ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,13 ਮਾਰਚ 2024
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ.ਕਵਲਜੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜੇਈਈ ਮੇਨਜ਼ ਦੇ ਨਤੀਜਿਆਂ ਚ ਕਾਲਜ ਦੇ +2 ਨਾਨ ਮੈਡੀਕਲ ਦੇ ਹੋਣਹਾਰ ਵਿਦਿਆਰਥੀ ਅਰਮਾਨਦੀਪ ਸਿੰਘ ਨੇ 96 ਪਰਸਨਟਾਇਲ ਹਾਸਲ ਕੀਤੇ ਹਨ।ਇਸ ਦੌਰਾਨ ਕਾਲਜ ਪ੍ਰਿੰਸੀਪਲ ਨੇ ਅਰਮਾਨਦੀਪ ਸਿੰਘ ਦੇ ਮਾਤਾ
-ਪਿਤਾ ਕਿਰਨਪ੍ਰਭਜੋਤ ਸਿੰਘ ਅਤੇ ਸ਼੍ਰੀਮਤੀ ਹਰਵਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਜਦੋਂ ਮਾਪਿਆਂ ਦਾ ਸੰਪੂਰਨ ਸਹਿਯੋਗ ਹੋਵੇ ਤਾਂ ਨਤੀਜੇ ਹਮੇਸ਼ਾ ਸ਼ਾਨਦਾਰ ਹੀ ਮਿਲਦੇ ਹਨ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਅਰਮਾਨਦੀਪ ਸਿੰਘ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਕਾਲਜ਼ ਪ੍ਰਿੰਸੀਪਲ,ਸਮੁੱਚੇ ਸਟਾਫ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਸਮੁੱਚਾ ਸਟਾਫ ਅਰਮਾਨਦੀਪ ਸਿੰਘ ਦੀ ਹੌਸਲਾ ਅਫਜ਼ਾਈ ਲਈ ਮੌਜੂਦ ਸੀ।