ ਬੰਦ ਕਰਕੇ ਸਰਕਾਰੀ ਅਧਿਕਾਰੀ ਨੂੰ ਬਿਨਾਂ ਪੱਖਪਾਤ ਤੋਂ ‌ਹਰ...

ਜਨਰੇਟਰ ਤੋਂ ਸਮਾਨ ਚੋਰੀ ਕਰਨ ਵਾਲਾ ਇਕ ਵਿਅਕਤੀ ਗਿ੍ਫ਼ਤਾਰ

ਜਨਰੇਟਰ ਤੋਂ ਸਮਾਨ ਚੋਰੀ ਕਰਨ ਵਾਲਾ ਇਕ ਵਿਅਕਤੀ ਗਿ੍ਫ਼ਤਾਰ ਕਪੂਰਥਲਾ 15 ਸਤੰਬਰ (ਸੁਖੀਜਾ) ਥਾਣਾ ਢਿਲਵਾਂ ਪੁਲਿਸ ਨੇ ਪਿੰਡ ਜਾਤੀਕੇ ਵਿਖੇ ਜਨਰੇਟਰ ਤੋਂ ਸਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ  ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ...

 ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਸੈਦੇਵਾਲਾ ਵਿਖੇ ਵਿਸ਼ੇਸ਼ ਕੈਂਪ ਆਯੋਜਿਤ

 ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਸੈਦੇਵਾਲਾ ਵਿਖੇ ਵਿਸ਼ੇਸ਼ ਕੈਂਪ ਆਯੋਜਿਤ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਸੈਦੇਵਾਲਾ ਵਿਖੇ ਵਿਸ਼ੇਸ਼ ਕੈਂਪ ਆਯੋਜਿਤ ਬੁਢਲਾਡਾ/ਮਾਨਸਾ, 13 ਸਤੰਬਰ: ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ...

ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਮਸ਼ੀਨਾਂ ਸਬਸਿਡੀ ‘ਤੇ ਦੇਣ ਲਈ ਪੋਰਟਲ ਮੁੜ ਖੋਲ੍ਹਿਆ

ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਮਸ਼ੀਨਾਂ ਸਬਸਿਡੀ 'ਤੇ ਦੇਣ ਲਈ ਪੋਰਟਲ ਮੁੜ ਖੋਲ੍ਹਿਆ ਕਿਸਾਨ 19 ਸਤੰਬਰ ਸ਼ਾਮ ਪੰਜ ਵਜੇ ਤੱਕ ਸਕਦੇ ਹਨ ਅਪਲਾਈਃ ਗੁਰਮੀਤ ਸਿੰਘ ਖੁੱਡੀਆਂ ਚੰਡੀਗੜ੍ਹ, 13 ਸਤੰਬਰ: ਝੋਨੇ ਦੀ ਪਰਾਲੀ ਦੇ ਕੁਸ਼ਲ ਪ੍ਰਬੰਧਨ ਲਈ ਸੂਬੇ...

ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਮੁਫਤ ਆਯੂਰਵੈਦਿਕ ਕੈਂਪ ਦਾ ਆਯੋਜਨ

ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਮੁਫਤ ਆਯੂਰਵੈਦਿਕ ਕੈਂਪ ਦਾ ਆਯੋਜਨ ਮਾਨਸਾ, 13 ਸਤੰਬਰ: ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਦੀ ਅਗਵਾਈ ਹੇਠ ਜ਼ਿਲ੍ਹੇ...

ਨੌਜਵਾਨ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ਤੱਕ ਬਣਾ ਸਕਦੇ ਨੇ ਆਪਣੀ ਪਹਿਚਾਣ-ਵਿਧਾਇਕ ਵਿਜੈ...

ਨੌਜਵਾਨ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ਤੱਕ ਬਣਾ ਸਕਦੇ ਨੇ ਆਪਣੀ ਪਹਿਚਾਣ-ਵਿਧਾਇਕ ਵਿਜੈ ਸਿੰਗਲਾ *ਨਰੋਈ ਸਿਹਤ ਅਤੇ ਨਾਮਣੇ ਲਈ ਨੌਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਜ਼ਰੂਰੀ-ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ *ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ...