ਤਾਨਾਸ਼ਾਹ ਕਿਮ ਜੋਂਗ-ਉਨ ਦੀ ਪਤਨੀ ਵੀ ਪਯੋਂਗਯਾਂਗ ਵਿੱਚ ਫੌਜੀ ਪਰੇਡ ਵਿੱਚ ਸ਼ਾਮਲ ਨਹੀਂ ਹੋਈ, ਜਦੋਂਕਿ ਉਹ ਹਰ ਸਾਲ ਆਪਣੇ ਪਤੀ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੁੰਦੀ ਸੀ। ਉਦੋਂ ਤੋਂ ਹੀ ਉਸ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਕਿਮ ਨੇ ਉਨ੍ਹਾਂ ਨੂੰ ਗਾਇਬ ਕਰ ਦਿੱਤਾ ਹੈ।
ਸਾਂਝੀ ਸੋਚ ਬਿਊਰੋ :ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਪਤਨੀ ਪਿਛਲੇ ਇੱਕ ਸਾਲ ਤੋਂ ਲਾਪਤਾ ਦੱਸੀ ਜਾ ਰਹੀ ਹੈ। ਇੰਨੇ ਦਿਨਾਂ ਤੱਕ ਜਨਤਕ ਤੌਰ ‘ਤੇ ਨਹੀਂ ਵੇਖੇ ਜਾਣ ਤੋਂ ਬਾਅਦ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਕਿਮ ਜੋਂਗ ਨੇ ਉਸ ਨੂੰ ਗਾਇਬ ਕਰਵਾ ਦਿੱਤਾ ਹੈ। ਜਦੋਂਕਿ, ਪੱਛਮੀ ਮੀਡੀਆ ਮੁਤਾਬਕ, ਕਿਮ ਜੋਂਗ ਦੀ ਪਤਨੀ ਰੀ ਸੋਲ ਜੂ ਲੰਬੇ ਸਮੇਂ ਤੋਂ ਖਰਾਬ ਹੈ।
ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਕਿਮ ਜੋਂਗ ਉਨ ਦੀ ਪਤਨੀ ਰੀ ਸੋਲ–ਜੂ ਆਖਰੀ ਵਾਰ 25 ਜਨਵਰੀ 2020 ਨੂੰ ਵੇਖੀ ਗਈ ਸੀ। ਇਸ ਤਰੀਕ ਨੂੰ ਉਹ ਉੱਤਰੀ ਕੋਰੀਆ ਦੀ ਰਾਜਧਾਨੀ ਪਯੋਂਗਯਾਂਗ ਵਿੱਚ ਚੰਦਰ ਨਵੇਂ ਸਾਲ ਦੇ ਪ੍ਰਦਰਸ਼ਨ ਦੌਰਾਨ ਆਪਣੇ ਪਤੀ ਕਿਮ ਜੋਂਗ ਦੇ ਨਾਲ ਬੈਠੀ ਸੀ। ਉਸ ਤੋਂ ਬਾਅਦ ਉਸ ਨੂੰ ਕਿਸੇ ਵੀ ਰਾਸ਼ਟਰੀ ਸਮਾਗਮਾਂ ਵਿੱਚ ਨਹੀਂ ਵੇਖਿਆ ਗਿਆ।
ਇਹ ਕਿਹਾ ਜਾਂਦਾ ਹੈ ਕਿ ਰੀ ਸੋਲ ਜੂ ਨੂੰ ਆਪਣੀ ਮਰਜ਼ੀ ‘ਤੇ ਕਿਤੇ ਜਾਣ ਦੀ ਇਜਜ਼ਤ ਨਹੀਂ ਹੈ। ਉਹ ਹਮੇਸ਼ਾਂ ਪਤੀ ਕਿਮ ਜੋਂਗ ਉਨ ਨਾਲ ਦਿਖਾਈ ਦਿੰਦੀ ਹੈ। 10 ਅਕਤੂਬਰ 2020 ਨੂੰ ਪਯੋਂਗਯਾਂਗ ਵਿੱਚ ਇੱਕ ਫੌਜੀ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਉਹ ਕਿਤੇ ਵੀ ਨਜ਼ਰ ਨਹੀਂ ਆਈ ਸੀ। ਉਦੋਂ ਤੋਂ ਹੀ ਉਸ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ ਤੇ ਬਹੁਤ ਸਾਰੇ ਲੋਕ ਸ਼ੱਕ ਕਰ ਰਹੇ ਹਨ ਕਿ ਕਿਮ ਜੋਂਗ–ਉਨ ਨੇ ਉਸ ਨੂੰ ਗਾਇਬ ਕਰ ਦਿੱਤਾ ਹੈ।