ਅੰਤਰਰਾਸ਼ਟਰੀ ਹਵਾਈ ਅੱਡੇ ਬਣਾਈ ਗਈ ਵੋਟਰ ਜਾਗਰੂਕਤਾ ਰੰਗੋਲੀ

ਅੰਤਰਰਾਸ਼ਟਰੀ ਹਵਾਈ ਅੱਡੇ ਬਣਾਈ ਗਈ ਵੋਟਰ ਜਾਗਰੂਕਤਾ ਰੰਗੋਲੀ ਅੰਮ੍ਰਿਤਸਰ, 31 ਮਾਰਚ: ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਣਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਸਥਾਨਕ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਰਾਜਾਸਾਂਸੀ ਵਿੱਖੇ ਵੋਟਰ ਜਾਗਰੂਕਤਾ ਰੰਗੋਲੀ ਬਣਾਈ ਗਈ।ਜਿਸ ਦਾ ਥੀਮ ‘ਵੋਟ ਕਰ ਅੰਮ੍ਰਿਤਸਰ’ ਸੀ।ਖੂਬਸੂਰਤ ਤਰੀਕੇ ਨਾਲ ਤਿਆਰ ਕੀਤੀ ਗਈ ਇਹ ਰੰਗੋਲੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ।ਜਿਕਰਯੋਗ ਹੈ ਕਿ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜਾਨਾ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ਆਉਂਦੀਆਂ ਅਤੇ ਜਾਂਦੀਆਂ ਹਨ, ਜਿਹਨਾਂ ਵਿੱਚ ਸਂੈਕੜੇ ਮੁਸਾਫ਼ਰ ਸਫ਼ਰ ਕਰਦੇ ਹਨ।ਲੋਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰ ਜਾਗਰੂਕਤਾ ਦੀ ਇਹ ਨਿਵੇਕਲੀ ਕੋਸ਼ਸ਼ ਕੀਤੀ ਗਈ ਹੈ।ਜਿਲ੍ਹਾ ਨੋਡਲ ਅਫ਼ਸਰ (ਸਵੀਪ)-ਕਮ-ਜਿਲ੍ਹਾ ਸਿੱਖਿਆ ਅਫਸਰ (ਸੈ:ਸਿ ਅਤੇ ਐ.ਸਿ.) ਸ੍ਰੀ ਰਾਜੇਸ਼ ਕੁਮਾਰ ਨੇ ਹਵਾਈ ਅੱਡੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜਿਲ੍ਹਾ ਚੋਣ ਦਫ਼ਤਰ ਵਲੋਂ ਅਗਾਮੀ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਆਰੰਭ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਇਹ ਰੰਗੋਲੀ ਬਣਾਉਣ ਦਾ ਮੁੱਖ ਮਕੱਸਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਵਾਲੇ ਆਮ ਲੋਕਾਂ  ਅਤੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਲੋਕਸਭਾ ਚੋਣਾਂ-2024 ਬਾਰੇ ਜਾਗਰੂਕ ਕਰਨਾ ਹੈ।ਉਹਨਾਂ ਦੱਸਿਆ ਕਿ ਮੁੱਖ ਚੋਣ ਦਫ਼ਤਰ,ਪੰਜਾਬ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਵਿੱਚ ਵੋਟਰ ਹੈਲਪਲਾਈਨ ਐਪ,ਟੋਲ ਫ਼੍ਰੀ ਨੰਬਰ 1950 ਮੁੱਖ ਹੈ।ਉਹਨਾਂ ਦੱਸਿਆ ਕਿ ਦਿਿਵਆਂਗ ਵੋਟਰਾਂ ਲਈ ਵੀ ਚੋਣ ਕਮਿਸ਼ਨ ਵਲੋਂ ਇਸ ਵਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ।ਸ੍ਰੀ ਰਾਜੇਸ਼ ਕੁਮਾਰ ਨੇ ਇਸ ਮੌਕੇ ਰੰਗੋਲੀ ਤਿਆਰ ਕਰਨ ਲਈ ਅਧਿਆਪਕ ਸੰਜੇ ਕੁਮਾਰ,ਜਗਦੀਪਕ ਸਿੰਘ,ਚਰਨਜੀਤ ਸਿੰਘ,ਸਰਬਜੀਤ ਸਿੰਘ,ਯੋਗਪਾਲ,ਗੁਰਬਖਸ਼ ਸਿੰਘ,ਜਗਜੀਤ ਸਿੰਘ,ਸੌਰਭ ਖੋਸਲਾ,ਰਾਜਿੰਦਰ ਸਿੰਘ,ਗਾਇਡੈਂਸ ਕਾਉਂਸਲਰ ਸ.ਜਸਬੀਰ ਸਿੰਘ ਗਿੱਲ,ਮੁਨੀਸ਼ ਕੁਮਾਰ, ਆਸ਼ੂ ਧਵਨ ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਅਮਰਜੀਤ ਪਰਦੇਸੀ ਦੀ ਗਾਇਕੀ ਅਮਰੀਕਨ ਸਿੰਗਰ ਬਾਬ ਮਾਰਲੇ ਦੇ ਬਰਾਬਰ ਦੀ ਹੈ: ਫਿਲਮਸਾਜ ਜਤਿੰਦਰ...

ਅਮਰਜੀਤ ਪਰਦੇਸੀ ਦੀ ਗਾਇਕੀ ਅਮਰੀਕਨ ਸਿੰਗਰ ਬਾਬ ਮਾਰਲੇ ਦੇ ਬਰਾਬਰ ਦੀ ਹੈ: ਫਿਲਮਸਾਜ ਜਤਿੰਦਰ ਮੋਹਰ ਇਨਕਲਾਬੀ ਕਵੀਸ਼ਰ ਅਮਰਜੀਤ ਪਰਦੇਸੀ ਦੇ ਸ਼ਰਧਾਂਜਲੀ ਸਮਾਗਮ ਤੇ ਪੂੱਜੇ ਸੂਬਾ ਪਧਰੀ ਆਗੂ ਇਨਕਲਾਬੀ ਖੇਮੇ ਦੀਆਂ ਸਾਰੀਆਂ ਜਨਤਕ ਜਥੇਬੰਈਆਂ ਨੂੰ ਲੁਆਈ ਹਾਜਰੀ ਜਗਰਾਓਂ/ਲੁਧਿਆਣਾ,...

ਸਰਹੱਦੀ ਖੇਤਰ ਦੇ ਮਸਲੇ ਹੱਲ ਹੋਣਗੇ, ਖੁੱਲ੍ਹੇਆਮ ਵਪਾਰ ਵੀ ਹੋਵੇਗਾ -ਤਰਨਜੀਤ ਸਿੰਘ ਸੰਧੂ

ਸਰਹੱਦੀ ਖੇਤਰ ਦੇ ਮਸਲੇ ਹੱਲ ਹੋਣਗੇ, ਖੁੱਲ੍ਹੇਆਮ ਵਪਾਰ ਵੀ ਹੋਵੇਗਾ -ਤਰਨਜੀਤ ਸਿੰਘ ਸੰਧੂ ਸਰਹੱਦੀ ਖੇਤਰ ਦੇ ਮਸਲੇ ਹੱਲ ਹੋਣਗੇ, ਖੁੱਲ੍ਹੇਆਮ ਵਪਾਰ ਵੀ ਹੋਵੇਗਾ -ਤਰਨਜੀਤ ਸਿੰਘ ਸੰਧੂ ਬਲਵਿੰਦਰ ਕੌਰ ਹਲਕਾ ਕਨਵੀਨਰ ਅਤੇ ਸੁਸ਼ੀਲ ਦੇਵਗਨ ਵੱਲੋਂ ਆਯੋਜਿਤ ਹਲਕਾ...

ਵਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ਦੇ ਵਫਦ ਦਾ ਵੱਖ ਵੱਖ ਥਾਵਾ ਤੇ ਭਰਵਾਂ ਸਵਾਗਤ...

ਲਾਹੌਰ-( ਵਿਸ਼ੇਸ਼ ਪ੍ਰਤੀਨਿਧ ) ਉਪਰੋਕਤ ਸੰਸਥਾ ਦੀ ਦੋ ਮੈਂਬਰੀ ਟੀਮ ਭਾਰਤ ਤੇ ਪਾਕਿਸਤਾਨ ਦੌਰੇ ਤੇ ਹੈ। ਜੋ ਚੜਦੇ ਪੰਜਾਬ ਵਿੱਚ ਚੋਣ ਪ੍ਰਕ੍ਰਿਆ ਤੇ ਸਮੀਖਿਆ ਸਬੰਧੀ ਜਾਇਜ਼ਾ ਲੈ ਰਹੀ ਹੈ।ਜਿਸ ਦੀ ਆੜ ਵਿਚ ਪੰਜਾਬ ਦੇ ਕੁਝ...

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅਰਵਿੰਦ ਕੇਜਰੀਵਾਲ ਦੇ ਸਮਰਥਨ ਚ INDIA ਗਠਜੋੜ ਦੀ ਵੱਡੀ...

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅਰਵਿੰਦ ਕੇਜਰੀਵਾਲ ਦੇ ਸਮਰਥਨ ਚ INDIA ਗਠਜੋੜ ਦੀ ਵੱਡੀ ਰੈਲੀ ......ਕੇਜਰੀਵਾਲ ਸ਼ੇਰ ਹੈ, ਉਹ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਵਸਦੇ ਹਨ, ਉਹ ਉਨਾਂਨੂੰ  ਜ਼ਿਆਦਾ ਦੇਰ ਜੇਲ੍ਹ ਵਿਚ ਨਹੀਂ...

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼; 9 ਪਿਸਤੌਲਾਂ ਅਤੇ...

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼; 9 ਪਿਸਤੌਲਾਂ ਅਤੇ ਸਵਿਫ਼ਟ ਕਾਰ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ ਗ੍ਰਿਫ਼ਤਾਰ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਕਰਦੇ...

“ਕਿਛੁ ਸੁਣੀਐ ਕਿਛੁ ਕਹੀਐ”  ਦੇ ਅੰਤਰਗਤ ਕਹਾਣੀਕਾਰ ਜਿੰਦਰ ਨਾਲ ਰਚਾਇਆ ਸੰਵਾਦ 

"ਕਿਛੁ ਸੁਣੀਐ ਕਿਛੁ ਕਹੀਐ"  ਦੇ ਅੰਤਰਗਤ ਕਹਾਣੀਕਾਰ ਜਿੰਦਰ ਨਾਲ ਰਚਾਇਆ ਸੰਵਾਦ ਅਮ੍ਰਿਤਸਰ, 29 ਮਾਰਚ - ਜਨਵਾਦੀ ਲੇਖਕ ਸੰਘ ਵਲੋਂ ਅਰੰਭੀ "ਕਿਛੁ ਸੁਣੀਐ ਕਿਛੁ ਕਹੀਐ" ਸਮਾਗਮਾਂ ਦੇ ਅੰਤਰਗਤ ਆਪਣੀ ਨਿੱਜੀ ਫ਼ੇਰੀ ਤੇ ਅਮ੍ਰਿਤਸਰ ਆਏ ਨਾਮਵਰ ਗਲਪਕਾਰ...

ਸਠਿਆਲਾ ਕਾਲਜ ਦੇ ਐਨਸੀਸੀ ਕੈਡਟਾ ਵੱਲੋਂ ਲਗਾਇਆ ਆਰਮੀ ਅਟੈਚਮੈਂਟ ਕੈਂਪ

ਸਠਿਆਲਾ ਕਾਲਜ ਦੇ ਐਨਸੀਸੀ ਕੈਡਟਾ ਵੱਲੋਂ ਲਗਾਇਆ ਆਰਮੀ ਅਟੈਚਮੈਂਟ ਕੈਂਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਐਨ ਸੀ ਸੀ ਵਿਭਾਗ ਦੇ ਕੈਡਟਾ  ਵੱਲੋਂ ਆਰਮੀ ਅਟੈਚਮੈਂਟ ਕੈਂਪ ਲਗਾਇਆ...

ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਵਲੋਂ‌ ਤਰਨਤਾਰਨ ਵਿਖੇ ਭਾਜਪਾ...

ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਵਲੋਂ‌ ਤਰਨਤਾਰਨ ਵਿਖੇ ਭਾਜਪਾ ਦੀ ਅਹਿਮ ਮੀਟਿੰਗ ਆਯੋਜਿਤ ਬੂਥ ਸੰਮੇਲਨਾਂ ਦੀਆਂ ਤਿਆਰੀਆਂ ਸੰਬੰਧੀ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,30 ਮਾਰਚ 2024 ਦੇਸ਼ ਅੰਦਰ...

ਵੋਟ ਪਾਉਣ ਲਈ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ 12 ਵੱਖ-ਵੱਖ ਦਸਤਾਵੇਜ਼ਾਂ ’ਚੋਂ ਕਿਸੇ ਵੀ...

ਵੋਟ ਪਾਉਣ ਲਈ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ 12 ਵੱਖ-ਵੱਖ ਦਸਤਾਵੇਜ਼ਾਂ ’ਚੋਂ ਕਿਸੇ ਵੀ ਦਸਤਾਵੇਜ਼ ਦਾ ਇਸਤੇਮਾਲ ਕਰ ਸਕਣਗੇ ਵੋਟਰ ਦਲਜੀਤ ਕੌਰ ਸੰਗਰੂਰ, 30 ਮਾਰਚ, 2024: ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ...