MSM ਕਾਨਵੈਂਟ ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਵਿਖੇ ਲਗਾਇਆ ਗਿਆ ਅੱਖਾਂ ਦਾ ਚੈੱਕਅੱਪ ਕੈਂਪ

0
50
MSM ਕਾਨਵੈਂਟ ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਵਿਖੇ ਲਗਾਇਆ ਗਿਆ ਅੱਖਾਂ ਦਾ ਚੈੱਕਅੱਪ ਕੈਂਪ
ਮਾਹਿਰ ਡਾਕਟਰਾਂ ਡਾਕਟਰਾਂ ਦੀ ਟੀਮ ਵੱਲੋਂ 400 ਬੱਚਿਆਂ ਦੀ ਕੀਤੀ ਗਈ ਨਜ਼ਰ ਚੈੱਕ
ਬੱਚਿਆਂ ਨੂੰ ਅੱਖਾਂ ਦੀ ਸਾਫ ਸਫਾਈ ਬਾਰੇ ਦਿੱਤੀ ਗਈ ਜਾਣਕਾਰੀ
ਰਾਕੇਸ਼ ਨਈਅਰ
ਤਰਨਤਾਰਨ,30 ਅਪ੍ਰੈਲ
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਇਲਾਕੇ ਦੀ ਨਾਮਵਰ ਮਹਾਨ ਵਿੱਦਿਅਕ ਸੰਸਥਾ ਐੱਮ.ਐੱਸ.ਐੱਮ.ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ,ਚੋਹਲਾ ਸਾਹਿਬ ਵਿਖੇ ਮੰਗਲਵਾਰ ਨੂੰ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦੀਆਂ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ।ਇਸ ਸਮੇਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਮ ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਹਨਾਂ ਦੇ ਸਕੂਲ ਵਿੱਚ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀਐਚਸੀ ਸਰਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲਗਾਏ ਗਏ ਅੱਖਾਂ ਦੇ ਚੈਕਅੱਪ ਕੈਂਪ ਦੌਰਾਨ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਵੱਲੋਂ ਲਗਪਗ 400 ਵਿਦਿਆਰਥੀਆਂ ਦੀਆਂ ਅੱਖਾਂ ਦੀ ਨਜ਼ਰ ਚੈੱਕ ਕੀਤੀ ਗਈ ਅਤੇ ਕਮਜੋਰ ਨਜ਼ਰ ਵਾਲੇ ਬੱਚਿਆਂ ਨੂੰ ਐਨਕਾਂ ਲਗਾਉਣ ਅਤੇ ਚੰਗੀ ਖੁਰਾਕ ਖਾਣ ਦੀ ਸਲਾਹ ਦਿੱਤੀ ਗਈ।ਇਸ ਸਮੇਂ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਆਪਣੀਆਂ ਅੱਖਾਂ ਨੂੰ ਧੂੜ-ਘੱਟੇ ਤੋਂ ਬਚਾਉਣ ਅਤੇ ਸਵੇਰ ਵੇਲੇ ਅੱਖਾਂ ਨੂੰ ਪਾਣੀ ਨਾਲ ਜ਼ਰੂਰ ਸਾਫ ਕਰਨ। ਜਦ ਵੀ ਅੱਖਾਂ ਵਿੱਚ ਜਲਨ,ਧੁੰਦਲਾਪਣ ਨਜ਼ਰ ਆਵੇ ਜਾਂ ਅੱਖਾਂ ਵਿੱਚੋਂ ਪਾਣੀ ਵਗੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾਉਣ ਅਤੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਹੀ ਅੱਖਾਂ ਵਿੱਚ ਦਾਰੂ ਪਾਉਣ।ਇਸ ਸਮੇਂ ਡਾਕਟਰ ਵਿਵੇਕ ਸ਼ਰਮਾਂ ਅਤੇ ਕਵਲਪ੍ਰੀਤ ਕੌਰ ਸਟਾਫ ਨਰਸ ਨੇ ਸਾਂਝੇ ਰੂਪ ਵਿੱਚ ਬੱਚਿਆਂ ਨੂੰ ਕਿਹਾ ਕਿ ਅੱਜ ਕੱਲ੍ਹ ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਰਕੇ ਵੀ ਕਾਫੀ ਧੂੜ-ਘੱਟਾ ਅਤੇ ਕੱਖ਼ ਉੱਡ ਰਹੇ ਹਨ,ਇਸ ਲਈ ਆਪਣੀਆਂ ਅੱਖਾਂ ਨੂੰ ਘੱਟੇ-ਮਿੱਟੀ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜਰੂਰਤ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।ਜੇਕਰ ਫਿਰ ਵੀ ਘਰੋਂ ਬਾਹਰ ਜਾਣਾ ਹੈ ਤਾਂ ਅੱਖਾਂ ‘ਤੇ ਚਸ਼ਮਾ ਲਗਾਕੇ ਅਤੇ ਸਿਰ ਢੱਕਕੇ ਬਾਹਰ ਜਾਓ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਡੋਗਰਾ,ਸਟਾਫ ਨਰਸ ਅਮਨਦੀਪ ਕੌਰ,ਹਰਪਾਲ ਸਿੰਘ ਸਰਹਾਲੀ ਕਲਾਂ ਅਤੇ ਸਕੂਲ ਦਾ ਟੀਚਿੰਗ ਨਾਨ ਟੀਚਿੰਗ ਸਟਾਫ ਹਾਜਰ ਸੀ।
ਫੋਟੋ ਕੈਪਸ਼ਨ:ਐਮ ਐਸ ਐਮ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਲਗਾਏ ਗਏ ਅੱਖਾਂ ਦੇ ਚੈਕਅੱਪ ਦੌਰਾਨ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ।ਨਾਲ ਹਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ.ਉਪਕਾਰ ਸਿੰਘ ਸੰਧੂ,ਪ੍ਰਿੰਸੀਪਲ ਰਕੇਸ਼ ਕੁਮਾਰ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

LEAVE A REPLY

Please enter your comment!
Please enter your name here