Global Stars Support Farmers: ਦਿੱਲੀ ਦੀਆਂ ਹੱਦਾਂ ‘ਤੇ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਪਿਛਲੇ 68 ਦਿਨਾਂ ਤੋਂ ਬੈਠੇ ਹਨ। ਇਸ ਦੇ ਨਾਲ ਹੀ ਹੁਣ ਤੱਕ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਸਾਥ ਮਿਲਿਆ ਸੀ, ਪਰ ਹੁਣ ਅੰਤਰਾਸ਼ਟਰੀ ਸਿਤਾਰੇ ਵੀ ਕਿਸਾਨਾਂ ਦੇ ਹੱਕ ‘ਚ ਬੋਲ ਰਹੇ ਹਨ।
ਨਵੀਂ ਦਿੱਲੀਂ:ਸਾਂਝੀ ਸੋਚ ਬਿਊਰੋ : ਦਿੱਲੀ ਦੇ ਗਾਜ਼ੀਪੁਰ, ਸਿੰਘੂ ਤੇ ਟਿੱਕਰੀ ‘ਤੇ ਕਿਸਾਨਾਂ ਦਾ ਅੰਦੋਲਨ ਅਜੇ ਵੀ ਜਾਰੀ ਹੈ। ਹੁਣ ਕਿਸਾਨਾਂ ਦੇ ਹੱਕ ‘ਚ ਗਲੋਬਲ ਸਟਾਰਾਂ ਨੇ ਵੀ ਮੈਦਾਨ ‘ਚ ਨਿੱਤਰਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ‘ਚ ਇੱਕ ਟਵੀਟ ਕੀਤਾ ਸੀ। ਰਿਹਾਨਾ ਨੇ ਆਪਣੇ ਟਵੀਟ ‘ਚ ਕਿਸਾਨ ਅੰਦੋਲਨ ਨਾਲ ਜੁੜੀ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ।ਇਸ ਤੋਂ ਬਾਅਦ ਹੁਣ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਹਾ ਹੈ ਕਿ ਅਸੀਂ ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਕਜੁੱਟ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੂੰ ਅਮਰੀਕੀ ਮੈਗਜ਼ੀਨ ਟਾਈਮ ਨੇ ਸਾਲ 2019 ਵਿੱਚ ‘ਪਰਸਨ ਆਫ ਦ ਈਅਰ‘ ਐਲਾਨਿਆ ਸੀ।
ਇਨ੍ਹਾਂ ਤੋਂ ਇਲਾਵਾ ਪ੍ਰਦੂਸ਼ਣ ਖ਼ਿਲਾਫ਼ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਾਰਕੁਨ ਲਿਸਿਪੀਰੀਆ ਕਾਂਗੁਜਮ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ। ਆਪਣੇ ਟਵੀਟ ਵਿੱਚ ਉਸ ਨੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਵਾਤਾਵਰਣ ਕਾਰਕੁਨ ਜੈਮੀ ਮਾਰਗੋਲਿਨ ਨੇ ਕਿਹਾ ਹੈ, “ਇਹ ਜ਼ਰੂਰੀ ਹੈ ਕਿ ਦੁਨੀਆ ਭਾਰਤੀ ਕਿਸਾਨਾਂ ਨਾਲ ਏਕਤਾ ਵਿੱਚ ਖੜ੍ਹੀ ਹੋਵੇ। ਕਿਸਾਨ ਜਲਵਾਯੂ ਸੰਕਟ ਦੇ ਮੋਰਚੇ ‘ਤੇ ਹਨ। ਕਿਸਾਨਾਂ ਤੋਂ ਬਗੈਰ ਕੋਈ ਅੰਨ ਨਹੀਂ। ਕਿਰਪਾ ਕਰਕੇ ਕਿਸਾਨ ਅੰਦੋਲਨ ਦਾ ਸਮਰਥਨ ਕਰੋ!”ਇੰਨਾ ਹੀ ਨਹੀਂ, ਕੈਨੇਡੀਅਨ YouTuber ਕਾਮੇਡੀਅਨ, ਟਾਕ ਸ਼ੋਅ ਹੋਸਟ ਤੇ ਅਦਾਕਾਰਾ ਲਿੱਲੀ ਨੇ ਰਿਹਾਨਾ ਦੇ ਟਵੀਟ ਦਾ ਰੀਵੀਟ ਲਿਖਿਆ, “ਹਾਂ! ਬਹੁਤ ਬਹੁਤ ਧੰਨਵਾਦ। ਇਹ ਮਨੁੱਖਤਾ ਦਾ ਮਸਲਾ ਹੈ