ਨਵੀਂ ਦਿੱਲੀ: ਦੁਨੀਆ ਨੂੰ ਆਪਣੀ ਮਿਸ ਯੂਨੀਵਰਸ 2021 ਮਿਲ ਗਈ ਹੈ। ਇਸ ਸਾਲ ਭਾਰਤ ਦੀ 21 ਸਾਲਾ ਹਰਨਾਜ਼ ਕੌਰ ਸੰਧੂ ਨੇ ਸੁੰਦਰਤਾ ਪ੍ਰਤੀਯੋਗਤਾ ਦਾ ਇਹ ਮਾਣਮੱਤਾ ਖਿਤਾਬ ਜਿੱਤਿਆ ਹੈ। ਇਜ਼ਰਾਈਲ ‘ਚ ਆਯੋਜਿਤ ਇਸ ਸਮਾਰੋਹ ‘ਚ ਮਿਸ ਯੂਨੀਵਰਸ 2021 ਦੇ ਐਲਾਨ ਤੋਂ ਬਾਅਦ ਮਿਸ ਯੂਨੀਵਰਸ 2020 ਐਂਡਰੀਆ ਮੇਜ਼ਾ ਨੇ ਹਰਨਾਜ਼ ਦੇ ਸਿਰ ‘ਤੇ ਹੀਰਿਆਂ ਦਾ ਖੂਬਸੂਰਤ ਤਾਜ ਸਜਾਇਆ।
ਲੋਕ ਅਕਸਰ ਇਸ ਗੱਲ ਨੂੰ ਲੈ ਕੇ ਉਤਸੁਕ ਹੁੰਦੇ ਹਨ ਕਿ ਮਿਸ ਯੂਨੀਵਰਸ ਦਾ ਖਿਤਾਬ ਕੌਣ ਜਿੱਤੇਗਾ ਪਰ ਇਸ ਦੇ ਨਾਲ ਹੀ ਲੋਕਾਂ ਦੇ ਦਿਮਾਗ ‘ਚ ਕੁਝ ਹੋਰ ਸਵਾਲ ਜ਼ਰੂਰ ਉੱਠਦੇ ਹਨ। ਤਾਜ ਦੀ ਕੀਮਤ, ਉਸ ਵਿੱਚ ਜੜੇ ਹੀਰੇ ਅਤੇ ਮਿਸ ਯੂਨੀਵਰਸ ਦਾ ਤਾਜ ਪਹਿਨਣ ਵਾਲੀ ਵਿਸ਼ਵਸੁੰਦਰੀ ਨੂੰ ਮਿਲੀ ਇਨਾਮੀ ਰਾਸ਼ੀ। ਤਾਂ ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ।
ਦੱਸ ਦਈਏ ਕਿ ਮਿਸ ਯੂਨੀਵਰਸ ਦਾ ਤਾਜ ਸਮੇਂ-ਸਮੇਂ ‘ਤੇ ਬਦਲਿਆ ਜਾਂਦਾ ਹੈ। ਸਾਲ 2019 ਵਿੱਚ ਨਿਊ ਜੁਲਰ Mouawad Jewelry ਨੇ Mouawad Power of Unity Crown ਬਣਾਇਆ। 2019 ਵਿੱਚ ਦੱਖਣੀ ਅਫਰੀਕਾ ਦੀ Zozibini Tunzi, 2020 ਵਿੱਚ ਮੈਕਸੀਕੋ ਦੀ ਐਂਡਰੀਆ ਮੇਜ਼ਾ ਅਤੇ ਹੁਣ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਾਜ ਪਹਿਨਿਆ। ਇਸ ਤਾਜ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ ਹੈ, ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 37,8790,000 ਰੁਪਏ ਯਾਨੀ 37 ਕਰੋੜ ਰੁਪਏ ਤੋਂ ਵੱਧ ਹੋਵੇਗੀ।